ਬਠਿੰਡਾ, 23 ਸਤੰਬਰ: ਸਥਾਨਕ ਐੱਸ.ਐੱਸ.ਡੀ. ਵੂਮੈਨਜ਼ ਇੰਸਟੀਚਿਊਟ ਆਫ਼ ਟੈਕਨਾਲੋਜੀ ਵੱਲੋਂ ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕਰਨ ਲਈ ਇੱਕ ਜੋਸ਼ੀਲੇ ਫਰੈਸ਼ਰ ਪਾਰਟੀ ’ਰੂਬਰੂ’ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਬੰਧਕੀ ਮੈਂਬਰਾਂ ਅਤੇ ਹੋਰ ਪਤਵੰਤਿਆਂ ਵੱਲੋਂ ਸ਼ਮਾ ਰੌਸ਼ਨ ਕਰਕੇ ਅਤੇ ਕੇਕ ਕੱਟ ਕੇ ਕੀਤੀ ਗਈ। ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਸਖ਼ਤ ਮਿਹਨਤ ਅਤੇ ਸਮਰਪਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਨਵੇਂ ਆਏ ਵਿਦਿਆਰਥੀਆਂ ਦਾ ਦਿਲੋਂ ਸੁਆਗਤ ਕੀਤਾ।
ਸੀਐਚਸੀ ਗੋਨਿਆਣਾ ਵਿਖੇ ਸਥਾਪਿਤ ਹੋਇਆ ਡਾਇਲਸਿਸ ਯੁਨਿਟ
ਇਸ ਮੌਕੇ ਸਾਰਿਆਂ ਨੇ ਸੀਨੀਅਰਾਂ ਅਤੇ ਜੂਨੀਅਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਆਨੰਦ ਮਾਣਿਆ। ਰੈਂਪ ਵਾਕ ਦੇ ਟੇਲੈਂਟ ਰਾਊਂਡ ਨੇ ਸਭਨਾਂ ਨੂੰ ਮੰਤਰਮੁਗਧ ਕਰ ਦਿੱਤਾ। ਡਾ: ਅੰਜੂ ਗਰਗ, ਸ਼੍ਰੀਮਤੀ ਗੁਰਮਿੰਦਰਜੀਤ ਕੌਰ ਅਤੇ ਡਾ: ਪੂਜਾ ਗੋਸਵਾਮੀ ਨੇ ਵੱਖ-ਵੱਖ ਮਾਡਲਿੰਗ ਰਾਊਂਡਾਂ ਨੂੰ ਜੱਜ ਕੀਤਾ। ਮਿਸ ਫਰੈਸ਼ਰ ਦੇ ਰੂਪ ਵਿੱਚ ਚਾਹਤ ਬੀਬੀਏ -1 ਅਤੇ ਅੰਕਿਤਾ (ਐੱਮ.ਬੀ.ਏ.-1) ਨੇ ਪਹਿਲੀ ਰਨਰ ਅੱਪ, ਏਂਜਲ ਸਿਡਾਨਾ (ਬੀ.ਬੀ.ਏ.-1) ਨੇ ਦੂਜੇ ਰਨਰ ਅਪ ਦੇ ਰੂਪ ਵਿੱਚ ਖਿਤਾਬ ਜਿੱਤੇ।
ਪੰਚਾਇਤ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਵੱਡਾ ਐਲਾਨ
ਨੰਦਨੀ (ਬੀਸੀਏ-1) ਮਿਸ ਹਸੀਨ, ਮੁਸਕਾਨ (ਐੱਮ.ਬੀ.ਏ.-1) ਮਿਸ ਨਜ਼ਾਕਤ, ਮਾਰਲੀਨ (ਬੀਸੀਏ-1) ਨੇ ਮਿਸ ਮਾਸ਼ਾ ਅੱਲਾਹ ਦੇ ਕਿਤਾਬ ਹਾਸਲ ਕੀਤੇ । ਸੰਜੇ ਗੋਇਲ (ਪ੍ਰਧਾਨ, ਐਸ.ਐਸ.ਡੀ.ਜੀ.ਜੀ.ਸੀ.), ਵਿਕਾਸ ਗਰਗ (ਜਨਰਲ ਸਕੱਤਰ, ਐਸ.ਐਸ.ਡੀ.ਜੀ.ਸੀ.) ਆਸ਼ੂਤੋਸ਼ ਚੰਦਰ ਸ਼ਰਮਾ (ਸਕੱਤਰ, ਐਸ.ਐਸ. ਡੀ . ਵਿਟ) ਅਤੇ ਡਾ. ਨੀਰੂ ਗਰਗ (ਪ੍ਰਿੰਸੀਪਲ) ਨੇ ਫੈਕਲਟੀ ਮੈਂਬਰਾਂ, ਸੀਨੀਅਰ ਬੈਚ ਦੇ ਵਿਦਿਆਰਥੀਆਂ ਅਤੇ ਫਰੈਸ਼ਰਾਂ ਦੇ ਅਣਥੱਕ ਯਤਨਾਂ ਅਤੇ ਤਾਲਮੇਲ ਦੀ ਸਲਾਘਾ ਕੀਤੀ।