ਬਠਿੰਡਾ , 23 ਸਤੰਬਰ: ਡੀਏਪੀ ਖਾਦ ਦੀ ਘਾਟ ਦੀ ਸਮੱਸਿਆ ਨੂੰ ਲੈ ਕੇ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਧਰਨਾ ਦੇ ਕੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ ਡੀ ਏ ਪੀ ਖ਼ਾਦ ਦੀ ਕਮੀਂ ਪੂਰੀ ਕੀਤੀ ਜਾਵੇ,ਸਰਕਾਰੀ ਅਦਾਰਿਆਂ ਜਾਂ ਪ੍ਰਾਈਵੇਟ ਡੀਲਰਾ ਵੱਲੋਂ ਖ਼ਾਦ ਦੇ ਨਾਲ ਕਿਸਾਨਾਂ ਨੂੰ ਨੈਨੋ ਖ਼ਾਦ ਜਾ ਹੋਰ ਸਮਾਨ ਮੜ੍ਹਨਾ ਬੰਦ ਕੀਤਾ ਜਾਵੇ, ਡੁਪਲੀਕੇਟ ਖ਼ਾਦ ਦੀ ਕਾਲਾਬਾਜ਼ਾਰੀ ਬੰਦ ਕੀਤੀ ਜਾਵੇ, ਡੀਲਰਾਂ ਜਾ ਹੋਰ ਅਦਾਰਿਆਂ ਕੋਲੋਂ ਪਈ ਖ਼ਾਦ ਦੇ ਸਟਾਕ ਦੀ ਲਿਸਟ ਜਨਤਕ ਕੀਤੀ ਜਾਵੇ ਅਤੇ ਉਸ ਨੂੰ ਜਨਤਕ ਤੌਰ ਤੇ ਵਿਕਵਾਇਆ ਜਾਵੇ,
ਡੀ ਟੀ ਐੱਫ ਸੌਂਪੇਗੀ ਬਦਲੀਆਂ ਅਤੇ ਤਰੱਕੀਆਂ ਸਬੰਧੀ ਮਸਲਿਆਂ ਨੂੰ ਲੈ ਕੇ ਵਿਰੋਧ ਪੱਤਰ
ਖ਼ਾਦ ਦੇ ਨਾਲ ਨੈਨੋ ਜਾਂ ਹੋਰ ਸਮਾਨ ਵੇਚਣ ਵਾਲਿਆਂ ਅਤੇ ਡੁਪਲੀਕੇਟ ਖ਼ਾਦ ਵੇਚਣ ਵਾਲਿਆਂ ਦਾ ਲਾਇਸੈਂਸ ਰੱਦ ਕੀਤਾ ਜਾਵੇ ਅਤੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਿਲਾ ਆਗੂ ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਦਾ ਜਮੀਨਾਂ ਤੋਂ ਮੋਹ ਭੰਗ ਕਰਨ ਲਈ ਕਦੇ ਖਾਦਾਂ ਦੀ ਕਮੀ, ਫਸਲ ਵੇਚਣ ਵੇਲੇ ਦਿੱਕਤਾਂ, ਨਕਲੀ ਖਾਦਾਂ ਸਪਰੇਹਾਂ ਰਾਹੀਂ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਤਾਂ ਕਿ ਖੇਤੀ ਦੇ ਕਾਰਪਰੇਟਾਂ ਦਾ ਕਬਜ਼ਾ ਕਰਾਇਆ ਜਾ ਸਕੇ।
ਮੁੱਖ ਮੰਤਰੀ ਵੱਲੋਂ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ, ਦੇਖੋ ਕਿਸਨੂੰ, ਕਿਹੜਾ ਵਿਭਾਗ ਮਿਲਿਆ!
ਆਗੂਆਂ ਨੇ ਕਿਹਾ ਜੇਕਰ ਖਾਦ ਦੀ ਕਮੀ ਛੇਤੀ ਪੂਰੀ ਨਾ ਕੀਤੀ ਗਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅਤੇ ਇਸ ਲਈ ਕਿਸਾਨਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ। ਧਰਨੇ ਨੂੰ ਬਲਜੀਤ ਸਿੰਘ ਪੂਹਲਾ, ਬੂਟਾ ਸਿੰਘ ਬੱਲੋ, ਅਵਤਾਰ ਸਿੰਘ ਭਗਤਾ, ਗੁਰਪਾਲ ਸਿੰਘ ਦਿਓਣ, ਰਾਮ ਸਿੰਘ ਕੋਟਗੁਰੂ ਅਤੇ ਰਾਜਵਿੰਦਰ ਸਿੰਘ ਰਾਮ ਨਗਰ ਨੇ ਵੀ ਸੰਬੋਧਨ ਕੀਤਾ।ਹਰਬੰਸ ਸਿੰਘ ਘਣੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।
Share the post "ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਿੱਤਾ ਧਰਨਾ"