Punjabi Khabarsaar
ਚੰਡੀਗੜ੍ਹ

ਖਾਲਸਈ ਰੋਸ ਮਾਰਚ ਵਿੱਚ ਸ਼ਾਮਿਲ ਹੋਣਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ

ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪੰਥਕ ਹਿੱਤਾਂ ਲਈ ਸਭ ਨੂੰ ਅੱਗੇ ਆਉਣ ਦਾ ਸੱਦਾ
ਚੰਡੀਗੜ 27 ਸਤੰਬਰ: ਪਿਛਲੇ ਲੰਮੇ ਸਮੇਂ ਤੋਂ ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਲੋਂ ਪਹਿਲੀ ਅਕਤੂਬਰ ਨੂੰ ਖਾਲਸਈ ਰੋਸ ਮਾਰਚ ਦੇ ਦਿੱਤੇ ਗਏ ਸੱਦੇ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਪਿਛਲੇ ਦਿੱਨਾਂ ਵਿੱਚ ਪ੍ਰਜੀਡੀਅਮ ਵਿੱਚ ਵਿਚਾਰ ਚਰਚਾ ਕਰਕੇ ਫੈਸਲਾ ਲਿਆ ਗਿਆ ਸੀ ਕਿ ਉਪਰੋਕਤ ਰੋਸ ਮਾਰਚ ਵੱਡੇ ਪੱਧਰ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ ਸੁਧਾਰ ਲਹਿਰ ਦਾ ਮਕਸਦ ਹੀ ਪੰਥਕ ਹਿੱਤਾਂ ਲਈ ਅੱਗੇ ਆਕੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਲੜਾਈ ਨੂੰ ਅੰਜਾਮ ਤੱਕ ਲੈਕੇ ਜਾਣ ਦੀ ਰਹੀ ਹੈ, ਜਿਸ ਨੂੰ ਲੈਕੇ ਓਹਨਾ ਤੇ ਸੁਧਾਰ ਲਹਿਰ ਦੇ ਤਮਾਮ ਆਗੂਆਂ ਨੇ ਸਮੇਂ ਸਮੇਂ ਤੇ ਸੂਬਾ ਸਰਕਾਰਾਂ, ਰਾਜਪਾਲ ਜਰੀਏ ਅਤੇ ਕੇਂਦਰੀ ਵਜਾਰਤ ਤੱਕ ਗੁਹਾਰ ਲਗਾਕੇ ਰਿਹਾਈ ਦੀ ਮੰਗ ਚੁੱਕੀ ਤੇ ਇਸ ਨੂੰ ਅੱਗੇ ਹੋਰ ਜ਼ੋਰ ਨਾਲ ਲੈ ਕੇ ਜਾਵਾਂਗੇ ਹੈ।

ਪੰਚਾਇਤ ਚੋਣਾਂ: ਲਾਇਸੰਸੀ ਅਸਲਾ ਚੁੱਕ ਕੇ ਚੱਲਣ ’ਤੇ ਲੱਗੀ ਰੋਕ

ਇਸ ਦੇ ਨਾਲ ਜੱਥੇਦਾਰ ਵਡਾਲਾ ਨੇ ਬੇਅਬਦੀਆਂ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਖ਼ਤ ਕਾਨੂੰਨ ਦੀ ਮੁੜ ਪ੍ਰੋੜਤਾ ਕਰਦਿਆਂ ਕਿਹਾ ਕਿ ਸੂਬੇ ਅੰਦਰ ਅਨੇਕਾਂ ਵਾਰ ਅਜਿਹੀਆਂ ਦਿਲ ਨੂੰ ਪੀੜਾਂ ਦੇਣ ਵਾਲੀਆਂ ਘਟਨਾਵਾਂ ਦੇ ਬਾਵਜੂਦ ਸਖ਼ਤ ਕਾਨੂੰਨ ਅਮਲ ਵਿੱਚ ਨਹੀਂ ਆ ਸਕਿਆ, ਜਿਸ ਕਰਕੇ ਪੰਥ ਵਿਰੋਧੀ ਸ਼ਕਤੀਆਂ ਦੇ ਹੌਸਲੇ ਵਧੇ ਅਤੇ ਪਿਛਲੇ ਕਈ ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਇਸ ਦੇ ਨਾਲ ਓਹਨਾ ਨੇ ਕਿਹਾ ਕਿ ਅੱਜ ਦੇਸ਼ ਦੁਨੀਆਂ ਵਿੱਚ ਬੈਠਾ ਹਰ ਸਿੱਖ ਚਾਹੁੰਦਾ ਹੈ ਕਿ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਮਿਲੇ।ਸਿੱਖ ਕੌਮ ਦੇ ਨਾਮ ਜਾਰੀ ਆਪਣੀ ਅਪੀਲ ਵਿੱਚ ਜੱਥੇਦਾਰ ਵਡਾਲਾ ਨੇ ਕਿਹਾ ਕਿ ਓਹਨਾ ਨੂੰ ਆਸ ਹੈ ਕਿ ਪੰਥ ਦੇ ਵਢੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਸੰਗਤ ਵੱਡੀ ਗਿਣਤੀ ਵਿੱਚ ਇਸ ਖਾਲਸਈ ਰੋਸ ਮਾਰਚ ਦਾ ਹਿੱਸਾ ਬਣੇਗੀ ।

 

Related posts

ਕਿਸਾਨ ਸੰਘਰਸ਼ 2:0, ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ 24 ਫਰਵਰੀ ਤੱਕ ਬੰਦ ਕੀਤਾ ਇੰਟਰਨੈੱਟ

punjabusernewssite

ਅਮਨ ਅਰੋੜਾ ਵੱਲੋਂ ਭਵਿੱਖ ਨੂੰ ਬਚਾਉਣ ਲਈ ਨਵੀਨਤਮ ਊਰਜਾ ਕੁਸ਼ਲ ਤਕਨੀਕਾਂ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ

punjabusernewssite

ਪੰਜਾਬ ਸਰਕਾਰ ਨੂੰ NCBC ਦਾ ਸੁਝਾਅ, ਸਰਕਾਰੀ ਨੌਕਰੀਆਂ ‘ਚ ਵੱਧੇਗਾ OBC ਕੋਟਾ?

punjabusernewssite