WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਖੇਡ ਜਗਤ

ਜ਼ਿਲ੍ਹਾ ਪੱਧਰੀ ਖੇਡਾਂ 16 ਸਤੰਬਰ ਤੋਂ ਵੱਖ-ਵੱਖ ਖੇਡ ਗਰਾਊਂਡਾਂ ਵਿਚ ਕਰਵਾਈਆਂ ਜਾਣਗੀਆਂ

ਬਠਿੰਡਾ, 13 ਸਤੰਬਰ:ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਪ੍ਰੋਗਰਾਮ ਤਹਿਤ ਖੇਡ ਵਿਭਾਗ ਬਠਿੰਡਾ ਦੁਆਰਾ ਜ਼ਿਲ੍ਹਾ ਪੱਧਰੀ ਖੇਡਾਂ 16 ਸਤੰਬਰ ਤੋਂ ਵੱਖ-ਵੱਖ ਖੇਡ ਗਰਾਊਂਡਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ 16 ਸਤੰਬਰ 2024 ਨੂੰ ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਹੋਵੇਗਾ। ਇਸ ਮੌਕੇ ਸ ਜਗਰੂਪ ਸਿੰਘ ਗਿੱਲ ਹਲਕਾ ਵਿਧਾਇਕ ਬਠਿੰਡਾ ਸ਼ਹਿਰੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖੇਡਾਂ ਦੀ ਸ਼ੁਰੂਆਤ ਕਰਨਗੇ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਪਰਮਿੰਦਰ ਸਿੰਘ ਨੇ ਸਾਂਝੀ ਕੀਤੀ। ਇਨ੍ਹਾਂ ਖੇਡਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਕੁੱਲ 24 ਗੇਮਾਂ ਵਿਚ ਵੱਖ-ਵੱਖ ਖੇਡ ਵੈਨਿਯੂ ’ਤੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗੇਮਾਂ ਵਿਚ ਭਾਗ ਲੈਣ ਵਾਲੇ ਜਿਲ੍ਹਾ ਬਠਿੰਡਾ ਦੇ ਖਿਡਾਰੀ-ਖਿਡਾਰਨਾਂ ਆਪਣੀ ਐਂਟਰੀ ਫਾਰਮ ਆਫ ਲਾਈਨ ਮੌਕੇ ’ਤੇ ਸਵੇਰੇ 8 ਵਜੇ ਤੱਕ ਸਬੰਧਤ ਗੇਮ ਕਨਵੀਨਰ ਨੂੰ ਜਮ੍ਹਾਂ ਕਰਵਾਉਣਗੇਂ। ਖਿਡਾਰੀ ਅਤੇ ਖਿਡਾਰਨਾਂ ਆਪਣਾ ਆਫਲਾਈਨ ਐਂਟਰੀ ਫਾਰਮ ਸਬੰਧਤ ਗੇਮ ਕਨਵੀਨਰ ਤੋ ਪ੍ਰਾਪਤ ਕਰਨਗੇਂ।ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਗੇਮ ਅਥਲੈਟਿਕਸ ਦੇ ਈਵੈਂਟ ਲੜਕੀਆ (ਅੰਡਰ 14, 17, 21, 21-30, 31-40, 41-50, 51-60, 61-70, 70 ਤੋਂ ਵੱਧ ਉਮਰ ਵਰਗ ਦੀਆਂ ਖਿਡਾਰਨਾਂ) ਮਿਤੀ 16 ਤੋਂ 18 ਸਤੰਬਰ ਅਤੇ ਲੜਕਿਆਂ ਦੇ ਈਵੈਂਟ (ਅੰਡਰ 14, 17, 21, 21-30, 31-40, 41-50, 51-60, 61-70, 70 ਤੋਂ ਵੱਧ ਉਮਰ ਵਰਗ ਦੀਆਂ ਖਿਡਾਰੀ) ਮਿਤੀ 19 ਤੋਂ 22 ਸਤੰਬਰ ਤੱਕ ਸਪੋਰਟਸ ਸਕੂਲ ਘੁੱਦਾ ਵਿਖੇ ਹੋਣਗੇ।

ਕਿਸਾਨਾਂ ਦੀ ਹਰਿਆਣਾ ਦੇ ਉਚਾਨਾ ਵਿਚ ਮਹਾਂਪੰਚਾਇਤ ਅੱਜ, ਪੁਲਿਸ ਨੇ ਮੁੜ ਪੰਜਾਬ ਦੀਆਂ ਸਰਹੱਦਾਂ ਕੀਤੀਆਂ ਸੀਲ

ਗੇਮ ਫੁਟਬਾਲ ਲੜਕੀਆਂ ਦੇ (ਉਮਰ ਵਰਗ ਅੰਡਰ 14, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ, ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਅਤੇ ਅੰਡਰ 17 ਦੇ ਲੜਕੇ/ਲੜਕੀਆਂ ਦੇ ਮੈਚ ਮਿਤੀ 21 ਤੋਂ 25 ਸਤੰਬਰ ਤੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਕਰਵਾਏ ਜਾਣਗੇ।ਗੇਮ ਖੋ-ਖੋ ਲੜਕੀਆਂ ਦੇ (ਉਮਰ ਵਰਗ ਅੰਡਰ 17, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ, ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਅਤੇ ਅੰਡਰ 14 ਦੇ ਲੜਕੇ/ਲੜਕੀਆਂ ਦੇ ਮੈਚ ਮਿਤੀ 21 ਤੋਂ 25 ਸਤੰਬਰ ਤੱਕ ਗੁਰੂ ਨਾਨਕ ਸਕੂਲ, ਕਮਲਾ ਨਹਿਰੂ ਕਲੌਨੀ, ਬਠਿੰਡਾ ਵਿਖੇ ਕਰਵਾਏ ਜਾਣਗੇਂ।ਖੇਡ ਕਬੱਡੀ ਨੈਸਨਲ ਸਟਾਇਲ ਲੜਕੀਆਂ ਦੇ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣਗੇ।ਖੇਡ ਕਬੱਡੀ ਸਰਕਲ ਲੜਕੀਆਂ ਦੇ (ਉਮਰ ਵਰਗ ਅੰਡਰ 14,17, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ, ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਅਤੇ ਅੰਡਰ 21 ਦੇ ਲੜਕੇ/ਲੜਕੀਆਂ ਦੇ ਮੈਚ ਮਿਤੀ 21 ਤੋਂ 25 ਸਤੰਬਰ ਤੱਕ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣਗੇ।

ਪੰਜਾਬ ਮਹਿਲਾ ਕਾਂਗਰਸ ਦੀ ਮੈਂਬਰਸ਼ਿਪ ਡਰਾਈਵ ਅੱਜ ਤੋਂ ਹੋਵੇਗੀ ਸ਼ੁਰੂ: ਰੰਧਾਵਾ

ਖੇਡ ਵਾਲੀਵਾਲ ਸਮੈਸਿੰਗ ਲੜਕੀਆਂ (ਅੰਡਰ 14, 17, 21, 21-30, 31-40, 41-50, 51-60, 61-70, 70 ਤੋ ਵੱਧ ਉਮਰ ਵਰਗ ਦੀਆਂ ਖਿਡਾਰਨਾਂ) ਮਿਤੀ 16 ਤੋਂ 18 ਸਤੰਬਰ, ਲੜਕਿਆਂ ਦੇ ਈਵੈਂਟ (ਅੰਡਰ 14, 17, 21-30, 31-40, 41-50, 51-60, 61-70, 70 ਤੋਂ ਵੱਧ ਉਮਰ ਵਰਗ ਦੀਆਂ ਖਿਡਾਰੀ) 19 ਤੋਂ 22 ਸਤੰਬਰ ਤੱਕ ਅਤੇ ਅੰਡਰ 21 ਲੜਕੇ ਮਿਤੀ 21 ਤੋਂ 25 ਸਤੰਬਰ ਤੱਕ ਗੁਰੂ ਨਾਨਕ ਸਕੂਲ ਕਮਲਾ ਨਹਿਰੂ ਕਲੌਨੀ, ਬਠਿੰਡਾ ਵਿਖੇ ਹੋਣਗੇਂ।ਖੇਡ ਵਾਲੀਵਾਲ ਸੂਟਿੰਗ ਲੜਕੀਆਂ ਦੇ ਮੈਚ (ਅੰਡਰ 14, 17, 21, 21-30, 31-40, 41- 50, 51-60, 61-70, 70 ਤੋਂ ਵੱਧ ਉਮਰ ਵਰਗ ਦੀਆਂ ਖਿਡਾਰਨਾਂ) ਮਿਤੀ 16 ਤੋਂ 18 ਸਤੰਬਰ ਅਤੇ ਲੜਕਿਆਂ ਦੇ ਮੈਚ (ਅੰਡਰ 14, 17, 21, 21-30, 31-40, 41-50, 51-60, 61-70, 70 ਤੋਂ ਵੱਧ ਉਮਰ ਵਰਗ ਦੀਆਂ ਖਿਡਾਰੀ) ਮਿਤੀ 19 ਤੋਂ 22 ਸਤੰਬਰ ਤੱਕ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣਗੇ।ਖੇਡ ਹੈਂਡਬਾਲ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਕਰਵਾਏ ਜਾਣਗੇਂ।ਗੇਮ ਸਾਫਟਬਾਲ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਸੈਂਟ ਜੇਵੀਅਰ ਕਾਨਵੈਂਟ ਸਕੂਲ ਬਠਿੰਡਾ ਵਿਖੇ ਕਰਵਾਏ ਜਾਣਗੇਂ।

ਚੰਡੀਗੜ੍ਹ ਗ੍ਰੇਨੇਡ ਧਮਾਕਾ: ਪੰਜਾਬ ਪੁਲਿਸ ਵੱਲੋਂ ਦੂਜ਼ਾ ਮੁਲਜਮ ਵੀ ਦਿੱਲੀ ਤੋਂ ਗ੍ਰਿਫਤਾਰ

ਗੇਮ ਜੂਡੋ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 17, 21, 21 ਤੋਂ ਉਪਰ) ਮਿਤੀ 16 ਤੋਂ 18 ਸਤੰਬਰ ਤੱਕ, ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 17, 21, 21 ਤੋਂ ਉਪਰ) ਮਿਤੀ 19 ਤੋਂ 22 ਸਤੰਬਰ ਤੱਕ ਅਤੇ ਅੰਡਰ 14 ਲੜਕੇ/ਲੜਕੀਆਂ ਦੇ ਮੈਚ ਮਿਤੀ 21 ਤੋਂ 25 ਸਤੰਬਰ ਤੱਕ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਏ ਜਾਣਗੇਂ।ਗੇਮ ਗੱਤਕਾ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 18 ਤੋਂ 19 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 20 ਤੋਂ 22 ਸਤੰਬਰ ਤੱਕ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਏ ਜਾਣਗੇਂ।ਗੇਮ ਕਿੱਕ ਬਾਕਸਿੰਗ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31- 40) ਮਿਤੀ 16 ਤੋਂ 18 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31- 40) ਮਿਤੀ 19 ਤੋਂ 22 ਸਤੰਬਰ ਤੱਕ ਸਪੋਰਟਸ ਸਕੂਲ ਘੁੱਦਾ ਬਠਿੰਡਾ ਵਿਖੇ ਕਰਵਾਏ ਜਾਣਗੇਂ।ਗੇਮ ਹਾਕੀ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 23 ਸਤੰਬਰ 2024 ਨੂੰ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 24 ਤੋਂ 25 ਸਤੰਬਰ ਤੱਕ ਹਾਕੀ ਟਰਫ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਜਾਣਗੇਂ।ਗੇਮ ਨੈਟਬਾਲ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਕਰਵਾਏ ਜਾਣਗੇਂ।

ਹਰਿਆਣਾ ਵਿਧਾਨ ਸਭਾ ਚੋਣਾਂ: ਪੜਤਾਲ ਤੋਂ ਬਾਅਦ 1221 ਉਮੀਦਵਾਰ ਚੋਣ ਮੈਦਾਨ ’ਚ

ਖੇਡ ਬੈਡਮਿੰਟਨ ਦੇ ਮੈਚ ਲੜਕੀਆਂ (ਅੰਡਰ 14, 17, 21, 21-30, 31-40, 41-50, 51- 60, 61-70, 70 ਤੋ ਵੱਧ ਉਮਰ ਵਰਗ ਦੀਆਂ ਖਿਡਾਰਨਾਂ) ਮਿਤੀ 16 ਤੋਂ 18 ਸਤੰਬਰ ਅਤੇ ਲੜਕਿਆਂ ਦੇ ਮੈਚ (ਅੰਡਰ 14, 17, 21, 21-30, 31-40, 41-50, 51-60, 61-70, 70 ਤੋਂ ਵੱਧ ਉਮਰ ਵਰਗ ਦੇ ਖਿਡਾਰੀ) ਮਿਤੀ 19 ਤੋਂ 22 ਸਤੰਬਰ ਤੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਹੋਣਗੇ।ਗੇਮ ਬਾਸਕਟਬਾਲ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਕਰਵਾਏ ਜਾਣਗੇ।ਗੇਮ ਪਾਵਰਲਿਫਟਿੰਗ ਲੜਕੀਆਂ ਦੇ ਈਵੈਂਟ (ਉਮਰ ਵਰਗ ਅੰਡਰ 17, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਹਰਕ੍ਰਿਸ਼ਨ ਪਬਲਿਕ ਸਕੂਲ, ਬਠਿੰਡਾ ਵਿਖੇ ਕਰਵਾਏ ਜਾਣਗੇ।ਖੇਡ ਲਾਅਨ ਟੈਨਿਸ ਦੇ ਮੈਚ ਲੜਕੀਆਂ (ਅੰਡਰ 14, 17, 21, 21-30, 31-40, 41-50, 51-60, 61-70, 70 ਤੋ ਵੱਧ ਉਮਰ ਵਰਗ ਦੀਆਂ ਖਿਡਾਰਨਾਂ) ਮਿਤੀ 16 ਤੋਂ 18 ਸਤੰਬਰ ਅਤੇ ਲੜਕਿਆਂ ਦੇ ਈਵੈਂਟ (ਅੰਡਰ 14, 17, 21, 21-30, 31-40, 41-50, 51-60, 61-70, 70 ਤੋਂ ਵੱਧ ਉਮਰ ਵਰਗ ਦੇ ਖਿਡਾਰੀ) ਮਿਤੀ 19 ਤੋਂ 22 ਸਤੰਬਰ ਤੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਹੋਣਗੇ।

ਕੁਦਰਤੀ ਸੋਮਿਆਂ ਦੀ ਸੰਭਾਲ ਦਾ ਸੁਨੇਹਾ ਦਿੰਦਾ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਹੋਇਆ ਸਮਾਪਤ

ਗੇਮ ਕੁਸਤੀ ਲੜਕੀਆਂ ਦੇ ਮੈਚ (ਉਮਰ ਵਰਗ ਅੰਡਰ 17, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ, ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 17, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਅਤੇ ਅੰਡਰ 14 ਅਤੇ ਅੰਡਰ 21 ਲੜਕੇ/ਲੜਕੀਆਂ ਦੇ ਮੈਚ ਕੁਸਤੀ ਫਰੀ ਸਟਾਇਲ ਮਿਤੀ 21 ਤੋਂ 25 ਸਤੰਬਰ ਤੱਕ ਸਪੋਰਟਸ ਸਕੂਲ ਘੁੱਦਾ ਜਿਲਾ ਬਠਿੰਡਾ ਵਿਖੇ ਕਰਵਾਏ ਜਾਣਗੇ।ਗੇਮ ਬਾਕਸਿੰਗ ਲੜਕੀਆਂ ਦੇ ਈਵੈਂਟ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 16 ਤੋਂ 18 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 19 ਤੋਂ 22 ਸਤੰਬਰ ਤੱਕ ਸਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਜਾਣਗੇਂ।ਖੇਡ ਟੇਬਲ ਟੈਨਿਸ ਦੇ ਮੈਚ ਲੜਕੀਆਂ (ਅੰਡਰ 14, 17, 21-30, 31-40, 41-50, 51- 60, 61-70, 70 ਤੋ ਵੱਧ ਉਮਰ ਵਰਗ ਦੀਆਂ ਖਿਡਾਰਨਾਂ) ਮਿਤੀ 16 ਤੋਂ 18 ਸਤੰਬਰ, ਲੜਕਿਆਂ ਦੇ ਈਵੈਂਟ (ਅੰਡਰ 14, 17, 21-30, 31-40, 41-50, 51-60, 61-70, 70 ਤੋਂ ਵੱਧ ਉਮਰ ਵਰਗ ਦੇ ਖਿਡਾਰੀ) ਮਿਤੀ 19 ਤੋਂ 22 ਸਤੰਬਰ ਤੱਕ ਅਤੇ ਅੰਡਰ 21 ਲੜਕੇ/ਲੜਕੀਆਂ ਦੇ ਮੈਚ ਮਿਤੀ 21 ਤੋਂ 25 ਸਤੰਬਰ ਤੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਹੋਣਗੇ।ਗੇਮ ਵੇਟ ਲਿਫਟਿੰਗ ਲੜਕੀਆਂ ਦੇ ਈਵੈਂਟ (ਉਮਰ ਵਰਗ ਅੰਡਰ 14, 17, 21, 21-30, 31- 40) ਮਿਤੀ 21 ਤੋਂ 22 ਸਤੰਬਰ ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31- 40) ਮਿਤੀ 23 ਤੋਂ 25 ਸਤੰਬਰ ਤੱਕ ਸਪੋਰਟਸ ਸਕੂਲ ਘੁੱਦਾ (ਬਠਿੰਡਾ) ਵਿਖੇ ਕਰਵਾਏ ਜਾਣਗੇਂ।

HMEL 217 ਹੋਣਹਾਰ ਵਿਦਿਆਰਥੀਆਂ ਨੂੰ ਨਕਦ scholarships ਪ੍ਰਦਾਨ ਕਰੇਗੀ, ਸਰਕਾਰੀ ਹਾਈ ਸਕੂਲ ਸਿੰਗੋ ਅਤੇ ਜੱਜਲ ਤੋਂ ਕੀਤੀ ਸ਼ੁਰੂਆਤ

ਖੇਡ ਚੈਸ ਦੇ ਮੈਚ ਲੜਕੀਆਂ (ਅੰਡਰ 14, 17, 21, 21-30, 31-40, 41-50, 51-60, 61-70, 70 ਤੋ ਵੱਧ ਉਮਰ ਵਰਗ ਦੀਆਂ ਖਿਡਾਰਨਾਂ) ਮਿਤੀ 16 ਤੋਂ 18 ਸਤੰਬਰ ਅਤੇ ਲੜਕਿਆਂ ਦੇ ਈਵੈਂਟ (ਅੰਡਰ 14, 17, 21, 21-30, 31-40, 41-50, 51-60, 61-70, 70 ਤੋਂ ਵੱਧ ਉਮਰ ਵਰਗ ਦੇ ਖਿਡਾਰੀ) 19 ਤੋਂ 22 ਸਤੰਬਰ ਤੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਹੋਣਗੇਂ।ਗੇਮ ਤੈਰਾਕੀ ਲੜਕੀਆਂ ਦੇ ਈਵੈਂਟ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 27 ਸਤੰਬਰ 2024 ਤੱਕ ਅਤੇ ਲੜਕਿਆਂ ਦੇ ਮੈਚ (ਉਮਰ ਵਰਗ ਅੰਡਰ 14, 17, 21, 21-30, 31-40) ਮਿਤੀ 28 ਸਤੰਬਰ 2024 ਤੱਕ ਦਿੱਲੀ ਪਬਲਿਕ ਸਕੂਲ ਬਠਿੰਡਾ ਵਿਖੇ ਕਰਵਾਏ ਜਾਣਗੇਂ।

 

Related posts

ਖੇਡ ਮੰਤਰੀ ਮੀਤ ਹੇਅਰ ਵੱਲੋਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ

punjabusernewssite

ਬਠਿੰਡਾ ਰੂਰਲ ਓਲੰਪਿਕਸ ਹਾਕੀ ਵਿੱਚ ਭਗਤੇ ਬਲਾਕ ਦੇ ਪੁਰਸ ਛਾਏ

punjabusernewssite

ਸੂਬਾ ਪੱਧਰੀ ਸਕੂਲੀ ਹੈਂਡਬਾਲ ਖੇਡਾਂ ਵਿੱਚ ਲੁਧਿਆਣਾ ਦੀਆਂ ਕੁੜੀਆਂ ਨੇ ਗੱਡੇ ਝੰਡੇ

punjabusernewssite