WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਜ਼ਿਲ੍ਹੇ ਅੰਦਰ ਹੁਣ ਤੱਕ 143.80 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਚੁੱਕੇ ਹਨ ਵਿਕਾਸ ਕਾਰਜ : ਡਿਪਟੀ ਕਮਿਸ਼ਨਰ

ਬਠਿੰਡਾ, 31 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਵਿਕਾਸ ਕਾਰਜਾਂ ਨਾਲ ਪੰਜਾਬ ਨੂੰ ਨਵੀਆਂ ਲੀਹਾਂ ’ਤੇ ਲਿਜਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਜ਼ਿਲ੍ਹੇ ਅੰਦਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸਾਲ 2022 ਤੋਂ ਲੈ ਕੇ ਹੁਣ ਤੱਕ 143.80 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦਾ ਪਲੇਠਾ ਬਟੈਨੀਕਲ ਪਾਰਕ ਰੋਜ ਗਾਰਡਨ ਦੇ ਸਾਹਮਣੇ ਸਾਢੇ 7 ਏਕੜ ਵਿਚ 7.21 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਵਾਸੀਆਂ ਲਈ ਪਾਣੀ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਝੀਲ ਨੰਬਰ 1 ਦੇ ਨੇੜੇ ਸਾਢੇ 37 ਕਰੋੜ ਦੀ ਲਾਗਤ ਨਾਲ ਨਵਾਂ ਵਾਟਰ ਵਰਕਸ ਬਣਾਇਆ ਜਾਵੇਗਾ।

ਕਿਸਾਨ ਅੰਦੋਲਨ-2 ਦੇ 200 ਦਿਨ ਪੁੂਰੇ ਹੋਣ ’ਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਕਿਸਾਨਾਂ ਦਾ ਅੱਜ ਹੋਵੇਗਾ ਵੱਡਾ ਇਕੱਠ

ਜਸਪ੍ਰੀਤ ਸਿੰਘ ਨੇ ਹੋਰ ਦੱਸਿਆ ਕਿ ਮਿਉਂਸਿਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ 9 ਕਰੋੜ 94 ਲੱਖ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਵਿੱਚ ਮਾਨਸਾ ਰੋਡ ’ਤੇ ਬਣਿਆ ਫਾਇਰ ਸਟੇਸ਼ਨ ਵੀ ਸ਼ਾਮਿਲ ਹੈ। ਪਲਾਨ ਸਕੀਮ ਅਧੀਨ ਜ਼ਿਲ੍ਹਾ ਬਠਿੰਡਾ ਵਿਖੇ 2 ਕਰੋੜ 40 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਜਿੰਨ੍ਹਾਂ ਵਿੱਚ 29 ਲੱਖ 55 ਹਜ਼ਾਰ ਰੁਪਏ ਲਾਇਬਰੇਰੀ ਦੀ ਉਸਾਰੀ ’ਤੇ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਜ਼ਿਲ੍ਹਾ ਬਠਿੰਡਾ ਵਿਖੇ ਸਾਲ 2023-24 ਦੌਰਾਨ, ਮਨਰੇਗਾ ਅਧੀਨ ਹੁਣ ਤੱਕ 25 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ, ਜਿਸ ਵਿੱਚੋਂ 20 ਕਰੋੜ ਰੁਪਏ ਮਜ਼ਦੂਰੀ ਦੇ ਕੇ ਪਿੰਡ ਪੱਧਰ ’ਤੇ ਰੋਜ਼ਗਾਰ (ਮੁਹੱਈਆ) ਕਰਵਾਇਆ ਗਿਆ ਹੈ। ਇੰਪਰੂਵਮੈਂਟ ਟਰਸਟ ਬਠਿੰਡਾ ਵੱਲੋਂ 78 ਲੱਖ ਰੁਪਏ ਦੀ ਰਕਮ ਨਾਲ ਰਿੰਗ ਰੋਡ ਦੇ ਨਾਲ-ਨਾਲ ਗ੍ਰੀਨ ਬੈਲਟ ਦਾ ਨਿਰਮਾਣ ਕਰਕੇ ਇਲਾਕੇ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ।

2 ਕਰੋੜ ਦੀ ਫ਼ਿਰੌਤੀ ਲਈ ਅਗਵਾ ਕੀਤਾ ਬੱਚਾ ਸ਼ਾਮ ਨੂੰ ਪਠਾਨਕੋਟ ਪੁਲਿਸ ਵੱਲੋਂ ਹਿਮਾਚਲ ਵਿਚੋਂ ਬਰਾਮਦ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਰਾਮਾਂ ਮੰਡੀ ਵਿੱਚ 7 ਕਰੋੜ 29 ਲੱਖ ਰੁਪਏ ਦਾ ਸੀਵਰੇਜ਼ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ। ਵਿਭਾਗ ਵੱਲੋਂ ਨਥਾਣਾ ਖੇਤਰ ਲਈ 2 ਕਰੋੜ 35 ਲੱਖ, ਗ੍ਰੋਥ ਸੈਂਟਰ ਲਈ 2 ਕਰੋੜ 25 ਲੱਖ ਅਤੇ ਬਠਿੰਡਾ ਦੇ ਗੋਨਿਆਣਾ ਰੋਡ ਖੇਤਰ ਵਿੱਚ ਸਾਫ ਪਾਣੀ ਉਪਲੱਬਧ ਕਰਾਉਣ ਲਈ 55 ਲੱਖ ਰੁਪਏ ਦੀ ਰਕਮ ਵੱਖ-ਵੱਖ ਵਿਕਾਸ ਕਾਰਜਾਂ ਲਈ ਖਰਚ ਕੀਤੀ ਜਾ ਰਹੀ ਹੈ। ਜਸਪ੍ਰੀਤ ਸਿੰਘ ਨੇ ਕਿਹਾ ਕਿ ਬਠਿੰਡਾ ਜ਼ਿਲ੍ਹਾ ਪੰਜਾਬ ਦੇ ਉਨ੍ਹਾਂ ਦੋ ਵਿਸ਼ੇਸ਼ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਲੱਗਭੱਗ 10 ਕਰੋੜ ਰੁਪਏ ਦੀ ਲਾਗਤ ਨਾਲ ਗਊਸ਼ਾਲਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਇੰਨ੍ਹਾਂ ਵਿੱਚੋ ਇੱਕ ਗਊਸ਼ਾਲਾ ਪਿੰਡ ਹਰਰਾਏਪੁਰ ਅਤੇ ਦੂਜੀ ਪਿੰਡ ਝੂੰਬਾ ਵਿਖੇ ਲਗਭਗ ਬਣ ਕੇ ਤਿਆਰ ਹੋ ਚੁੱਕੀ ਹੈ।

 

Related posts

ਵਾਤਾਵਰਣ ਦੀ ਸ਼ੁੱਧਤਾ ਅਤੇ ਪ੍ਰਦੂਸ਼ਣ ਤੋਂ ਮੁਕਤੀ ਲਈ ਅਧਿਕਾਰੀ ਤਨਦੇਹੀ ਨਾਲ ਜਿੰਮੇਵਾਰੀ ਨਿਭਾਉਣ : ਡਿਪਟੀ ਕਮਿਸ਼ਨਰ

punjabusernewssite

ਪੀਆਰਟੀਸੀ ਦੇ ਕੰਢਕਟਰ ਨੇ ਦਿਖਾਈ ਇਮਾਨਦਾਰੀ

punjabusernewssite

ਵਿੱਤ ਮੰਤਰੀ ਨੇ ਕਿ੍ਰਸਚਿਨ ਕਮਿਊਨਿਟੀ ਹਾਲ ਦਾ ਕੀਤਾ ਉਦਘਾਟਨ

punjabusernewssite