ਬਠਿੰਡਾ ’ਚ ਵਾਪਰੀ ਮੰਦਭਾਗੀ ਘਟਨਾ, ਗੁਰਦੂਆਰਾ ਸਾਹਿਬ ਦੀ ਇਮਾਰਤ ਦੇ ਭੰਨੇ ਸ਼ੀਸ਼ੇ

Date:

spot_img

ਬਠਿੰਡਾ, 1 ਸਤੰਬਰ: ਸਥਾਨਕ ਸ਼ਹਿਰ ’ਚ ਸਥਿਤ ਇੱਕ ਗੁਰਦੂਆਰਾ ਸਾਹਿਬ ਵਿਚ ਬੀਤੀ ਦੇਰ ਰਾਤ ਵਾਪਰੀ ਇੱਕ ਮੰਦਭਾਗੀ ਘਟਨਾ ਵਿਚ ਸ਼ਰਾਰਤੀ ਅਨਸਰ ਵੱਲੋਂ ਰੋੜੇ ਮਾਰ ਕੇ ਇਮਾਰਤ ਦੇ ਸ਼ੀਸ਼ੇ ਤੋੜ ਦਿੱਤੇ। ਇਹ ਘਟਨਾ ਸਥਾਨਕ 100 ਫੁੱਟੀ ਰੋਡ ’ਤੇ ਸਥਿਤ ਗੁਰਦੂਆਰਾ ਸੰਗਤ ਸਿਵਲ ਸਟੇਸ਼ਨ ਇਲਾਕੇ ਵਿਚ ਵਾਪਰੀ ਹੈ, ਜਿਸਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਇਕ ਵੱਡਾ ਸਕੂਲ ਵੀ ਚੱਲ ਰਿਹਾ। ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਦਸਿਆ,‘‘ ਇਹ ਘਟਨਾ ਰਾਤ 11 ਤੋਂ 12 ਵਜੇਂ ਦੇ ਵਿਚਕਾਰ ਵਾਪਰੀ ਹੈ ਤੇ ਇਸਦਾ ਪਤਾ ਸਵੇਰ ਸਮੇਂ ਪਾਠੀ ਸਿੰਘ ਦੁਆਰਾ ਪ੍ਰਕਾਸ਼ ਕਰਨ ਸਮੇਂ ਲੱਗਿਆ ਤੇ ਉਨ੍ਹਾਂ ਵੱਲੋਂ ਕਮੇਟੀ ਨੂੰ ਸੂਚਿਤ ਕੀਤਾ ਗਿਆ। ’’

ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਲਿਖ਼ਤੀ ਜਾਂਚਨਾ

ਜਿਸਤੋਂ ਬਾਅਦ ਕਮੇਟੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਥਾਣਾ ਸਿਵਲ ਲਾਈਨ ਤੇ ਐਸਐਚਓ ਅਤੇ ਡੀਐਸਪੀ ਸਿਟੀ ਸਹਿਤ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਡੀਐਸਪੀ ਸਰਬਜੀਤ ਸਿੰਘ ਬਰਾੜ ਨੇ ਦਸਿਆ, ‘‘ ਗੁਰਦੂਆਰਾ ਸਾਹਿਬ ਦੀ ਸੜਕ ਉਪਰ ਲੱਗਦੀ ਕੰਧ ਵੱਲ ਇਹ ਭੰਨਤੋੜ ਕੀਤੀ ਗਈ ਹੈ, ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਤੇ ਮੁਕੱਦਮਾ ਨੰਬਰ 129 ਅਧੀਨ ਧਾਰਾ 298, 324(4) ਬੀਐਨਐਸ ਤਹਿਤ ਪਰਚਾ ਦਰਜ਼ ਕਰ ਲਿਆ ਗਿਆ। ’’ ਹਾਲਾਂਕਿ ਇਸ ਘਟਨਾ ਦੇ ਪਿੱਛੇ ਮੰਸ਼ਾਂ ਦਾ ਪਤਾ ਮੁਲਜਮ ਨੂੰ ਫ਼ੜਣ ਤੋਂ ਬਾਅਦ ਹੀ ਲੱਗੇਗਾ, ਪ੍ਰੰਤੂ ਇੱਥੇ ਇਹ ਘਟਨਾ ਵਾਪਰਨ ਕਾਰਨ ਸਿੱਖ ਸੰਗਤ ਵਿਚ ਰੋਸ਼ ਜਰੂਰ ਦੇਖਣ ਨੂੰ ਮਿਲ ਰਿਹਾ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...