ਘੋਰ ਕਲਯੁਗ: ਪ੍ਰੇਮੀ ਨਾਲ ਫ਼ੜੀ ਗਈ ਭੈਣ ਨੇ ਕਰ ਦਿੱਤਾ ਵੱਡਾ ਕਾਂਡ, ਭਰਾ ਦਾ ਕ+ਤਲ ਕਰਕੇ ਲਾਸ਼ ਰਜਵਾਹੇ ’ਚ ਸੁੱਟੀ

Date:

spot_img

ਦੀਨਾਨਗਰ, 17 ਸਤੰਬਰ: ਕਲਯੁਗ ਦੇ ਇਸ ਜਮਾਨੇ ’ਚ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਕਿਤੇ ਪੁੱਤ ਆਪਣੇ ਮਾਂ ਜਾਂ ਪਿਉ ਨੂੰ ਮਾਰ ਰਿਹਾ ਤੇ ਕਿਤੇ ਜਮੀਨ ਵਿਵਾਦ ’ਚ ਭਰਾ-ਭਰਾ ਨੂੰ ਮਾਰ ਰਿਹਾ। ਇਸੇ ਤਰ੍ਹਾਂ ਦੇ ਇੱਕ ਹੋਰ ਲੂੰਅ ਕੰਡੇ ਖੜ੍ਹਾ ਕਰਨ ਵਾਲੀ ਘਟਨਾ ਵਾਪਰੀ ਹੈ, ਜਿਸ ਵਿਚ ਇੱਕ ਕਲਯੁਗੀ ਭੈਣ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਹੀ ਭਰਾ ਨੂੰ ਮਾਰ ਦਿੱਤਾ। ਇਹੀਂ ਨਹੀਂ, ਉਸਦੀ ਲਾਸ਼ ਨੂੰ ਵੀ ਬੋਰੀ ਵਿਚ ਬੰਦ ਕਰਕੇ ਰਜ਼ਵਾਹੇ ਵਿਚ ਸੁੱਟ ਦਿੱਤਾ। ਪ੍ਰੰਤੂ ਕਾਨੂੰਨ ਦੇ ਲੰਮੇ ਹੱਥਾਂ ਨੇ 24 ਘੰਟਿਆਂ ਵਿਚ ਹੀ ਇਸ ਘਟਨਾ ਦਾ ਪਰਦਾਫ਼ਾਸ ਕਰਦਿਆਂ ਲੜਕੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।

 

ਘਰੇਲੂ ਕਲੈਸ਼ ਕਾਰਨ ਪਿਉ ਨੂੰ ਮਾ+ਰਨ ਵਾਲਾ ਪੁੱਤ ਤੇ ਹੱਲਾਸ਼ੇਰੀ ਦੇਣ ਵਾਲੀ ਮਾਂ ਗ੍ਰਿਫਤਾਰ

ਇਹ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਣਜੀਤ ਬਾਗ ਵਿਖੇ ਵਾਪਰੀ ਹੈ। ਜਿੱਥੋਂ ਦੀ ਇੱਕ ਲੜਕੀ ਪ੍ਰਿਆ ਦੇ ਆਪਣੇ ਕਾਲਜ਼ ਦੇ ਇੱਕ ਲੜਕੇ ਬੌਬੀ ਨਾਲ ਪ੍ਰੇਮ ਸਬੰਧ ਸਨ। ਘਟਨਾ ਦੌਰਾਨ ਬੌਬੀ ਆਪਣੀ ਸਹੇਲੀ ਨੂੰ ਮਿਲਣ ਲਈ ਉਸਦੇ ਘਰ ਆਇਆ ਹੋਇਆ ਸੀ, ਜਿੱਥੇ ਪ੍ਰਿਆ ਦਾ ਸਾਰਾ ਪ੍ਰਵਾਰ ਕਿਤੇ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਪ੍ਰਿਆ ਦਾ 18 ਸਾਲਾਂ ਚਚੇਰਾ ਭਰਾ ਰੋਹਿਤ ਅਚਾਨਕ ਘਰ ਆ ਗਿਆ, ਜਿੱਥੇ ਉਸਨੇ ਦੋਨਾਂ ਨੂੰ ਗਲਤ ਹਾਲਾਤ ਵਿਚ ਦੇਖ ਲਿਆ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

‘ਤੇਰੇ ਯਾਰ ਨੂੰ ਦੱਬਣ ਨੂੰ ਫ਼ਿਰਦੇ ਆ..’ ਦੇ ਗਾਇਕ ਨੂੰ ਆਈ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਫ਼ਿਰੌਤੀ ਦੀ ਕਾਲ

ਆਪਣੀ ਪੋਲ ਖੁੱਲਦੀ ਦੇਖ ਪ੍ਰਿਆ ਨੇ ਆਪਣੇ ਪ੍ਰੇਮੀ ਬੌਬੀ ਨਾਲ ਮਿਲਕੇ ਰੋਹਿਤ ਨੂੰ ਸੁੱਟ ਲਿਆ ਤੇ ਸਿਰ ਵਿਚ ਬਾਲੇ ਮਾਰ ਕੇ ਉਸਦਾ ਕਤਲ ਕਰ ਦਿੱਤਾ। ਇਸਤੋਂ ਬਾਅਦ ਇੰਨ੍ਹਾਂ ਨੇ ਉਸਦੀ ਲਾਸ਼ ਨੂੰ ਇੱਕ ਬੋਰੀ ਵਿਚ ਪਾ ਕੇ ਪੇ੍ਰਮੀ ਦੇ ਮੋਟਰਸਾਈਕਲ ਰਾਹੀਂ ਉਸਨੂੰ ਪਿੰਡ ਨਜਦੀਕ ਲੰਘਦੇ ਰਜ਼ਵਾਹੇ ਵਿਚ ਸੁੱਟ ਦਿੱਤਾ ਪ੍ਰੰਤੂ ਪੁਲਿਸ ਨੇ ਰੋਹਿਤ ਦੀ ਗਾਇਬ ਹੋਣ ਦੀ ਸਿਕਾਇਤ ’ਤੇ ਕਾਰਵਾਈ ਕਰਦਿਆਂ ਕੜੀ ਨਾਲ ਕੜੀ ਜੋੜਦਿਆਂ ਇਸ ਕੇਸ ਨੂੰ ਹੱਲ ਕੀਤਾ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਰੋਹਿਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

 

spot_img
spot_img

Share post:

Popular

More like this
Related

ਸ਼ਬਰੀ ਦੀ ਭਗਤੀ ਤੋਂ ਰਾਮ-ਹਨੂਮਾਨ ਮਿਲਾਪ ਤੱਕ, ਬਾਲੀ ਵਧ ਦੇ ਮੰਚਨ ਨੇ ਦਰਸ਼ਕਾਂ ਨੂੰ ਕੀਲਿਆ

👉ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਭਾਵਪੂਰਨ ਪ੍ਰਸੰਗਾਂ ਨੇ...

DAV College Bathinda ਵਿਖੇ ‘ਕੁਦਰਤੀ ਰੰਗਾਂ ਬਾਰੇ’ ਰਾਸ਼ਟਰੀ ਵਰਕਸ਼ਾਪ ਦੀ ਦੂਜੇ ਦਿਨ ਸਮਾਪਤੀ

Bathinda News:DAV College Bathinda ਨੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ...

SSD Girls College Bathinda ਨੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਕੰਪੋਸਟਿੰਗ ਯੂਨਿਟਾਂ ਦਾ ਉਦਘਾਟਨ ਕੀਤਾ

Bathinda News: ਵਾਤਾਵਰਣ ਦੀ ਸਥਿਰਤਾ ਵੱਲ ਇੱਕ ਮਹੱਤਵਪੂਰਨ ਕਦਮ...