WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸੰਗਰੂਰ

ਕੰਪਿਊਟਰ ਅਧਿਆਪਕ 1 ਸਤੰਬਰ ਤੋਂ ਸ਼ੁਰੂ ਕਰਨਗੇ ਭੁੱਖ ਹੜਤਾਲ/ਮਰਨ ਵਰਤ

ਸੰਗਰੂਰ, 26 ਅਗਸਤ: ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਵੱਲੋਂ ਹੁਣ 1 ਸਤੰਬਰ ਤੋਂ ਭੁੱਖ ਹੜਤਾਲ ਤੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੱਥੇ ਜਾਰੀ ਪ੍ਰੈਸ ਬਿਆਨ ਵਿਚ ਯੂਨੀਅਨ ਦੇ ਆਗੂਆਂ ਪਰਮਵੀਰ ਸਿੰਘ ਪਟਿਆਲਾ, ਪਰਦੀਪ ਕੁਮਾਰ ਮਲੂਕਾ ਬਠਿੰਡਾ, ਰਜਵੰਤ ਕੌਰ ਅੰਮ੍ਰਿਤਸਰ, ਗੁਰਬਖਸ਼ ਲਾਲ ਬਠਿੰਡਾ, ਜਸਪਾਲ ਸਿੰਘ ਫ਼ਤਹਿਗੜ੍ਹ ਸਾਹਿਬ, ਜੋਨੀ ਸਿੰਗਲਾ ਬਠਿੰਡਾ, ਰਣਜੀਤ ਸਿੰਘ ਪਟਿਆਲਾ ਅਤੇ ਲਖਵਿੰਦਰ ਸਿੰਘ ਫਿਰੋਜ਼ਪੁਰ ਆਦਿ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਮੰਗ ਹੈਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੇ ਪ੍ਰੋਟੈਕਟ ਕਰਦੇ ਹੋਏ ਮਰਜ ਕੀਤਾ ਜਾਵੇ।

ਦਰਬਾਰ ਸਾਹਿਬ ਨਜਦੀਕ ਬਣੇ ਹੋਟਲ ਦੀ ਨਜਾਇਜ਼ ਉਸਾਰੀ ਢਾਹੀ, SGPC ਨੇ ਕੀਤੀ ਸੀ ਕੋਲ CM ਸਿਕਾਇਤ

ਨਿਯਮਾਂ ਅਨੁਸਾਰ ਬਣਦਾ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਗਵਰਨਰ ਦੁਆਰਾ ਹਸਤਾਖਰਤ ਨੋਟੀਫਿਕਸ਼ਨ ਇੰਨ ਬਿੰਨ ਲਾਗੂ ਕਰਦੇ ਹੋਏ ਪੰਜਾਬ ਸਿਵਿਲ ਸੇਵਾਵਾਂ ਨਿਜ਼ਮ ਲਾਗੂ ਕੀਤੇ ਜਾਣ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਜਿਸ ਕਾਰਨ ਹੁਣ ਫੈਸਲਾ ਲਿਆ ਕਿ 1 ਸਤੰਬਰ ਤੋਂ ਭੁੱਖ ਹੜਤਾਲ/ਮਰਨ ਵਰਤ ਦੀ ਸ਼ੁਰੂਆਤ ਧੂਰੀ(ਸੰਗਰੂਰ) ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੋਸ਼ ਰੈਲੀ ਕਰਕੇ ਕੀਤੀ ਜਾਵੇਗੀ। ਇਸੇ ਤਰ੍ਹਾਂ 2 ਤੋਂ 4 ਸਤੰਬਰ ਤੱਕ ਵਿਧਾਇਕਾਂ ਰਾਹੀਂ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਮੁੱਦਾ ਚੁਕਵਾਉਣ ਲਈ ਮੰਗ ਪੱਤਰ ਦਿੱਤੇ ਜਾਣਗੇ।

ਭਲਕ ਤੋਂ ਲਗਾਏ ਜਾ ਰਹੇ ਪੰਜ ਰੋਜਾ ਖੇਤੀ ਨੀਤੀ ਮੋਰਚੇ ਲਈ ਨਾਟਕ, ਮੀਟਿੰਗਾਂ, ਰੈਲੀਆਂ ਜਾਰੀ

5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਭੁੱਖ ਹੜਤਾਲ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬਾ ਪੱਧਰੀ ਸਮਾਗਮ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 11 ਸਤੰਬਰ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਅਤੇ ਮੀਟਿੰਗ ਬੇਸਿੱਟਾ ਰਹਿਣ ’ਤੇ ਪੰਜਾਬ ਸਿਵਿਲ ਸਕੱਤਰੇਤ ਚੰਡੀਗੜ੍ਹ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸਦੇ ਨਾਲ ਹੀ ਭੁੱਖ ਹੜਤਾਲ ਮਰਨ ਵਰਤ ਐਕਸ਼ਨ ਦੀ ਲੜੀ ਤਦ ਤਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਸਰਕਾਰ ਦੁਆਰਾ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ।

 

Related posts

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਵੱਡੀ ਰਾਹਤ, ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ

punjabusernewssite

ਕੇਂਦਰ ਸਰਕਾਰ ਸੂਬੇ ਦੀਆਂ ਵਾਜਬ ਮੰਗਾਂ ਮੰਨਣ ਤੋਂ ਇਨਕਾਰੀ: ਸੁਖਬੀਰ ਸਿੰਘ ਬਾਦਲ

punjabusernewssite

ਸੰਗਰੂਰ ’ਚ ਮੀਤ ਹੇਅਰ ਦੇ ਹੱਕ ਵਿਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀਤਾ ਪ੍ਰਚਾਰ

punjabusernewssite