WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਇੰਸਟੀਟਿਊਸ਼ਨ ਆਫ ਇੰਜੀਨੀਅਰ ਲੋਕਲ ਸੈਂਟਰ ਵੱਲੋਂ 57ਵਾਂ ਇੰਜੀਨੀਅਰਜ਼ ਦਿਵਸ ਮਨਾਇਆ

ਬਠਿੰਡਾ, 16 ਸਤੰਬਰ : ਇੰਸਟੀਟਿਊਸ਼ਨ ਆਫ ਇੰਜੀਨੀਅਰਜ਼ ਲੋਕਲ ਸੈਂਟਰ ਨੇ 15 ਸਤੰਬਰ ਨੂੰ 57ਵਾਂ ਇੰਜੀਨੀਅਰਜ਼ ਦਿਵਸ “ਏ. ਆਈ ਚਲਿਤ ਤਕਨੀਕਾਂ ਨਾਲ ਪਾਰਸੰਬਤ ਇੰਜੀਨੀਅਰਿੰਗ ਹੱਲਾਂ ਦੇ ਨਾਲ ਟਿਕਾਉ ਵਿਕਾਸ ਨੂੰ ਆਗੇ ਵਧਾਉਣਾ”ਵਿਸੇ ਤੇ ਮਨਾਇਆ ਗਿਆ। ਇਸ ਮੌਕੇ ’ਤੇ ਭਾਰਤ ਦੇ ਪਹਿਲੇ ਇੰਜੀਨੀਅਰ ਭਾਰਤ ਰਤਨ ਡਾ. ਐਮ. ਵਿਸਵੇਸ਼ਵਰਾਇਆ ਦੇ ਜੀਵਨ ਅਤੇ ਯੋਗਦਾਨ ਨੂੰ ਕੇਂਦਰਿਤ ਕਰਕੇ ਤਕਨੀਕੀ ਸੈਮੀਨਾਰ ਮੁਕਾਬਲੇ ਕਰਵਾਏ ਗਏ।ਇਸ ਸੈਮੀਨਾਰ ਮੁਕਾਬਲਿਆਂ ਦੌਰਾਨ ਆਕਸਫੋਰਡ ਸਕੂਲ ਆਫ਼ ਏਜੂਕੇਸ਼ਨ ਦੇ ਚਾਰ ਵਿਦਿਆਰਥੀਆਂ—ਸੁਖਨੂਰ ਕੌਰ, ਪਵਨਪ੍ਰੀਤ ਕੌਰ, ਦਿਵਾਂਸ਼ੀ, ਅਤੇ ਜਸਮੀਨ—ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।

ਛੜੇ ਨੂੰ ਔਰਤ ਨਾਲ ਟਿੱਚਰ ਕਰਨੀ ਪਈ ਮਹਿੰਗੀ, ਕੁੱਟ-ਕੁੱਟ ਕੇ ਮਾਰਿਆਂ

ਪ੍ਰੰਜਲ ਸੁਖੀਜਾ ਅਤੇ ਗੁਰਮਨਪ੍ਰੀਤ ਸਿੰਘ ਦੀ ਦੂਜੀ ਟੀਮ ਦੂਜੇ ਸਥਾਨ ’ਤੇ ਰਹੀ। ਦੋਵਾਂ ਟੀਮਾਂ ਨੂੰ ਉਨ੍ਹਾਂ ਦੀਆਂ ਕਾਮਯਾਬੀਆਂ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ’ਤੇ ਬਠਿੰਡਾ ਲੋਕਲ ਸੈਂਟਰ ਦੇ ਚੇਅਰਮੈਨ ਇੰਜ. ਕਰਤਾਰ ਸਿੰਘ ਬਰਾੜ ਨੇ ਸਾਰੇ ਭਾਗੀਦਾਰ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਿਰ ਵਿਸਵੇਸ਼ਵਰਾਇਆ ਦੀ ਉਪਲਬਧੀਆਂ ਨੂੰ ਸਲਾਮੀ ਦਿੱਤੀ। ਮੁੱਖ ਮਹਿਮਾਨ ਤਰੁਣ ਕੁਮਾਰ ਬਾਤਰਾ,ਚੀਫ਼ ਜਨਰਲ ਮੈਨੇਜਰ, ਐਨ.ਐਫ.ਐਲ (ਬਠਿੰਡਾ) ਅਤੇ ਵਿਸ਼ੇਸ਼ ਮਹਿਮਾਨ ਡਾ. ਆਰ.ਕੇ. ਬਾਂਸਲ, ਡਾਇਰੈਕਟਰ, ਪੰਜਾਬ ਇੰਸਟੀਟਿਊਟ ਆਫ਼ ਟੈਕਨੋਲੋਜ, ਨੰਦਗੜ੍ਹ ਨੇ ਵੀ ਸਮਾਰੋਹ ਨੂੰ ਸੰਬੋਧਨ ਕੀਤਾ। ਡਾ. ਬਾਂਸਲ ਨੇ ਵਿਦਿਆਰਥੀਆਂ ਨੂੰ ਇੰਜੀਨੀਅਰਜ਼ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇੰਜੀਨੀਅਰਿੰਗ ਦੀ ਮਹਤੱਤਾ ਅਤੇ ਲੋੜ ਬਾਰੇ ਦੱਸਿਆ ।

Sad news: NEET topper ਡਾਕਟਰ ਦੀ ਰਹੱਸਮਈ ਹਾਲਾਤਾਂ ’ਚ ਹੋਈ ਮੌ+ਤ

ਡਾ. ਜਗਤਾਰ ਸਿੰਘ ਬਠਿੰਡਾ ਲੋਕਲ ਸੈਂਟਰ ਦੇ ਸਾਬਕਾ ਚੇਅਰਮੈਨ ਨੇ ਵਿਦਿਆਰਥੀਆਂ ਦੀ ਪ੍ਰਾਪਤੀਆਂ ਦੀ ਸਰਾਹਨਾ ਕੀਤੀ ਅਤੇ ਕਮੇਟੀ ਦੇ ਯਤਨਾਂ ਨੂੰ ਸਫਲ ਪ੍ਰੋਗਰਾਮ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ। ਡਾ. ਅਮਨਦੀਪ ਕੌਰ ਸਰਾਓ ਨੇ ਮੁਖ ਭਾਸ਼ਣਕਾਰੀ ਦੇ ਤੌਰ ’ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਸ਼ੇ ’ਤੇ ਪ੍ਰਗਟਾਵਾ ਕੀਤਾ। ਸਮਾਰੋਹ ਦੀ ਸਟੇਜ ਕਾਰਵਾਈ ਰਹਿਮਤ ਸਿਵਿਆ ਨੇ ਸੰਚਾਲਨ ਕੀਤੀ। ਆਖਰ ਵਿਚ ਡਾ. ਹਰਸਿਮਰਨ ਸਿੰਘ ਆਨਰੇਰੀ ਸਕੱਤਰ ਇੰਸਟੀਟਿਊਸ਼ਨ ਆਫ ਇੰਜੀਨੀਅਰਜ਼, ਬਠਿੰਡਾ ਲੋਕਲ ਸੈਂਟਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਸੈਮੀਨਾਰ ਨੂੰ ਸਮਾਪਤ ਕੀਤਾ।

 

Related posts

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਉਟਿੰਗ ਨੇ ਫਲਦਾਰ ਪੌਦੇ ਲਗਾ ਕੇ ਕੀਤਾ ਵਿਦਿਆਰਥੀਆਂ ਦਾ ਸਵਾਗਤ

punjabusernewssite

ਕੇਂਦਰੀ ਯੂਨੀਵਰਸਿਟੀ ਦੇ 47 ਵਿਦਿਆਰਥੀਆਂ ਨੇ ਯੂਜੀਸੀ ਨੇਟ ਪਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ

punjabusernewssite

ਮਾਨ ਸਰਕਾਰ ਦੇ ਟਾਲ ਮਟੋਲ ਵਾਲੇ ਰਵੱਈਏ ਤੋਂ ਖ਼ਫ਼ਾ ਪੰਜਾਬ ਦੇ ਮੁਲਾਜ਼ਮ-ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ

punjabusernewssite