ਨਵੀਂ ਦਿੱਲੀ, 3 ਅਕਤੂਬਰ: ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫ਼ਾ ਦੇਣ ਵਾਲੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਹੁਣ ਆਪਣਾ ਨਵਾਂ ‘ਟਿਕਾਣਾ’ ਲੱਭ ਰਹੇ ਹਨ। ਮੁੱਖ ਮੰਤਰੀ ਦਾ ਅਹੁੱਦਾ ਛੱਡਣ ਤੋਂ ਬਾਅਦ ਉਨ੍ਹਾਂ ਵੱਲੋਂ ਹੁਣ ਸਰਕਾਰੀ ਰਿਹਾਇਸ਼ ਵੀ ਛੱਡੀ ਜਾ ਰਹੀ ਹੈ ਤੇ ਇਸਦੇ ਬਦਲੇ ਵਿਚ ਹੁਣ ਨਵੇਂ ਘਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਮੀਡੀਆ ਵਿਚ ਸਾਹਮਣੇ ਆ ਰਹੀਆਂ ਸੂਚਨਾਵਾਂ ਮੁਤਾਬਕ ਸ਼੍ਰੀ ਕੇਜ਼ਰੀਵਾਲ ਵੱਲੋਂ ਹੁਣ ਆਪਣੇ ਹੀ ਇੱਕ ਰਾਜ ਸਭਾ ਮੈਂਬਰ ਦੇ ਘਰ ਰਿਹਾਇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ: ਜੀਰਾ ਹਿੰਸਕ ਘਟਨਾ: ਪੁਲਿਸ ਵੱਲੋਂ 750 ਤੋਂ ਵੱਧ ਲੋਕਾਂ ’ਤੇ ਕੀਤਾ ਪਰਚਾ ਦਰਜ਼
ਪੰਜਾਬ ਤੋਂ ਰਾਜ ਸਭਾ ਮੈਂਬਰ ਅਸੋਕ ਮਿੱਤਲ ਨੂੰ ਨਵੀ ਦਿੱਲੀ ਦੇ ਵਿਚ ਫ਼ਿਰੋਜ਼ਸਾਹ ਰੋਡ ’ਤੇ 5 ਨੰਬਰ ਸਰਕਾਰੀ ਘਰ ਮਿਲਿਆ ਹੋਇਆ ਹੈ, ਜਿਸਦੀ ਹੁਣ ਰੰਗ ਦਾ ਕੰਮ ਚੱਲ ਰਿਹਾ। ਕਿਹਾ ਜਾ ਰਿਹਾ ਕਿ ਇਹ ਘਰ ਅਰਵਿੰਦ ਕੇਜ਼ਰੀਵਾਲ ਦੇ ਨਵੀਂ ਦਿੱਲੀ ਵਾਲੇ ਵਿਧਾਨ ਸਭ ਹਲਕੇ ਵਿਚ ਹੀ ਪੈਂਦਾ ਹੈ, ਜਿਸਦੇ ਚੱਲਦੇ ਉਹ ਆਪਣੇ ਹਲਕੇ ਦੇ ਵੋਟਰਾਂ ਨਾਲ ਸਿੱਧੇ ਤੌਰ ‘ਤੇ ਜੁੜੇ ਰਹਿ ਸਕਦੇ ਹਨ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਮੁੱਖ ਦਫਤਰ ਵੀ ਇਸ ਘਰ ਦੇ ਬਿਲਕੁਲ ਨਜ਼ਦੀਕ ਹੈ। ਫ਼ਿਲਹਾਲ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਸ਼੍ਰੀ ਕੇਜ਼ਰੀਵਾਲ ਮੁੱਖ ਮੰਤਰੀ ਵਾਲੀ ਸਰਕਾਰੀ ਰਿਹਾਇਸ਼ ਛੱਡ ਇਸ ਨਵੇਂ ਘਰ ਵਿਚ ਤਬਦੀਲ ਹੋ ਸਕਦੇ ਹਨ।