ਬਠਿੰਡਾ, 17 ਸਤੰਬਰ: ਬੀਤੀ ਰਾਤ ਘਰੇਲੂ ਕਲੈਸ਼ ਦੇ ਕਾਰਨ ਪਿਉ ਦਾ ਕਤਲ ਕਰਨ ਵਾਲੇ ਪੁੱਤ ਅਤੇ ਉਸਨੂੰ ਹੱਲਾਸ਼ੇਰੀ ਦੇਣ ਵਾਲੀ ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਦੋਨਾਂ ਵਿਰੂਧ ਥਾਣਾ ਨਥਾਣਾ ਵਿਚ ਮੁਕੱਦਮਾ ਨੰਬਰ 113 ਅ/ਧ 103(1),61(2) ਬੀਐਨਐਸ ਤਹਿਤ ਦਰਜ਼ ਕੀਤਾ ਜਾ ਚੁੱਕਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਰਾਤ ਸਮੇਂ ਘਟਨਾ ਦਾ ਪਤਾ ਚੱਲਦਿਆਂ ਹੀ ਕੇਸ ਨੂੰ ਟਰੇਸ ਕਰਨ ਲਈ ਐਸਪੀ (ਇਨਵੈ) ਅਜੈ ਗਾਂਧੀ ਦੀ ਦੀ ਰਹਿਨੁਮਾਈ ਅਤੇ ਡੀ.ਐੱਸ.ਪੀ (ਭੁੱਚੋ) ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ ਸਟਾਫ-2 ਅਤੇ ਮੁੱਖ ਅਫਸਰ ਥਾਣਾ ਨਥਾਣਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ, ਜਿੰਨ੍ਹਾਂ ਨੇ ਕਥਿਤ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।
ਚੀਨ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਨੇ ਆਪਣੇ ਨਾਂ ਕੀਤੀ ਏਸ਼ੀਅਨ ਚੈਂਪੀਅਨਸ਼ਿਪ ਟਰਾਫ਼ੀ
ਇਸ ਸਬੰਧ ਵਿਚ ਮ੍ਰਿਤਕ ਦੇ ਭਰਾ ਸੁਖਮੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਨਾਥਪੁਰਾ ਵੱਲੋਂ ਪੁਲਿਸ ਕੋਲ ਸਿਕਾਇਤ ਦਰਜ਼ ਕਰਵਾਈ ਗਈ ਸੀ। ਮੁਢਲੀ ਸੂਚਨਾ ਮੁਤਾਬਕ ਮ੍ਰਿਤਕ ਪਰਮਿੰਦਰ ਸਿੰਘ ਉਰਫ ਪਿੰਦੀ ਦਾ ਆਪਣੀ ਪਤਨੀ ਜਸਵੀਰ ਕੌਰ ਅਤੇ ਆਪਣੇ ਲੜਕੇ ਸੁਖਦੀਪ ਸਿੰਘ ਨਾਲ ਰਹਿੰਦਾ ਸੀ। ਇਸੇ ਕਲੈਸ਼ ਦੇ ਚੱਲਦਿਆਂ ਬੀਤੀ ਸ਼ਾਮ ਵੀ ਲੜਾਈ ਹੋਈ ਸੀ, ਜਿਸ ਦੌਰਾਨ ਸੁਖਦੀਪ ਨੇ ਆਪਣੇ ਬਾਪ ਦਾ ਕਤਲ ਕਰ ਦਿੱਤਾ। ਐਸਐਸਪੀ ਨੇ ਦਸਿਆ ਕਿ ਦੋਨਾਂ ਮੁਲਜਮਾਂ ਸੁਖਦੀਪ ਸਿੰਘ ਅਤੇ ਜਸਵੀਰ ਕੌਰ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
Share the post "ਘਰੇਲੂ ਕਲੈਸ਼ ਕਾਰਨ ਪਿਉ ਨੂੰ ਮਾ+ਰਨ ਵਾਲਾ ਪੁੱਤ ਤੇ ਹੱਲਾਸ਼ੇਰੀ ਦੇਣ ਵਾਲੀ ਮਾਂ ਗ੍ਰਿਫਤਾਰ"