spot_img
spot_img

19 ਸਤੰਬਰ ਨੂੰ ਲੱਗੇਗਾ ਫਿਰੋਜ਼ਪੁਰ ਚ ਰੋਜ਼ਗਾਰ ਮੇਲਾ

Date:

spot_img

ਫ਼ਿਰੋਜ਼ਪੁਰ, 17 ਸਤੰਬਰ:ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 19 ਸਤੰਬਰ 2024 (ਵੀਰਵਾਰ) ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਦਿਲਬਾਗ ਸਿੰਘ ਜ਼ਿਲ੍ਹਾ ਰੋਜ਼ਗਾਰ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਦੱਸਿਆ ਕਿ 19 ਸਤੰਬਰ 2024 ਨੂੰ ਪੇਟੀਅਮ ਕੰਪਨੀ ਵੱਲੋਂ ਇੰਟਰਵਿਊ ਕੀਤੀ ਜਾਵੇਗੀ। ਪੇਟੀਅਮ ਕੰਪਨੀ ਵੱਲੋਂ ਸੇਲਜ਼ ਐਗਜੀਕਿਊਟ ਲਈ ਇੰਟਰਵਿਊ ਕੀਤੀ ਜਾਵੇਗੀ।

‘ਤੇਰੇ ਯਾਰ ਨੂੰ ਦੱਬਣ ਨੂੰ ਫ਼ਿਰਦੇ ਆ..’ ਦੇ ਗਾਇਕ ਨੂੰ ਆਈ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਫ਼ਿਰੌਤੀ ਦੀ ਕਾਲ

ਉਨ੍ਹਾਂ ਦੱਸਿਆ ਕਿ ਇਸ ਇੰਟਰਵਿਊ ਵਿੱਚ ਬਾਰਵੀਂ ਪਾਸ ਪ੍ਰਾਰਥੀ ਕੇਵਲ ਲੜਕੇ ਭਾਗ ਲੈ ਸਕਦੇ ਹਨ ਅਤੇ ਇੰਟਰਵਿਊ ਲਈ ਉਮਰ ਹੱਦ 18 ਤੋਂ 35 ਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਫਰੈਸ਼ਰ ਅਤੇ ਤਜ਼ਰਬੇਕਾਰ ਹਿੱਸਾ ਲੈ ਸਕਦੇ ਹਨ। ਇਸ ਇੰਟਰਵਿਊ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਰੀਜ਼ਿਊਮ, ਆਧਾਰ ਕਾਰਡ, ਪੈਨ ਕਾਰਡ, ਡਰਾਇਵਿੰਗ ਲਾਇਸੰਸ, ਪੁਲਿਸ ਵੈਰੀਫਿਕੇਸ਼ਨ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ।

ਘਰੇਲੂ ਕਲੈਸ਼ ਨੇ ਪੱਟਿਆ ਘਰ: ਨਸ਼ੇ ਦੇ ਲੋਰ ’ਚ ਹੋਈ ਲੜਾਈ ਦੌਰਾਨ ਪੁੱਤ ਨੇ ਪਿਊ ਮਾ+ਰਿਆ

ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 10:00 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਿਰੋਜ਼ਪੁਰ ਦੇ ਆਈ-ਬਲਾਕ, ਦੂਜੀ ਮੰਜਿਲ ਵਿਖੇ ਸਥਿਤ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫ਼ਿਰੋਜ਼ਪੁਰ ਵਿਖੇ ਲਗਾਇਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪਲਾਈਨ ਨੰਬਰ 94654-74122 ਤੇ ਸੰਪਰਕ ਕਰ ਸਕਦੇ ਹਨ।

 

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਅਸਲ ਮੁੱਦਿਆਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੇ, ਸਿਰਫ ਝੂਠੇ ਦੋਸ਼ ਲਾਏ: ਬਲਤੇਜ ਪੰਨੂ

👉ਪੰਜਾਬ ਭਾਜਪਾ-ਅਕਾਲੀ 'ਡਬਲ ਇੰਜਣ' ਸਰਕਾਰ ਵੱਲੋਂ ਕੀਤੇ ਨੁਕਸਾਨ ਨੂੰ...

ਪਟਿਆਲਾ ‘ਚ ਤ੍ਰਿਪੜੀ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਈ ਪੂਰੀ – ਡਾ ਬਲਬੀਰ ਸਿੰਘ

👉ਨਾਜਾਇਜ਼ ਕਬਜ਼ੇ ਹਟਾ ਕੇ ਲੋਕਾਂ ਲਈ ਸੁਵਿਧਾਜਨਕ ਆਵਾਜਾਈ ਦਾ...