ਸ਼੍ਰੀ ਅੰਮ੍ਰਿਤਸਰ ਸਾਹਿਬ, 26 ਅਗਸਤ: ਦੋ ਦਿਨ ਪਹਿਲਾਂ ਸੁਵੱਖਤੇ ਹੀ ਨਜਦੀਕੀ ਪਿੰਡ ਦੋਬਰਜ਼ੀ ਪਿੰਡ ’ਚ ਇੱਕ NRI ਸੂਖਚੈਨ ਸਿੰਘ ਦੇ ਘਰ ਵਿਚ ਵੜ ਕੇ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਹਾਲਾਂਕਿ ਹਥਿਆਰਾਂ ਦੀ ਰਿਕਵਰੀ ਦੌਰਾਨ ਪੁਲਿਸ ’ਤੇ ਹਮਲਾ ਕਰਨ ਦੀ ਫ਼ਿਰਾਕ ’ਚ ਇੰਨ੍ਹਾਂ ਬਦਮਾਸਾਂ ਉਪਰ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸਦੇ ਚੱਲਦੇ ਇਸ ਘਟਨਾ ਵਿਚ ਦੋਨੋਂ ਬਦਮਾਸ਼ ਸੁਖਵਿੰਦਰ ਸੁੱਖਾ ਗਰਨੇਡ ਤੇ ਗੁਰਕੀਰਤ ਗੁਰੀ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਵਾਲੇ ਸਥਾਨ ’ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੀ ਮੌਕੇ ‘ਤੇ ਪੁੱਜੇ। ਇਸ ਦੌਰਾਨ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਕੀਤੀ ਜਾ ਰਹੀ ਸੀ।
Big News: ਭਗਵੰਤ ਮਾਨ ਦੀ ਹਾਜ਼ਰੀ ’ਚ 28 ਨੂੰ ‘ਆਪ’ ਵਿਚ ਸ਼ਾਮਲ ਹੋਣਗੇ ਡਿੰਪੀ ਢਿੱਲੋਂ
ਸੂਚਨਾ ਮੁਤਾਬਕ ਪੁਲਿਸ ਨੇ ਅੱਜ ਸਵੇਰੇ ਹੀ ਉਕਤ ਬਦਮਾਸ਼ਾਂ ਸਹਿਤ ਉਨ੍ਹਾਂ ਦੇ ਇੱਕ ਸਾਥੀ ਸਾਬੀ ਨੂੰ ਹੁਸ਼ਿਆਰਪੁਰ ਦੀ ਇੱਕ ਸਰਾਂ ਵਿਚੋਂ ਗ੍ਰਿਫਤਾਰ ਕੀਤਾ ਸੀ। ਇਸਤੋਂ ਬਾਅਦ ਪੁਲਿਸ ਇੰਨ੍ਹਾਂ ਬਦਮਾਸ਼ਾਂ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਅੰਮ੍ਰਿਤਸਰ ਦੇ ਨੇੜਲੇ ਪਿੰਡ ਜੇਠੂਵਾਲ ਦੀ ਨਹਿਰ ਕੋਲ ਪੁੱਜੀ ਸੀ, ਜਿਹੜੇ ਇੰਨ੍ਹਾਂ ਬਦਮਾਸ਼ਾਂ ਵੱਲੋਂ NRI ’ਤੇ ਗੋਲੀਆਂ ਚਲਾਉਣ ਸਮੇਂ ਵਰਤੇ ਗਏ ਸਨ। ਪੁਲਿਸ ਕਮਿਸ਼ਨਰ ਮੁਤਾਬਕ ਜਦ ਇਹ ਹਥਿਆਰ ਕੱਢ ਰਹੇ ਸਨ ਤਾਂ ਬਦਮਾਸ਼ਾਂ ਨੇ ਅਚਾਨਕ ਇੰਨ੍ਹਾਂ ਪਿਸਤੌਲਾਂ ਦੇ ਨਾਲ ਪੁਲਿਸ ’ਤੇ ਗੋਲੀਆਂ ਚਲਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਪੁਲਿਸ ਦੇ ਮੁਸਤੈਦ ਜਵਾਨਾਂ ਨੇ ਪਹਿਲਾਂ ਹੀ ਗੋਲੀਆਂ ਚਲਾ ਕੇ ਇੰਨ੍ਹਾਂ ਨੂੰ ਜਖਮੀ ਕਰਕੇ ਕਾਬੂ ਕਰ ਲਿਆ। ਬਾਅਦ ਵਿਚ ਇੰਨ੍ਹਾਂ ਜਖਮੀ ਬਦਮਾਸ਼ਾਂ ਨੂੰ ਹਸਪਤਾਲ ਵਿਚ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ।
ਦਰਬਾਰ ਸਾਹਿਬ ਨਜਦੀਕ ਬਣੇ ਹੋਟਲ ਦੀ ਨਜਾਇਜ਼ ਉਸਾਰੀ ਢਾਹੀ, SGPC ਨੇ ਕੀਤੀ ਸੀ ਕੋਲ CM ਸਿਕਾਇਤ
ਦਸਣਾ ਬਣਦਾ ਹੈ ਕਿ NRI ਸੂਖਚੈਨ ਸਿੰਘ ਦੇ ਉਪਰ ਇਹ ਹਮਲਾ ਉਸਦੀ ਪਹਿਲੀ ਪਤਨੀ, ਜਿਸਨੇ ਦਸੰਬਰ 2022 ਵਿਚ ਆਤਮਹੱਤਿਆ ਕਰ ਲਈ ਸੀ, ਦੇ ਪੇਕੇ ਪ੍ਰਵਾਰ ਵੱਲੋਂ ਇੰਨ੍ਹਾਂ ਬਦਮਾਸ਼ਾਂ ਨੂੰ ਪੈਸੇ ਦੇ ਕਰਵਾਇਆ ਗਿਆ ਸੀ। ਇਸ ਹਮਲੇ ਵਿਚ ਦੋ ਗੋਲੀਆਂ ਲੱਗਣ ਕਾਰਨ ਸੂਖਚੈਨ ਸਿੰਘ ਜਖ਼ਮੀ ਹੋ ਗਿਆ ਸੀ, ਜਿਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਪੁਲਿਸ ਨੇ ਇਸ ਘਟਨਾ ਵਿਚ ਤੁਰੰਤ ਕਾਰਵਾਈ ਕਰਦਿਆਂ ਜਖਮੀ ਨੌਜਵਾਨ ਦੀ ਮਾਂ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਕੇ ਬੀਤੇ ਕੱਲ ਹੀ ਸੂਖਚੈਨ ਦੇ ਸਾਬਕਾ ਸਹੁਰੇ ਸਹਿਤ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਦਕਿ ਦੋਨਾਂ ਹਮਲਾਵਾਰਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ। ਇਸਤੋਂ ਬਾਅਦ ਹੁਣ ਤਿੰਨ ਮੁਲਜਮ ਗ੍ਰਿਫਤਾਰ ਕਰਨੇ ਬਾਕੀ ਹਨ, ਜਿਹੜੇ ਅਮਰੀਕਾ ਵਿਚ ਰਹਿੰਦੇ ਹਨ।
Share the post "Big News: NRI’ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਦਾ ਪੁਲਿਸ ਨਾਲ ਹੋਇਆ ਮੁਕਾਬਲਾ"