Punjabi Khabarsaar
ਐਸ. ਏ. ਐਸ. ਨਗਰ

ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ, ਡੇਢ ਕਿਲੋਂ ਹੈਰੋਇਨ ਸਹਿਤ ਦੋ ਕਾਬੂ

ਐਸ.ਏ.ਐਸ.ਨਗਰ, 4 ਅਕਤੂਬਰ: ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੀ ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਪੁਲਿਸ ਟੀਮ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਟੀਮ ਵੱਲੋਂ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਹੋਏ 2 ਵਿਅਕਤੀਆਂ ਨੂੰ ਡੇਢ ਕਿਲੋਂ ਹੈਰੋਇਨ ਸਹਿਤ ਕਾਬੂ ਕੀਤਾ ਹੈ। ਕਾਬੂ ਕੀਤੇ ਕਥਿਤ ਤਸਕਰਾਂ ਦੀ ਪਹਿਚਾਣ ਸੁਖਦੀਪ ਸਿੰਘ ਅਤੇ ਕ੍ਰਿਸ਼ਨ ਦੇ ਤੌਰ ’ਤੇ ਹੋਈ ਹੈ। ਪੁਲਿਸ ਨੂੰ ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਇੰਨ੍ਹਾਂ ਗ੍ਰਿਫਤਾਰ ਕੀਤੇ ਤਸਕਰਾਂ ਦਾ ਦਿੱਲੀ ਵਿੱਚ ਅਫ਼ਗਾਨ ਹੈਂਡਲਰਾਂ ਨਾਲ ਸੰਪਰਕ ਸੀ, ਜੋ ਕਿ ਅੰਤਰਰਾਸ਼ਟਰੀ ਨਸ਼ਾ ਮਾਫੀਆ ਨਾਲ ਜੁੜੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ:ਦਿੱਲੀ ਦੇ ਬਹੁ-ਹਜ਼ਾਰ ਕਰੋੜੀ ਨਸ਼ਾ ਤਸਕਰੀ ਕੇਸ ’ਚ ਬ੍ਰਿਟਿਸ ਨਾਗਰਿਕ ਏਅਰਪੋਰਟ ਤੋਂ ਕਾਬੂ

ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਕਰਦਿਆਂ ਇਸਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਗ੍ਰਿਫਤਾਰ ਕੀਤਾ ਗਿਆ ਸੁਖਦੀਪ ਸਿੰਘ ਪਹਿਲਾਂ 2020 ਵਿੱਚ ਇਕ ਅਗਵਾ ਕਰਨ ਦੇ ਮਾਮਲੇ ਵਿੱਚ ਸ਼ਾਮਲ ਸੀ ਅਤੇ ਮਈ 2024 ਤੋਂ ਜ਼ਮਾਨਤ ’ਤੇ ਬਾਹਰ ਸੀ। ਇੰਨ੍ਹਾਂ ਵੱਲੋਂ ਹੈਰੋਇਨ ਨੂੰ ਅੱਧੀਆਂ ਬਾਹਾਂ ਵਾਲੀਆਂ ਜੈਕਟਾਂ ਵਿੱਚ ਲੁਕਾ ਕੇ ਵਾਹਨਾਂ ਰਾਹੀਂ ਸਮੱਗਲ ਕੀਤਾ ਜਾਂਦਾ ਸੀ। ਉਨ੍ਹਾਂ ਦਸਿਆ ਕਿ ਐਸਏਐਸ ਨਗਰ ਦੀ ਪੁਲਿਸ ਟੀਮ ਦੀ ਇਸ ਕਾਰਵਾਈ ਨੇ ਅੰਤਰਰਾਸ਼ਟਰੀ ਨਸ਼ਾ ਸਪਲਾਈ ਚੈਨਾਂ ਨੂੰ ਝਟਕਾ ਦਿੰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

 

Related posts

ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਨੇ ਕੱਢਿਆ ਰੋਸ਼ ਮਾਰਚ

punjabusernewssite

’ਤੇ ਜਦ ਮੰਤਰੀ ਨੇ ਖੁਦ ਟਰੈਕਟਰ ਚਲਾ ਕੇ 100 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਲਿਆ

punjabusernewssite

ਲਾਲ ਚੰਦ ਕਟਾਰੂਚੱਕ ਵੱਲੋਂ ਖਿਜ਼ਰਾਬਾਦ ਅਨਾਜ ਮੰਡੀ ਦਾ ਦੌਰਾ ਕਰਕੇ ਪੰਜਾਬ ਭਰ ਵਿੱਚ ਕਣਕ ਦੀ ਖਰੀਦ ਦੀ ਕਰਵਾਈ ਰਸਮੀ ਸ਼ੁਰੂਆਤ

punjabusernewssite