ਚੰਡੀਗੜ੍ਹ, 8 ਸਤੰਬਰ: ਬੀਤੇ ਕੱਲ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਸੂਬੇ ਭਰ ਵਿਚ ਅੱਜ ਤੋਂ ਬੱਸ ਸਫ਼ਰ ਮਹਿੰਗਾ ਹੋ ਗਿਆ ਹੈ। ਇਸ ਨੋਟੀਫਿਕੇਸ਼ਨ ਤਹਿਤ ਹੁਣ ਘੱਟੋ ਘੱਟ ਕਿਰਾਇਆ ਵੀ 10 ਰੂੁਪੇ ਤੋਂ ਵਧ ਕੇ 15 ਰੂਪੇ ਹੋ ਗਿਆ ਹੈ। ਸੂਬੇ ਦੇ ਟ੍ਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਦਸਤਖ਼ਤਾਂ ਹੇਠ ਜਾਰੀ ਇਸ ਨੋਟੀਫਿਕੇਸ਼ਨ ਤਹਿਤ ਹੁਣ ਆਮ ਬੱਸ ਦਾ ਪ੍ਰਤੀ ਕਿਲੋਮੀਟਰ ਕਿਰਾਇਆ ਵਧ ਕੇ 145 ਪੈਸੇ, ਸਧਾਰਨ ਏਸੀ ਬੱਸ ਦਾ ਪ੍ਰਤੀ ਕਿਲੋਮੀਟਰ ਕਿਰਾਇਆ 174 ਪੈਸੇ, ਇਟੈਗਲ ਕੋਚ ਦੇ 261 ਪੈਸੇ ਅਤੇ ਸੁਪਰ ਇਟੈਗਲ ਕੋਚ ਬੱਸ ਦਾ ਕਿਰਾਇਆ ਪ੍ਰਤੀ ਕਿਲੋਮੀਟਰ 290 ਪੈਸੇ ਹੋ ਗਿਆ ਹੈ।
ਅਨੌਖਾ ਮਾਮਲਾ: ਕੁੱਤੀ ਗੁੰਮ ਹੋਣ ’ਤੇ ਪਤਨੀ ਨੇ ਪਤੀ ’ਤੇ ਦਰਜ਼ ਕਰਵਾਇਆ ਪਰਚਾ
ਜੇਕਰ ਸਧਾਰਨ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਚੰਡੀਗਡ੍ਹ ਤੋਂ ਬਠਿੰਡਾ ਦਾ ਪਹਿਲਾਂ ਕਿਰਾਇਆ ਜੋਕਿ 310 ਲੱਗਦਾ ਸੀ, ਹੁਣ ਵਧ ਕੇ 365 ਰੁਪਏ ਹੋ ਗਿਆ। ਇਸੇ ਤਰ੍ਹਾਂ ਲੁਧਿਆਣਾ ਤੋਂ ਬਠਿੰਡਾ 195 ਦੀ ਬਜਾਏ ਹੁਣ 230, ਪਟਿਆਲਾ ਤੋਂ ਬਠਿੰਡਾ 215 ਦੀ ਬਜਾਏ 255, ਫ਼ਰੀਦਕੋਟ ਤੋਂ 75 ਦੀ ਥਾਂ 90, ਮਾਨਸਾ ਤੋਂ ਬਠਿੰਡਾ ਦੇ 70 ਰੁਪਏ ਦੀ ਬਜਾਏ ਹੁਣ 85 ਰੁਪਏ ਕਿਰਾਇਆ ਲੱਗਿਆ ਕਰੇਗਾ। ਦੂਜੇ ਪਾਸੇ ਏਸੀ ਅਤੇ ਇਟੈਗਲ ਬੱਸਾਂ ਦੇ ਕਿਰਾਏ ਵਿਚ ਇਸਤੋਂ ਵੀ ਜਿਆਦਾ ਵਾਧਾ ਹੋਇਆ ਹੈ। ਬਠਿੰਡਾ ਤੋਂ ਚੰਡੀਗੜ੍ਹ ਇਟੈਗਲ ਕੋਚ ਦਾ ਕਿਰਾਇਆ ਪਹਿਲਾਂ ਸਵਾ 6 ਰੁਪਏ ਹੁੰਦਾ ਸੀ ਜੋਕਿ ਅੱਜ ਤੋਂ ਵਧ ਕੇ ਸਾਢੇ 700 ਹੋ ਗਿਆ।
Share the post "ਪੰਜਾਬ ਦੇ ਵਿੱਚ ਅੱਜ ਤੋਂ ਮਹਿੰਗਾ ਹੋਇਆ ਬੱਸ ਕਿਰਾਇਆ, ਹੁਣ ਜੇਬ ’ਤੇ ਪਏਗਾ ਵੱਡਾ ਬੋਝ"