Punjabi Khabarsaar
ਮੁਕਤਸਰ

ਆਪਾਂ ਸਰਪੰਚੀ ਲੈਣੀ ਆ.., ਲਾਵਾਂ ਤੋਂ ਪਹਿਲਾਂ ਲਾੜਾ ਕਾਗਜ਼ ਦਾਖ਼ਲ ਕਰਵਾਉਣ ਲਈ ਲਾਈਨ ’ਚ ਲੱਗਿਆ

ਸ਼੍ਰੀ ਮੁਕਤਸਰ ਸਾਹਿਬ, 4 ਅਕਤੂਬਰ: ਇੱਕ ਪਾਸੇ ਜਿੱਥੇ ਪੰਜਾਬ ਦੇ ਪਿੰਡਾਂ ਵਿਚ ਸਰਪੰਚੀ ਲਈ ਕਰੋੜਾਂ ਰੁਪਏ ਦੀਆਂ ਬੋਲੀਆਂ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਉਥੇ ਦੂਜੇ ਪਾਸੇ ਅੱਜ ਪੰਚਾਇਤੀ ਚੋਣਾਂ ਲਈ ਨਾਮਜਦਗੀਆਂ ਦੇ ਆਖ਼ਰੀ ਦਿਨ ਮੁਕਤਸਰ ਦੇ ਬਲਾਕ ਲੰਬੀ ਵਿਚ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਸਵੇਰ ਤੋਂ ਹੀ ਸਰਪੰਚੀ ਅਤੇ ਪੰਚੀ ਦੇ ਕਾਗਜ਼ ਭਰਨ ਵਾਲਿਆਂ ਦੀ ਲੰਮੀ ਲਾਈਨ ਲੱਗੀ ਹੋਈ ਸੀ ਤੇ ਇਸ ਲੰਮੀ ਲਾਈਨ ਵਿਚ ਇੱਕ ਵੱਖਰਾ ਰੰਗ ਪੇਸ਼ ਕਰ ਰਿਹਾ ਸੀ ਕਿ ਲਾੜੇ ਦੀ ਪੋਸ਼ਾਕ ਵਿਚ ਸਜ਼ਿਆਂ ਇੱਕ ਨੌਜਵਾਨ। ਬਾਅਦ ਵਿਚ ਪਤਾ ਲੱਗਿਆ ਕਿ ਇਹ ਲਾੜਾ ਵੀ ਨਜਦੀਕੀ ਪਿੰਡ ਲਾਲਬਾਈ ਤੋਂ ਸਰਪੰਚੀ ਦਾ ਚਾਹਵਾਨ ਹੈ।

ਇਹ ਖ਼ਬਰ ਵੀ ਪੜ੍ਹੋ: ਮੰਦਭਾਗੀ ਖ਼ਬਰ: ਘਰੇਲੂ ਕਲੈਸ਼ ਕਾਰਨ ਮਾਸੂਮ ਬੱਚੇ ਸਹਿਤ ਪਿਊ ਨੇ ਖ਼ਾਧਾ ਜ਼ਹਿਰ, ਹੋਈ ਮੌਤ

ਸਬੱਬ ਦੇਖੋ ਕਿ ਤਜਿੰਦਰ ਸਿੰਘ ਉਰਫ਼ ਤੇਜੀ ਨਾਂ ਦੇ ਇਸ ਨੌਜਵਾਨ ਦਾ ਜਿੱਥੇ ਅੱਜ ਵਿਆਹ ਸੀ, ਉਥੇ ਅੱਜ ਹੀ ਨਾਮਜਦਗੀਆਂ ਦਾ ਆਖ਼ਰੀ ਦਿਨ ਸੀ। ਜਿਸਦੇ ਚੱਲਦੇ ਇੱਕ ਪਾਸੇ ਉਸਦੇ ਸਹੁਰੇ ਘਰ ਬਰਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਇਸ ਲਾੜੇ ਨੂੰ ਲਾਈਨ ਛੱਡ ਕੇ ਕੋਈ ਅੱਗੇ ਨਹੀਂ ਵਧਣ ਦੇ ਰਿਹਾ ਸੀ। ਜਿਸਦੇ ਚੱਲਦੇ ਤਜਿੰਦਰ ਸਿੰਘ ਨੂੰ ਵੀ ਇਸ ਲਾਈਨ ਵਿਚ ਖੜੇ ਹੋ ਕੇ ਆਪਣੀ ਬਾਰੀ ਦਾ ਇੰਤਜ਼ਾਰ ਕਰਨਾ ਪਿਆ। ਵੱਖ ਵੱਖ ਚੈਨਲਾਂ ਨਾਲ ਗੱਲਬਾਤ ਕਰਦਿਆਂ ਤਜਿੰਦਰ ਸਿੰਘ ਨੇ ਇਸ ਗੱਲ ’ਤੇ ਦੁੱਖ ਵੀ ਜ਼ਾਹਰ ਕੀਤਾ ਕਿ ਕਿਸੇ ਨੇ ਉਸਦੀ ਮਜਬੂਰੀ ਨੂੰ ਨਹੀਂ ਸਮਝਿਆ। ਜਿਸਦੇ ਚੱਲਦੇ ਉਸਨੂੰ ਵੀ ਕਾਗਜ਼ ਦਾਖ਼ਲ ਕਰਵਾਉਣ ਲਈ ਲਾਈਨ ਵਿਚ ਲੱਗਣਾ ਪਿਆ।

 

Related posts

ਸਰਕਾਰ ਵੱਲੋਂ ਅਗਲੇ ਪੰਜ ਵਰਿ੍ਹਆਂ ’ਚ ਝੀਂਗਾ ਪਾਲਣ ਅਧੀਨ ਰਕਬਾ 5000 ਏਕੜ ਕਰਨ ਦੇ ਟੀਚੇ ਨੂੰ ਲੈ ਕੇ ਰਾਜ ਪੱਧਰੀ ਸੈਮੀਨਾਰ

punjabusernewssite

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਮੋਰਚੇ ਲਈ ਭਾਕਿਯੂ ਏਕਤਾ ਉਗਰਾਹਾਂ ਦੇ ਕਾਫਲੇ ਹੋਏ ਰਵਾਨਾ

punjabusernewssite

ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਲਾਗੂ ਕਰਨ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋਹਰੀ: ਡਾ ਬਲਜੀਤ ਕੌਰ

punjabusernewssite