ਲੋਕ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ- ਸਬ ਇੰਸਪੈਕਟਰ ਜਸਪਾਲ ਸਿੰਘ
ਪਟਿਆਲਾ 17 ਸਤੰਬਰ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਅਤੇ ਮੈਡਮ ਰੁਪਿੰਦਰਜੀਤ ਚਹਿਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਅਤੇ ਮੈਡਮ ਮਾਨੀ ਅਰੋੜਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਇੱਕ ਮੁਫ਼ਤ ਕਾਨੂੰਨੀ ਜਾਗਰੂਕਤਾ ਸੈਮੀਨਾਰ ਸਾਂਝ ਕੇਂਦਰ ਲਾਹੌਰੀ ਗੇਟ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।
‘ਤੇਰੇ ਯਾਰ ਨੂੰ ਦੱਬਣ ਨੂੰ ਫ਼ਿਰਦੇ ਆ..’ ਦੇ ਗਾਇਕ ਨੂੰ ਆਈ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਫ਼ਿਰੌਤੀ ਦੀ ਕਾਲ
ਇਸ ਮੌਕੇ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਪੈਰਾ ਲੀਗਲ ਵਲੰਟੀਅਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਅਤੇ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ੳਹਨਾਂ ਦੇ ਮਾਪਿਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ ਦੇ ਲਾਭ, ਸਥਾਈ ਲੋਕ ਅਦਾਲਤ ( ਜਨ ਉਪਯੋਗਤਾ ਸੇਵਾਵਾਂ ) ਬਾਰੇ ਜਾਗਰੂਕ ਕੀਤਾ। ਪੈਰਾ ਲੀਗਲ ਵਲੰਟੀਅਰ ਭਗਵਾਨ ਦਾਸ ਗੁਪਤਾ ਨੇ ਹਾਜ਼ਰੀਨ ਨੂੰ ਅਥਾਰਟੀ ਵਲੋਂ ਦਿੱਤੀਆਂ ਜਾਂਦੀਆਂ ਵੱਖ ਵੱਖ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਪੰਜਾਬ ਪੀੜਤ ਮੁਆਵਜ਼ਾ ਸਕੀਮ-2017 ਬਾਰੇ ਵਿਸਥਾਰ ਪੂਰਵਕ ਦੱਸਿਆ।
ਯੋਗਾ ਤੇ ਮੈਡੀਟੇਸ਼ਨ ਮਾਹਿਰ ਸੁਰੇਸ਼ ਸ਼ਰਮਾ ਅਤੇ ਹਰ ਹੱਥ ਕਲਮ ਤੋਂ ਸਮਾਜ ਸੇਵਿਕਾ ਯੋਗਿਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇੰਚਾਰਜ ਸਾਂਝ ਕੇਂਦਰ ਸਬ ਇੰਸਪੈਕਟਰ ਜਸਪਾਲ ਸਿੰਘ ਰਾਸ਼ਟਰਪਤੀ ਐਵਾਰਡੀ ਨੇ ਧੰਨਵਾਦੀ ਸ਼ਬਦ ਬੋਲਦਿਆਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪੌਦੇ ਲਗਾਉਣ ਤੇ ਜ਼ੋਰ ਦਿੱਤਾ।ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਫ਼ਲਦਾਰ ਅਤੇ ਆਯੁਰਵੈਦਿਕ ਪੌਦੇ ਵੀ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਸ.ਯੋਗਿਤਾ,ਪੂਰਨ ਸਿੰਘ ਸੁਰੇਸ਼ ਸ਼ਰਮਾ,ਸਕੂਲ ਸਟਾਫ਼, ਮਾਪੇ ਅਤੇ ਸਮੂੰਹ ਵਿਦਿਆਰਥੀ ਹਾਜ਼ਰ ਸਨ।
Share the post "ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਜਾਗਰੂਕਤਾ ਸੈਮੀਨਾਰ ਆਯੋਜਿਤ"