ਤਰਨਤਾਰਨ, 28 ਸਤੰਬਰ: ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੌਣਾਂ ਦੌਰਾਨ ਕਥਿਤ ਗੜਬੜੀਆਂ ਦੇ ਦੋਸ਼ਾਂ ਹੇਠ ਰਾਜ ਚੋਣ ਕਮਿਸ਼ਨਰ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਬਦਲ ਦਿੱਤਾ ਹੈ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਉਪਰ ਕੁੱਝ ਧਿਰਾਂ ਨੇ ਸਰਪੰਚੀ ਰਾਖਵੇਂਕਰਨ ’ਚ ਤਬਦੀਲੀ ਦੇ ਇਲਜ਼ਾਮ ਲਗਾਏ ਸਨ। ਡਿਪਟੀ ਕਮਿਸ਼ਨਰ ਔਲਖ ਨੇ ਹਾਲੇ ਤਿੰਨ ਦਿਨ ਪਹਿਲਾਂ ਹੀ ਹੋਏ ਤਬਾਦਲਿਆਂ ਦੇ ਵਿਚ ਇੱਥੇ ਆਪਣਾ ਅਹੁੱਦਾ ਸੰਭਾਲਿਆ ਸੀ।
ਦੁਖ਼ਦਾਈਕ ਘਟਨਾ: ਇੱਕ ਹੀ ਪ੍ਰਵਾਰ ਦੇ ਪੰਜ ਜੀਆਂ ਨੇ ਕੀਤੀ ਖ਼ੁਦ+ਕਸ਼ੀ
ਇਹ ਮਾਮਲਾ ਕਾਫ਼ੀ ਤੁਲ ਫ਼ੜ ਗਿਆ ਸੀ ਕਿਉਂਕਿ ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਲੈ ਕੇ ਰਾਜ ਚੋਣ ਕਮਿਸ਼ਨਰ ਨੂੰ ਸਿਕਾਇਤ ਕੀਤੀਆਂ ਸਨ। ਇੰਨ੍ਹਾਂ ਸਿਕਾਇਤਾਂ ਦੀ ਜਾਂਚ ਦੇ ਆਧਾਰ ‘ਤੇ ਹੀ ਇਹ ਕਾਰਵਾਈ ਹੋਈ ਹੈ। ਹਾਲਾਂਕਿ ਇੱਥੇ ਨਵੇਂ ਲੱਗਣ ਵਾਲੇ ਡਿਪਟੀ ਕਮਿਸ਼ਨਰ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਸੂਚਨਾਮੁਤਾਬਕ ਜ਼ਿਲ੍ਹੇ ਦੇ ਗੰਡੀਵਿੰਡ ਬਲਾਕ ਦੇ ਪਿੰਡ ਖੈਰਦੀਨ, ਬਲਾਕ ਨੌਸਿਹਰਾਂ ਪੰਨੂਆਂ ਤੇ ਵਲਟੋਹਾਂ ਆਦਿ ਦੇ ਪਿੰਡਾਂ ਵਿਚ ਸਿਆਸੀ ਦਬਾਅ ਹੇਠ ਸਰਪੰਚੀ ਦੇ ਲਈ ਪਿੰਡਾਂ ਦਾ ਰਾਖਵਾਂਕਰਨ ਬਦਲਣ ਦੇ ਦੋਸ਼ ਲੱਗੇ ਸਨ।