ਮਾਨਸਾ, 2 ਅਕਤੂਬਰ : ਬੀਤੀ ਦੇਰ ਰਾਤ ਜ਼ਿਲ੍ਹੇ ਵਿਚ ਪੈਂਦੇ ਸਰਦੂਲਗੜ੍ਹ ਦੇ ਪਿੰਡ ਖਹਿਰਾ ਖ਼ੁਰਦ ’ਚ ਪੰਚਾਇਤੀ ਚੌਣਾਂ ਨੂੰ ਲੈ ਕੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਤ ਦਸਿਆ ਜਾ ਰਿਹਾ। ਇਸ ਕਤਲ ਦੇ ਵਾਰਦਾਤ ਪਿੱਛੇ ਸਰਦੂਲਗੜ੍ਹ ’ਚ ਤੈਨਾਤ ਇੱਕ ਪੁਲਿਸ ਅਫ਼ਸਰ ਦੇ ਰੀਡਰ ਦਾ ਹੱਥ ਦਸਿਆ ਜਾ ਰਿਹਾ, ਜੋਕਿ ਕਥਿਤ ਕਾਤਲਾਂ ਦੇ ਵਿਆਹਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ: ਪਟਿਆਲਾ ’ਚ ਬੀਡੀਪੀਓ ਦੇ ਗਾਲੋ-ਗਾਲੀ ਹੁੰਦਿਆਂ ਦੀ ਵੀਡੀਓ ਵਾਈਰਲ
ਮ੍ਰਿਤਕ ਵਿਅਕਤੀ ਦੀ ਪਹਿਚਾਣ ਰਾਧੇ ਸ਼ਾਮ (38 ਸਾਲ) ਵਜੋਂ ਹੋਈ ਹੈ। ਮ੍ਰਿਤਕ ਦੇ ਦੋਸਤ ਐਡਵੋਕੇਟ ਅਭੈ ਗੋਦਾਰਾ ਨੇ ਮੀਡੀਆ ਨੂੰ ਦਸਿਆ ਕਿ ਬੀਤੀ ਰਾਤ ਕਰੀਬ ਸਾਢੇ 11 ਵਜੇਂ ਤੱਕ ਉਹ ਇਕੱਠੇ ਹੀ ਸਾਬਕਾ ਸਰਪੰਚ ਭਜਨ ਲਾਲ ਦੇ ਘਰ ਸਨ ਅਤੇ ਚੋਣਾਂ ਸਬੰਧੀ ਰਣਨੀਤੀ ਬਣਾ ਰਹੇ ਸਨ। ਇਸਤੋਂ ਬਾਅਦ ਰਾਧੇ ਸ਼ਾਮ ਆਪਣੀ ਕਾਰ ’ਤੇ ਸਵਾਰ ਹੋ ਕੇ ਘਰ ਨੂੰ ਚੱਲ ਪਿਆ ਪ੍ਰੰਤੂ ਸਵੇਰੇ ਪਤਾ ਲੱਗਿਆ ਕਿ ਉਸਦਾ ਕਤਲ ਕਰਕੇ ਲਾਸ਼ ਗਰਾਉਂਡ ਵਿਚ ਸੁੱਟੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ:ਪੰਚਾਇਤ ਚੋਣਾਂ: ਨਾਮਜਦਗੀਆਂ ਨੂੰ ਲੈ ਕੇ ਜੀਰਾ ’ਚ ਦੋ ਸਿਆਸੀ ਧਿਰਾਂ ਵਿਚਕਾਰ ਹੋਈ ਖ਼ੂ.ਨੀ ਝੜਪ
ਉਨ੍ਹਾਂ ਇਸ ਕਤਲ ਦੀ ਵਾਰਦਾਤ ਪਿੱਛੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਦਾ ਹੱਥ ਹੈ। ਇਸਤੋਂ ਇਲਾਵਾ ਇਸ ਕਤਲ ਦੀ ਸਾਜਸ਼ ਪਿੱਛੇ ਥਾਣਾ ਮੁਖੀ ਦੇ ਰੀਡਰ ਦਾ ਹੱਥ ਹੈ। ਇਸ ਦੌਰਾਨ ਮ੍ਰਿਤਕ ਦੇ ਪ੍ਰਵਾਰ ਅਤੇ ਸਮਰਥਕਾਂ ਨੇ ਐਲਾਨ ਕੀਤਾ ਕਿ ਜੇਕਰ ਸਾਰੇ ਕਾਤਲਾਂ ਅਤੇ ਸਾਜਸ਼ਕਰਤਾ ਨੂੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
Share the post "ਨਾਮਜਦਗੀਆਂ ਦੇ ਦੌਰਾਨ ਆਪ ਵਰਕਰ ਦਾ ਬੇ.ਰਹਿਮੀ ਨਾਲ ਕ+ਤਲ, ਰੀਡਰ ’ਤੇ ਲੱਗੇ ਦੋਸ਼"