ਬਠਿੰਡਾ, 30 ਅਗਸਤ: ਕੌਮੀ ਜਾਂਚ ਏਜੰਸੀ ਵੱਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਕੜੀ ਤਹਿਤ ਅੱਜ ਸੁਵੱਖਤੇ ਜ਼ਿਲ੍ਹੇ ਦੇ ਰਾਮਪੁਰਾ ਸ਼ਹਿਰ ਦੇ ਸਰਾਭਾ ਨਗਰ ਵਿਚ ਇੱਕ ਮਹਿਲਾ ਕਿਸਾਨ ਆਗੂ ਦੇ ਘਰ ਵਿਚ ਛਾਪੇਮਾਰੀ ਕੀਤੀ ਗਈ। ਹਾਲਾਂਕਿ ਪਤਾ ਚੱਲਿਆ ਹੈ ਕਿ ਛਾਪੇਮਾਰੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਤ ਇਹ ਮਹਿਲਾ ਆਗੂ ਆਪਣੇ ਘਰ ਨਹੀਂ ਸੀ ਤੇ ਉਹ ਸ਼ੰਭੂ ਮੌਰਚੇ ’ਤੇ ਡਟੀ ਹੋਈ ਹੈ।
Big News: ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ
ਜਿਸਦੇ ਚੱਲਦੇ ਘਰ ਵਿਚ ਬਜੁਰਗ ਅਤੇ ਬੱਚੇ ਦੱਸੇ ਜਾ ਰਹੇ ਹਨ। ਸੂਚਨਾ ਮੁਤਾਬਕ ਐਨਆਈਏ ਦੀ ਟੀਮ ਸਵੇਰੇ ਕਰੀਬ ਪੰਜ ਵਜੇਂ ਉਕਤ ਮਹਿਲਾ ਆਗੂ ਦੇ ਘਰ ਪੁੱਜੀ, ਜਿੱਥੇ ਉਸਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੀ ਟੀਮ ਵੀ ਸ਼ਾਮਲ ਸੀ। ਇਸ ਦੌਰਾਨ ਘਰ ਵਿਚ ਇਸ ਟੀਮ ਵੱਲੋਂ ਲਗਾਤਾਰ ਚਾਰ-ਪੰਜ ਘੰਟੇ ਤਲਾਸ਼ੀ ਲਈ ਗਈ ਤੇ ਕਾਫ਼ੀ ਸਾਰੇ ਦਸਤਾਵੇਜ਼ਾਂ ਬਾਰੇ ਪੁਛਪੜਤਾਲ ਕੀਤੀ ਗਈ। ਸੂਚਨਾ ਮੁਤਾਬਕ ਮਹਿਲਾ ਆਗੂ ਦਾ ਪਤੀ ਵੀ ਕ੍ਰਾਂਤੀਕਾਰੀ ਲੇਖਕ ਹੈ।
ਪੰਜਾਬ ਦੇ ਜੇਲ੍ਹ ਵਿਭਾਗ ਵਿਚ ਵੱਡੀ ਪੱਧਰ ’ਤੇ ਰੱਦੋ-ਬਦਲ, 33 ਅਧਿਕਾਰੀ ਕੀਤੇ ਇੱਧਰੋ-ਉਧਰ
ਉਧਰ ਆਪਣੇ ਸਾਥੀ ਆਗੂ ਦੇ ਘਰ ਕੌਮੀ ਜਾਂਚ ਏਜੰਸੀ ਦੀ ਛਾਪੇਮਾਰੀ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ ਤੇ ਧਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਐਸ.ਪੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਬਠਿੰਡਾ ਤੋਂ ਵੱਡੀ ਗਿਣਤੀ ਵਿਚ ਪੁਲਿਸ ਨੂੰ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਸੱਦਣਾ ਪਿਆ। ਉਂਝ ਕੌਮੀ ਜਾਂਚ ਟੀਮ ਘਰ ਦੇ ਵਿਚੋਂ ਕਿਸੇ ਮੈਂਬਰ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ, ਜਿਸਤੋਂ ਬਾਅਦ ਕਿਸਾਨਾਂ ਨੇ ਵੀ ਆਪਣਾ ਧਰਨਾ ਚੁੱਕ ਦਿੱਤਾ।
Share the post "ਬਠਿੰਡਾ ’ਚ NIA ਵੱਲੋਂ ਮਹਿਲਾ ਕਿਸਾਨ ਆਗੂ ਦੇ ਘਰ ’ਚ ਰੇਡ, ਭੜਕੇ ਕਿਸਾਨਾਂ ਨੇ ਲਗਾਇਆ ਧਰਨਾ"