WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮੁਕਤਸਰ

ਡਿੰਪੀ ਢਿੱਲੋਂ ਦੇ ਸਿਆਸੀ ਭਵਿੱਖ ਅਤੇ ਅਕਾਲੀ ਦੀ ਅਗਲੀ ਰਣਨੀਤੀ ’ਤੇ ਅੱਜ ਹੋਵੇਗਾ ਫ਼ੈਸਲਾ

ਦੋਨਾਂ ਧਿਰਾਂ ਨੇ ਆਪੋ-ਆਪਣੇ ਸਮਰਥਕਾਂ ਨੂੰ ਗਿੱਦੜਵਹਾ ਤੇ ਪਿੰਡ ਬਾਦਲ ਸੱਦਿਆ
ਸ਼੍ਰੀ ਮੁਕਤਸਰ ਸਾਹਿਬ, 26 ਅਗਸਤ: ਬੀਤੇ ਕੱਲ ਅਚਾਨਕ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਸਿਆਸੀ ਹਲਕਿਆਂ ’ਚ ਵੱਡੀ ਹਲਚਲ ਪੈਦਾ ਕਰਨ ਵਾਲੇ ਗਿੱਦੜਵਾਹਾ ਹਲਕੇ ਦੇ ਇੰਚਾਰਜ਼ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅਪਣੇ ਅਗਲੇ ਸਿਆਸੀ ਭਵਿੱਖ ਦਾ ਐਲਾਨ ਅੱਜ ਕੀਤਾ ਜਾਵੇਗਾ। ਉਨ੍ਹਾਂ ਆਪਣੇ ਸਮਰਥਕਾਂ ਨੂੰ ਅੱਜ 11 ਵਜੇਂ ਗਿੱਦੜਵਾਹਾ ਰਿਹਾਇਸ਼ ’ਤੇ ਸੱਦਿਆ ਹੋਇਆ ਹੈ, ਜਿੱਥੇ ਅਗਲੀ ਰਣਨੀਤੀ ਦਾ ਖ਼ੁਲਾਸਾ ਕੀਤਾ ਜਾਵੇਗਾ। ਦੁੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਲੱਗਣ ਵਾਲੇ ਸਿਆਸੀ ਖੋਰੇ ਨੂੰ ਘੱਟ ਕਰਨ ਦੇ ਲਈ ਗਿੱਦੜਵਾਹਾ ਦੇ ਨਾਲ-ਨਾਲ ਹੋਰਨਾਂ ਹਲਕਿਆਂ ਦੇ ਆਗੂਆਂ ਨੂੰ ਪਿੰਡ ਬਾਦਲ ਇਕੱਠੇ ਹੋਣ ਦਾ ਬੁਲਾਵਾ ਭੇਜਿਆ ਹੈ।

ਮੇਅਰ ਦੀ ‘ਕੁਰਸੀ’ ਖੁੱਸਣ ਤੋਂ ਬਾਅਦ ਹੁਣ ਕੌਸਲਰੀ ’ਤੇ ਵੀ ਲਟਕੀ ਤਲਵਾਰ!

ਅਕਾਲੀ ਦਲ ਦੇ ਕੁੱਝ ਆਗੂਆਂ ਨੇ ਹੋਈ ਗੈਰ ਰਸਮੀ ਗੱਲਬਾਤ ਦੌਰਾਨ ਖ਼ੁਲਾਸਾ ਕਰਦਿਆਂ ਦਸਿਆ, ‘‘ ਡਿੰਪੀ ਢਿੱਲੋਂ ਦੀ ਟਿਕਟ ਕੱਟਣ ਦਾ ਸਵਾਲ ਹੀ ਪੈਦਾ ਨਹੀਂ ਸੀ ਪ੍ਰੰਤੂੁ ਉਹ ਗਲਤ ਫ਼ਹਿਮੀ ਦਾ ਸਿਕਾਰ ਹੋ ਗਿਆ, ਜਿਸਦੇ ਚੱਲਦੇ ਹੁਣ ਅਗਲੀ ਰਣਨੀਤੀ ਉਲੀਕੀ ਜਾਵੇਗੀ। ’’ ਇੰਨ੍ਹਾਂ ਆਗੂਆਂ ਨੇ ਕਿਹਾ ਕਿ ਗਿੱਦੜਵਾਹਾ ਵਿਖੇ ਡਿੰਪੀ ਵੱਲੋਂ ਐਲਾਨੇ ਜਾਣ ਵਾਲੇ ਪ੍ਰੋਗਰਾਮ ਤੋਂ ਬਾਅਦ ਹੀ ਅਕਾਲੀ ਦਲ ਕੋਈ ਫੈਸਲਾ ਲਵੇਗਾ। ਚਰਚਾ ਮੁਤਾਬਕ ਅਕਾਲੀ ਦਲ ਡਿੰਪੀ ਢਿੱਲੋਂ ਦੇ ਵਾਪਸ ਆਉਣ ਦੀ ਸੰਭਾਵਨਾ ਘੱਟ ਹੈ, ਜਿਸਦੇ ਚੱਲਦੇ ਹੁਣ ਅਗਲਾ ਕਦਮ ਪੁੱਟਣਾ ਜਰੂਰੀ ਹੋਵੇਗਾ।

ਅਕਾਲੀ ਦਲ ਦਾ ਦਾਅਵਾ: ਗਿੱਦੜਵਾਹਾ ਹਲਕੇ ਤੋਂ ਡਿੰਪੀ ਢਿੱਲੋਂ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਵਿਚਾਰਿਆ ਜਾ ਰਿਹਾ ਸੀ

ਹਾਲਾਂਕਿ ਮਨਪ੍ਰੀਤ ਬਾਦਲ ਦੀ ਘਰ ਵਾਪਸੀ ਬਾਰੇ ਚੱਲ ਰਹੀਆਂ ਚਰਚਾਵਾਂ ਨੂੰ ਬਾਦਲ ਪ੍ਰਵਾਰ ਦੇ ਇੱਕ ਨਜਦੀਕੀ ਨੇ ਅਫ਼ਵਾਹ ਕਰਾਰ ਦਿੰਦਿਆਂ ਕਿਹਾ ਕਿ ‘‘ਬੇਸ਼ੱਕ ਵੱਡੇ ਬਾਦਲ ਸਾਹਿਬ ਦੀ ਮੌਤ ਤੋਂ ਬਾਅਦ ਦੋਨਾਂ ਭਰਾਵਾਂ ਵਿਚ ਆਪਸੀ ਪ੍ਰੇਮ ਵਧਿਆ ਹੈ ਪ੍ਰੰਤੂ ਮਨਪ੍ਰੀਤ ਨੂੰ ਚੋਣ ਲੜਾਉਣ ਬਾਰੇ ਕੋਈ ਸੰਭਾਵਨਾ ਨਹੀਂ ਸੀ ਪ੍ਰੰਤੂ ਹੁਣ ਬਦਲੇ ਹਾਲਾਤਾਂ ਵਿਚ ਕੋਈ ਫੈਸਲਾ ਲਿਆ ਜਾਵੇ ਤਾਂ ਇਸਦੇ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ’’ ਗੌਰਤਲਬ ਹੈ ਕਿ ਮਨਪ੍ਰੀਤ ਬਾਦਲ ਜੋਕਿ ਮੌਜੂਦਾ ਸਮੇਂ ਭਾਜਪਾ ਵਿਚ ਹਨ ਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਗਿੱਦੜਵਾਹਾ ਜਿਮਨੀ ਚੋਣ ਦੇ ਲਈ ਬਤੌਰ ਉਮੀਦਵਾਰ ਤਿਆਰੀਆਂ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ ਤੇ ਸ: ਬਾਦਲ ਵੱਲੋਂ ਵੀ ਪਿਛਲੇ ਕਈ ਦਿਨਾਂ ਤੋਂ ਹਲਕੇ ਵਿਚ ਮੁਹਿੰਮ ਸ਼ੁਰੂ ਕੀਤੀ ਹੋਈ ਹੈ।

 

Related posts

ਪੁਲਿਸ ਨੇ ਨਸ਼ਾ ਤਸਕਰ ਦੀ 9 ਲੱਖ 65 ਹਜ਼ਾਰ ਦੀ ਜਾਇਦਾਦ ਨੂੰ ਕੀਤਾ ਸੀਲ

punjabusernewssite

ਮੁੱਖ ਮੰਤਰੀ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ, ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਬਣੇਗੀ ਪਹਿਲੀ ਨਹਿਰ

punjabusernewssite

ਸ਼੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸਹਿਰੀ ਦੀ ਟੀਮ ਸੁਖਬੀਰ ਸਿੰਘ ਬਾਦਲ ਨੂੰ ਮਿਲੀ

punjabusernewssite