spot_img
spot_img
spot_img

ਛੜੇ ਨੂੰ ਔਰਤ ਨਾਲ ਟਿੱਚਰ ਕਰਨੀ ਪਈ ਮਹਿੰਗੀ, ਕੁੱਟ-ਕੁੱਟ ਕੇ ਮਾਰਿਆਂ

Date:

spot_img

ਮਾਨਸਾ, 16 ਸਤੰਬਰ: ਜ਼ਿਲ੍ਹੇ ਦੇ ਥਾਣਾ ਭੀਖੀ ਅਧੀਨ ਆਉਂਦੇ ਪਿੰਡ ਅਤਲਾ ਖ਼ੁਰਦ ’ਚ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਮੇਲ ਸਿੰਘ 55 ਸਾਲ ਦੇ ਤੌਰ ‘ਤੇ ਹੋਈ ਹੈ ਜੋਕਿ ਹਾਲੇ ਤੱਕ ਅਣਵਿਆਹਿਆ ਸੀ। ਸੂਚਨਾ ਮੁਤਾਬਕ ਗੁਰਮੇਲ ਸਿੰਘ ਉਰਫ਼ ਮੇਲਾ ਆਪਣੇ ਭਰਾਵਾਂ ਨਾਲੋਂ ਅੱਡ-ਵਿੱਢ ਰਹਿੰਦਾ ਸੀ। ਬੀਤੇ ਕੱਲ ਦੀ ਘਟਨਾ ਮੁਤਾਬਕ ਮੇਲੇ ਨੇ ਆਪਣੇ ਹੀ ਘਰਾਂ ਦੇ ਨਜਦੀਕ ਰਹਿਣ ਵਾਲੀ ਇੱਕ ਔਰਤ ਪਰਮਜੀਤ ਕੌਰ ਨੂੰ ਟਿੱਚਰ ਕਰ ਦਿੱਤੀ। ਇਸ ਔਰਤ ਨੇ ਇਸ ਟਿੱਚਰ ਨੂੰ ਇੰਨ੍ਹੀਂ ਗੰਭੀਰਤਾ ਨਾਲ ਲਿਆ ਕਿ ਘਰ ਆਪਣੇ ਪੁੱਤਰ ਨੂੰ ਜਾਣਕਾਰੀ ਦੇ ਦਿੱਤੀ।

ਅਵਾਰਾ ਕੁੱਤੇ ਨੂੰ 2 ਸਾਲਾਂ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ, ਹਾਲਾਤ ਗੰਭੀਰ

ਜਿਸਤੋਂ ਬਾਅਦ ਪਰਮਜੀਤ ਕੌਰ, ਉਸਦਾ ਪੁੱਤਰ ਗੁਰਪ੍ਰੀਤ ਗੁਰੀ ਤੇ ਉਸਦਾ ਇੱਕ ਦੋਸਤ ਸੱਤੂ ਨੇ ਘਰ ਆ ਕੇ ਮੇਲੇ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕਰ ਦਿੱਤੀ। ਇਹ ਛੜਾ ਇੰਨ੍ਹਾਂ ਦੀ ਕੁੱਟ ਸਹਾਰ ਨਾ ਸਕਿਆ ਤੇ ਮੌਕੇ ‘ਤੇ ਹੀ ਦਮ ਤੋੜ ਗਿਆ। ਥਾਣਾ ਭੀਖੀ ਦੇ ਮੁਖੀ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਮੇਲੇ ਦੇ ਭਰਾ ਕਰਨੈਲ ਸਿੰਘ ਦੇ ਬਿਆਨਾਂ ਉਪਰ ਪਰਮਜੀਤ ਕੌਰ, ਉਸਦੇ ਪੁੱਤਰ ਗੁਰੀ ਤੇ ਇੱਕ ਦੋਸਤ ਸੱਤੂ ਵਿਰੁਧ ਨਵੇਂ ਕਾਨੂੰਨ ਤਹਿਤ ਧਾਰਾ 105 ਅਤੇ 333 ਬੀਐਨਐਸ ਅਧੀਨ ਪਰਚਾ ਦਰਜ਼ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

SC Commission ਵੱਲੋਂ ਰਵਨੀਤ ਸਿੰਘ ਬਿੱਟੂ ਨੂੰ 4 ਜੂਨ ਨੂੰ ਕੀਤਾ ਤਲਬ

Chandigarh News:ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ...

Punjab News: ਚੰਨੀ ਨੇ ਸੁਣੀ ਕਿਸਾਨਾਂ ਦੀ ਆਵਾਜ਼, ਖੇਤੀ ਸੰਕਟ ‘ਤੇ ਵੱਡੀ ਮੀਟਿੰਗ

Punjab News: ਪੰਜਾਬ ਦੇ ਕਿਸਾਨਾਂ ਦੀ ਮੌਜੂਦਾ ਹਾਲਤ ਅਤੇ...