ਚੰਡੀਗੜ੍ਹ, 27 ਅਗਸਤ: ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿਣ ਵਾਲੀ ਫ਼ਿਲਮੀ ਅਦਾਕਾਰ ਤੇ ਹੁਣ ਤਾਜ਼ੀ-ਤਾਜ਼ੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਐਮ.ਪੀ ਚੁਣੀ ਗਈ ਕੰਗਨਾ ਰਣੌਤ ਵੱਲੋਂ ਦੋ ਦਿਨ ਪਹਿਲਾਂ ਕਿਸਾਨਾਂ ਬਾਰੇ ਦਿੱਤੇ ਬਿਆਨ ਤੋਂ ਪਹਿਲਾਂ ਜਿੱਥੇ ਭਾਜਪਾ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ, ਉਥੇ ਹੁਣ ਮਾਮਲਾ ਵਧਦਾ ਦੇਖ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਉਸਨੂੰ ਤਲਬ ਕਰ ਲਿਆ ਹੈ। ਇਸਦੇ ਨਾਲ ਹੀ ਕੰਗਨਾ ਦੇ ਵਿਵਾਦਤ ਬਿਆਨ ਦੇ ਵਿਰੁਧ ਹਿਮਾਚਲ ਵਿਧਾਨ ਸਭਾ ਵਿਚ ਕਾਂਗਰਸ ਵੱਲੋਂ ਇਕ ਮਤਾ ਲਿਆ ਕੇ ਇਸਦੀ ਨਿੰਦਾ ਕੀਤੀ ਹੈ।
ਫ਼ਿਰੌਤੀ ਲਈ ਪਹਿਲਾਂ ਬਦ.ਮਾਸ਼ਾਂ ਨੇ ਆੜਤੀ ਦੇ ਮਾਰੀਆਂ ਗੋ+ਲੀਆਂ, ਮੁੜ ਫ਼ੋਨ ’ਤੇ ਦਿੱਤੀ ਧਮਕੀ
ਦੂਜੇ ਪਾਸੇ ਪੰਜਾਬ ਤੇ ਹਰਿਆਣਾ ਸਹਿਤ ਹੋਰਨਾਂ ਥਾਵਾਂ ‘ਤੇ ਕਿਸਾਨਾਂ ਵੱਲੋਂ ਉਸਦਾ ਲਗਾਤਾਰ ਵਿਰੋਧ ਜਾਰੀ ਹੈ। ਇਕੱਲੇ ਬਿਆਨ ਨੂੰ ਲੈ ਕੇ ਹੀ ਨਹੀਂ, ਬਲਕਿ ਉਸਦੀ 6 ਸਤੰਬਰ ਨੂੰ ਮਾਰਕੀਟ ਵਿਚ ਆ ਰਹੀ ਫ਼ਿਲਮ ‘ਐਂਮਰਜੈਂਸੀ’ ਨੂੰ ਲੈ ਕੇ ਵੀ ਵਿਵਾਦ ਪੈਦਾ ਹੋ ਗਿਆ ਹੈ। ਸਿੱਖ ਜਥੇਬੰਦੀਆਂ ਨੇ ਇਸ ਫ਼ਿਲਮ ਵਿਚ ਕੰਗਨਾ ਵੱਲੋਂ ਜਾਣਬੁੱਝ ਕੇ ਸਿੱਖਾਂ ਦੇ ਅਕਸ ਨੂੰ ਧੁੰਧਲਾ ਕਰਨ ਦਾ ਦਾਅਵਾ ਕੀਤਾ ਹੈ। ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਹੈ ਜਦੋਂਕਿ ਖਡੂਰ ਸਾਹਿਬ ਤੋਂ ਐਮ.ਪੀ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਹੇ ਈਮਾਨ ਸਿੰਘ ਖ਼ਾਰਾ ਨੇ ਇਸ ਫ਼ਿਲਮ ’ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇੱਕ ਪਿਟੀਸ਼ਨ ਵੀ ਦਾਈਰ ਕੀਤੀ ਹੈ।
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਜਸਥਾਨ ਤੋਂ ਜਿੱਤੀ ਰਾਜ ਸਭਾ ਮੈਂਬਰ ਦੀ ਚੋਣ
ਇਸੇ ਤਰ੍ਹਾਂ ਕਈ ਥਾਂ ਸਿੱਖ ਜਥੇਬੰਦੀਆਂ ਨੇ ਇਸ ਫ਼ਿਲਮ ਉਪਰ ਰੋਕ ਦੀ ਮੰਗ ਨੂੰ ਲੈ ਕੇ ਕੰਗਨਾ ਰਣੌਤ ਦਾ ਪੁਤਲਾ ਵੀ ਫ਼ੂਕਿਆ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਕੰਗਨਾ ਨੇ ਕਿਸਾਨੀ ਸੰਘਰਸ਼ ਦੌਰਾਨ ਕਈ ਵਿਵਾਦਤ ਟਿੱਪਣੀਆਂ ਕੀਤੀਆਂ ਸਨ, ਜਿਸਦੇ ਚੱਲਦੇ ਕਿਸਾਨ ਬੀਬੀਆਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਿਆ ਸੀ ਜਦਕਿ ਕੁੱਝ ਦਿਨ ਪਹਿਲਾਂ ਚੰਡੀਗੜ ਦੇ ਏਅਰਪੋਰਟ ’ਤੇ ਇੱਕ ਮਹਿਲਾ ਸੁਰੱਖਿਆ ਕਰਚਮਾਰੀ ਨੇ ਉਸਦੇ ਥੱਪੜ ਵੀ ਜੜ੍ਹ ਦਿੱਤਾ ਸੀ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਆਪਣੀ ਇਸ ਵਿਵਾਦਤ ਮਹਿਲਾ ਆਗੂ ਦੇ ਬਿਆਨਾਂ ਉਪਰ ਕਿਸ ਤਰ੍ਹਾਂ ਕਾਬੂ ਪਾਉਂਦੀ ਹੈ।
Share the post "ਵਿਵਾਦਤ ‘ਕੁਈਨ’ ਕੰਗਨਾ ਰਣੌਤ ਭਾਜਪਾ ਪ੍ਰਧਾਨ ਵੱਲੋਂ ਤਲਬ, ਫ਼ਿਲਮ ਵਿਰੁਧ ’ਚ HC ਪਿਟੀਸ਼ਨ ਦਾਈਰ"