ਬਠਿੰਡਾ, 1 ਸਤੰਬਰ: ਅੱਜ ਇਥੇ ਟੀਚਰਜ਼ ਹੋਮ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਜਮਹੂਰੀ ਅਧਿਕਾਰ ਸਭਾ ਦੀ ਟੀਮ ਵੱਲੋਂ ਸਭਾ ਦਾ ਤਰਜ਼ਮਾਨ ਜਮਹੂਰੀ ਚੇਤਨਾ ਮੈਗਜ਼ੀਨ ਰਲੀਜ਼ ਕੀਤਾ ਗਿਆ। ਮੈਗਜ਼ੀਨ ਦੀਆਂ ਪਹਿਲੀ ਕਾਪੀ ਟੀਚਰਜ਼ ਹੋਮ ਟਰਸਟ ਦੇ ਸਕੱਤਰ ਲਛਮਣ ਸਿੰਘ ਮਲੂਕਾ ਨੂੰ ਭੇਟ ਕੀਤੀ ਗਈ। ਹਾਜ਼ਰ ਮੈਂਬਰਾਂ ਨੂੰ ਸਬੰਧੋਨ ਕਰਦਿਆਂ ਐਨ ਕੇ ਜੀਤ ਤੇ ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਅਰਸੇ ਤੋਂ ਕੁਝ ਵਿਸ਼ੇਸ਼ ਕਾਰਨਾਂ ਕਰਕੇ ਮੈਗਜ਼ੀਨ ਛਪ ਨਹੀਂ ਸੀ ਰਿਹਾ ਤੇ ਇਸ ਦੀ ਬਹੁਤ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜਿਸਦੇ ਚੱਲਦੇ ਇਸ ਨੂੰ ਫਿਰ ਤੋਂ ਚਾਲੂ ਕੀਤਾ ਗਿਆ ਹੈ।
ਬਠਿੰਡਾ ’ਚ ਵਾਪਰੀ ਮੰਦਭਾਗੀ ਘਟਨਾ, ਗੁਰਦੂਆਰਾ ਸਾਹਿਬ ਦੀ ਇਮਾਰਤ ਦੇ ਭੰਨੇ ਸ਼ੀਸ਼ੇ
ਇਸ ਲਈ ਸਾਡੇ ਸਮੂਹ ਮੈਂਬਰਾਂ ਨੂੰ ਇਸ ਮੈਗਜ਼ੀਨ ਦਾ ਮੈਟਰ ਪੜ੍ਹ ਕੇ ਇਸ ਸਬੰਧੀ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ ਅਤੇ ਉਸਾਰੂ ਸੁਝਾਅ ਦੇਣੇ ਚਾਹੀਦੇ ਹਨ। ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਇਸ ਅੰਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪੈਂਫਲਿਟ ਨੰ-4 ਨੂੰ ਜਬਰ ਵਿਰੋਧੀ ਵਿਸ਼ੇਸ਼ ਅੰਕ ਦਾ ਨਾਂ ਦਿੱਤਾ ਗਿਆ ਹੈ,ਕਿਉਂਕਿ ਇਸ ਵਿੱਚ 1 ਜੁਲਾਈ ਤੋਂ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਅਪਰਾਧਕ ਕਨੂੰਨਾਂ ਵਿਰੁੱਧ ਉੱਠ ਰਹੇ ਲੋਕ ਰੋਹ ਦੌਰਾਨ ਲੋਕਾਂ ਨੂੰ ਚੇਤਨ ਕਰਨ ਲਈ ਵਿਆਪਕ ਸਮਗਰੀ ਸ਼ਾਮਿਲ ਕੀਤੀ ਗਈ। ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਲਿਖੀ ਸੰਪਾਦਕੀ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਆਪਣੇ 46 ਸਾਲਾਂ ਦੇ ਸਫਰ ਨੂੰ ਪੂਰਾ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਲਿਖ਼ਤੀ ਜਾਂਚਨਾ
ਜਮਹੂਰੀ ਹੱਕਾਂ ਦੀ ਲਹਿਰ ਦੇ ਸੰਗਰਾਮੀ ਸਾਥੀ ਨਾਮਦੇਵ ਸਿੰਘ ਭੁਟਾਲ ਨੂੰ ਯਾਦ ਕਰਦਿਆਂ ਇਹ ਮੈਗਜ਼ੀਨ ਦਾ ਅੰਕ ਉਦੋਂ ਕੱਢਿਆ ਜਾ ਰਿਹਾ ਹੈ,ਜਦੋਂ ਸਮਾਂ ਬਹੁਤ ਚੁਣੌਤੀਆਂ ਪੂਰਨ ਹੈ। ਸਗਰਧਾਂਜਲੀ ਵਜੋਂ ਸੁਰਜੀਤ ਸਿੰਘ ਪਾਤਰ ਦੀਆਂ ਰਚਨਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ।ਮੈਗਜ਼ੀਨ ਦੇ ਰਿਲੀਜ਼ ਸਮਾਗਮ ਮੌਕੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਸਕੱਤਰ ਐਡਵੋਕੇਟ ਸੁਦੀਪ ਸਿੰਘ ਤੋਂ ਇਲਾਵਾ ਵਿੱਤ ਸਕੱਤਰ ਸੰਤੋਖ ਸਿੰਘ ਮੱਲਣ,ਜ਼ਿਲ੍ਹਾ ਕਮੇਟੀ ਮੈਂਬਰ ਮੰਦਰ ਸਿੰਘ ਜੱਸੀ,ਮੋਹਨ ਨਾਲ, ਮਨੋਹਰ ਦਾਸ,ਮੈਂਬਰ ਕਰਮ ਸਿੰਘ ਤੇ ਕਰਤਾਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।