ਚੰਡੀਗੜ੍ਹ, 11 ਸਤੰਬਰ: ਪੰਜਾਬ ਭਰ ਵਿਚ ਪਿਛਲੇ ਦੋ ਦਿਨਾਂ ਤੋਂ ਡਾਕਟਰਾਂ ਦੀ ਅੱਧੇ ਦਿਨ ਦੀ ਚੱਲ ਰਹੀ ਹੜਤਾਲ ਅੱਜ ਤੀਜ਼ੇ ਦਿਨ ਵਿਚ ਸ਼ਾਮਲ ਹੋ ਗਈ। ਸਵੇਰੇ 8 ਵਜੇਂ ਤੋਂ 11 ਵਜੇਂ ਤੱਕ ਤਿੰਨ ਘੰਟਿਆਂ ਲਈ ਓਪੀਡੀ ਬੰਦ ਦੀ ਹੜਤਾਲ ਦੇ ਚੱਲਦਿਆਂ ਮਰੀਜ਼ਾਂ ਨੂੰ ਵੱਡੀਆਂ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਦੂਰ-ਦਰਾਡਿਆਂ ਤੋਂ ਜਿਆਦਾਤਰ ਮਰੀਜ਼ ਜਲਦੀ ਪੁੱਜ ਜਾਂਦੇ ਹਨ ਪ੍ਰੰਤੂ 11 ਵਜੇਂ ਤੱਕ ਪਰਚੀ ਵਿੰਡੋ ਵੀ ਨਹੀਂ ਖੁੱਲਦੀ ਹੈ। ਇਸ ਦੌਰਾਨ ਡਾਕਟਰਾਂ ਵੱਲੋਂ ਹਰੇਕ ਜ਼ਿਲ੍ਹਾ, ਸਬ ਡਿਵੀਜ਼ਨ ਅਤੇ ਤਹਿਸੀਲ ਪੱਧਰੀ ਹਸਪਤਾਲਾਂ ਵਿਚ ਧਰਨੇ ਦਿੱਤੇ ਜਾ ਰਹੇ ਹਨ ਅਤੇ ਆਪਣੀਆਂ ਮੁਸ਼ਕਿਲਾਂ ਨੂੰ ਇੱਥੇ ਆਉਣ ਵਾਲੇ ਮਰੀਜ਼ਾਂ ਦੇ ਵੀ ਸਾਹਮਣੇ ਰੱਖਿਆ ਜਾ ਰਿਹਾ।
ਅਮਰੀਕਾ ’ਚ ਇੱਕ ਪੰਜਾਬੀ ਦਾ ਕ+ਤਲ, ਕਾਲੇ ਨੇ ਦਿੱਤਾ ਘਟਨਾ ਨੂੰ ਅੰਜਾਮ
ਕਈ ਥਾਂ ਹੋਰਨਾਂ ਜਥੇਬੰਦੀਆਂ ਵੱਲੋਂ ਵੀ ਡਾਕਟਰਾਂ ਦੀ ਹੜਤਾਲ ਨੂੰ ਹਿਮਾਇਤ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਵੀ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਬੁੱਧਵਾਰ ਨੂੰ ਸਵੇਰੇ ਸਾਢੇ 11 ਵਜੇਂ ਕੈਬਨਿਟ ਸਬ ਕਮੇਟੀ ਦੇ ਨਾਲ ਪੰਜਾਬ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਲਾਲ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿਚ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹਿਣਗੇ। ਡਾਕਟਰਾਂ ਦੀ ਟੇਕ ਵੀ ਇਸ ਮੀਟਿੰਗ ’ਤੇ ਲੱਗੀ ਹੋਈ ਹੈ, ਕਿਉਂਕਿ ਮੀਟਿੰਗ ਅਸਫ਼ਲ ਰਹਿਣ ’ਤੇ 12 ਸਤੰਬਰ ਤੋਂ ਐਸੋਸੀਏਸ਼ਨ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ, ਜਿਸਦੇ ਨਾਲ ਮਰੀਜ਼ਾਂ ਦੀਆਂ ਸਮੱਸਿਆ ਹੋਰ ਵਧ ਜਾਣਗੀਆਂ।
Share the post "ਡਾਕਟਰਾਂ ਦੀ ਹੜਤਾਲ ਅੱਜ ਤੀਜ਼ੇ ਦਿਨ ਵੀ ਜਾਰੀ, ਕੈਬਨਿਟ ਸਬ ਕਮੇਟੀ ਨਾਲ ਹੋਵੇਗੀ ਮੀਟਿੰਗ"