ਵਿਕਟੋਰੀਆ, 23 ਅਗਸਤ: ਪਿਛਲੇ ਕੁੱਝ ਦਿਨਾਂ ਤੋਂ ਕੈਨੇਡਾ ਦੇ ਦੌਰੇ ’ਤੇ ਪੁੱਜੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਦਾ ਬ੍ਰਿਟਿਸ਼ ਕੰਲੋਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁੱਜਣ ‘ਤੇ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਬ੍ਰਿਟਿਸ ਕੰਲੋਬੀਆ ਸਰਕਾਰ ਵਿਚ ਮਨਿਸਟਰ ਆਫ਼ ਸਟੇਟ ਫਾਰ ਟਰੇਡ ਜਗਰੂਪ ਬਰਾੜ ਜੋਕਿ ਸਰੀ-ਫਲੀਟਵੁੱਡ ਹਲਕੇ ਤੋਂ ਸੀਨੀਅਰ ਵਿਧਾਇਕ ਵੀ ਹਨ, ਤੋਂ ਇਲਾਵਾ ਵੱਡੀ ਗਿਣਤੀ ਵਿਚ ਕੈਨੇਡਾ ਦੀਆਂ ਸਨਮਾਨਿਤ ਸਖਸ਼ੀਅਤਾਂ ਵੀ ਮੌਜੂਦ ਰਹੀਆਂ। ਇਸ ਮੌਕੇ ਦੋਨਾਂ ਮੰਤਰੀਆਂ ਨੇ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਵਿਚ ਪਿਛਲੇ ਲੰਮੇ ਸਮੇਂ ਤੋਂ ਵਧਦੇ ਸਮਾਜਿਕ ਤੇ ਵਪਾਰ ਸਬੰਧਾਂ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਆਪਸੀ ਵਪਾਰ ਅਤੇ ਸਹਿਯੋਗ ਨੂੰ ਹੋਰ ਅੱਗੇ ਲਿਜਾਣ ਦਾ ਭਰੋਸਾ ਦਿਵਾਇਆ।
ਹਰਿਆਣਾ ’ਚ ਹੁਣ ‘ਚੋਟਾਲੇ’ ਦੇ ਦੂਜੇ ਪੁੱਤਰ ਦੀ ਪਾਰਟੀ ਦੇ MLA ਵੀ ਇੱਕ-ਇੱਕ ਕਰਕੇ ਸਾਥ ਛੱਡਣ ਲੱਗੇ
ਮੰਤਰੀ ਜਗਰੂਪ ਸਿੰਘ ਬਰਾੜ ਨੇ ਦਸਿਆ ਕਿ ਕੈਨੇਡਾ ਦੀ ਧਰਤੀ ’ਤੇ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਇੱਕ ਵੱਖਰੀ ਪਹਿਚਾਣ ਬਣਾਈ ਹੈ, ਜਿਸਨੂੰ ਇੱਥੇ ਦੀ ਕਮਿਊਨਟੀ ਨੇ ਵੀ ਮਾਨਤਾ ਦਿੱਤੀ। ਉਨ੍ਹਾਂ ਇਸ ਮੌਕੇ ਪੰਜਾਬ ਤੋਂ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਉਨ੍ਹਾਂ ਦੇ ਨਾਲ ਗਏ ਪੁੱਤਰ ਅਮਨੀਤ ਸਿੰਘ ਖੁੱਡੀਆਂ, ਸਰੀ ਦੇ ਉੱਘੇ ਬਿਜ਼ਨਸਮੈਨ ਤੇ ਭਰਾ ਹਰਮੀਤ ਸਿੰਘ ਖੁੱਡੀਆਂ ਸਹਿਤ ਹੋਰਨਾਂ ਨੂੰ ਬਿਟ੍ਰਿਸ ਕੰਲੋਬੀਆ ਦੀ ਵਿਧਾਨ ਸਭਾ ਨੂੰ ਦਿਖ਼ਾਉਂਦਿਆਂ ਇਸਦੇ ਕੰਮਕਾਜ਼ ਤੋਂ ਜਾਣੂ ਕਰਵਾਇਆ। ਇਸ ਦੌਰਾਨ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦੁਪਹਿਰ ਦੇ ਖਾਣੇ ਮੌਕੇ ਸੱਦਾ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ ਸਨਮਾਨ ਕੀਤਾ।
Share the post "ਕੈਨੇਡਾ ਗਏ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਬ੍ਰਿਟਿਸ਼ ਕੋਲੰਬੀਆਂ ਦੀ ਵਿਧਾਨ ਸਭਾ ਵਿੱਚ ਵਿਸ਼ੇਸ਼ ਸਨਮਾਨ"