ਨਵੀਂ ਦਿੱਲੀ, 16 ਸਤੰਬਰ: ਸਾਲ 2017 ’ਚ ਨੀਟ ਪ੍ਰੀਖ੍ਰਿਆ ਵਿਚ ਦੇਸ ਭਰ ਵਿਚ ‘ਟਾਪ’ ਉਪਰ ਰਹਿਣ ਵਾਲੇ ਨਵਦੀਪ ਸਿੰਘ ਦੀ ਬੀਤੀ ਰਾਤ ਰਹੱਸਮਈ ਹਾਲਾਤਾਂ ’ਚ ਮੌਤ ਹੋ ਗਈ ਹੈ। ਦਿੱਲੀ ਦੇ ਮੋਲਾਨਾ ਅਜਾਦ ਮੈਡੀਕਲ ਕਾਲਜ਼ ’ਚ ਐਮ.ਡੀ ਰੈਡੀਓਲੋਜੀ ਦੀ ਪੜ੍ਹਾਈ ਕਰ ਰਹੇ ਡਾ ਨਵਦੀਪ ਦੀ ਲਾਸ਼ ਕਮਰੇ ’ਚ ਛੱਤ ਨਾਲ ਲੱਗੇ ਪੱਖੇ ਉਪਰ ਲਟਕਦੀ ਮਿਲੀ ਹੈ। ਉਹ ਕਾਲਜ਼ ਦੇ ਨਜਦੀਕ ਹੀ ਪਾਰਸੀ ਧਰਮਸ਼ਾਲਾ ਵਿਚ ਕਮਰਾ ਲੈ ਕੇ ਰਹਿ ਰਿਹਾ ਸੀ। ਹਾਲੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਉਸਦੇ ਪ੍ਰਵਾਰ ਹਵਾਲੇ ਕਰ ਦਿੱਤਾ ਹੈ।
ਪੰਜਾਬ ਦੀ ਤਰਜ਼ ’ਤੇ ਹਰਿਆਣਾ ’ਚ ਵੀ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਸ਼ੁਰੂ
ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਇਹ ਖ਼ਬਰ ਸੁਣਦੇ ਹੀ ਉਸਦੇ ਮਾਪੇ ਸਦਮੇ ਵਿਚ ਹਨ। ਉਸਨੇ ਨੀਟ ਪ੍ਰੀਖ੍ਰਿਆ ’ਚ ਟਾਪ ਕਰਕੇ ਨਾ ਸਿਰਫ਼ ਆਪਣਾ, ਬਲਕਿ ਪੇਂਡੂ ਇਲਾਕੇ ਦੇ ਨੌਜਵਾਨਾਂ ਦਾ ਵੀ ਮਾਣ ਨਾਲ ਸਿਰ ਉੱਚਾ ਕੀਤਾ ਸੀ। ਨਵਦੀਪ ਦੇ ਪਿਤਾ ਗੋਪਾਲ ਸਿੰਘ ਅਧਿਆਪਕ ਹੈ ਤੇ ਮਾਤਾ ਸਿਮਰਨਜੀਤ ਕੌਰ ਘਰੇਲੂ ਔਰਤ ਹੈ। ਇਸਤੋਂ ਇਲਾਵਾ ਉਸਦਾ ਇੱਕ ਛੋਟਾ ਭਰਾ ਵੀ ਹੈ, ਜੋ ਐਮ.ਬੀ.ਬੀ.ਐਸ ਕਰ ਰਿਹਾ। ਮੁਢਲੀ ਸੂਚਨਾ ਮੁਤਾਬਕ ਪੁਲਿਸ ਇਸ ਘਟਨਾ ਨੂੰ ਆਤਮਹੱਤਿਆ ਮੰਨ ਕੇ ਚੱਲ ਰਹੀ ਹੈ ਪ੍ਰੰਤੂ ਮਾਮਲੇ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ।