ਰੂਪਨਗਰ, 21 ਸਤੰਬਰ: ਪਿਛਲੇ ਲੰਮੇ ਸਮੇਂ ਤੋਂ ਕੂੜੇ ਡੰਪ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਆ ਰਹੀ ਮਹਿਲਾ ਕੌਂਸਲਰ ਚਰਨਜੀਤ ਕੌਰ ਨੇ ਨਗਰ ਕੌਂਸਲ ਦੀ ਕੌਂਸਲਰੀ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਵਾਰਡ ਨਬਰ 17 ਤੋਂ ਅਕਾਲੀ ਕੋਂਸਲਰ ਵਜੋਂ ਚੁਣੀ ਗਈ ਸੀ। ਚਰਨਜੀਤ ਕੌਰ ਨੇ ਦਾਅਵਾ ਕੀਤਾ ਕਿ ਉਸਨੇ ਇਹ ਅਸਤੀਫ਼ਾ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਉਸਦੀ ਗੱਲ ਨਾ ਸੁਣਨ ਦੇ ਵਿਰੋਧ ਕਾਰਨ ਦਿੱਤਾ ਗਿਆ ਹੈ।
ਭਾਜਪਾ ਦੇ ਹੋ ਰਹੇ ‘ਕਾਂਗਰਸੀਕਰਨ’ ਤੋਂ ਟਕਸਾਲੀਆਂ ’ਚ ਅੰਦਰਖ਼ਾਤੇ ਫੈਲਣ ਲੱਗਿਆ ਰੋਸ਼!
ਚਰਨਜੀਤ ਕੌਰ ਮੁਤਾਬਕ ਉਸਦੇ ਇਲਾਕੇ ’ਚ ਟਰੀਟਮੈਂਟ ਪਲਾਟ ਦੇ ਨਾਲ ਕੂੜੇ ਦਾ ਡੰਪ ਲਗਾਇਆ ਗਿਆ ਸੀ, ਜਿਸਦਾ ਉਹ ਲਗਾਤਾਰ ਵਿਰੌਧ ਕਰ ਰਹੀ ਸੀ ਪ੍ਰੰਤੂ ਇਸਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ ਤੇ ਹੁਣ ਲਗਭਗ ਸਾਰੇ ਸ਼ਹਿਰ ਦਾ ਕੂੜਾ ਇੱਥੇ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ’ਤੇ ਉਸਦੇ ਵਾਰਡ ਦਾ ਕੋਈ ਕੰਮ ਨਹੀਂ ਕੀਤਾ ਗਿਆ। ਭਰੇ ਮਨ ਨਾਲ ਮੀਡੀਆ ਸਾਹਮਣੇ ਆਪਣੇ ਪੱਖ ਰੱਖਦਿਆਂ ਅਕਾਲੀ ਕੌਸਲਰ ਨੇ ਕਿਹਾ ਕਿ ਜਦ ਉਹ ਆਪਣੇ ਵਾਰਡ ਦੇ ਲੋਕਾਂ ਦੇ ਕੰਮ ਹੀ ਨਹੀਂ ਕਰਵਾ ਸਕਦੀ ਤਾਂ ਅਜਿਹਾ ਅਹੁੱਦਾ ਆਪਣੇ ਕੋਲ ਰੱਖਣ ਦਾ ਕੋਈ ਕਾਰਨ ਨਹੀਂ ਬਣਦਾ ਹੈ।