ਤਰਨਤਾਰਨ, 7 ਅਕਤੂਬਰ: ਪੰਚਾਇਤ ਚੋਣਾਂ ਦੀ ਗਹਿਮਾ-ਗਹਿਮੀ ਦੌਰਾਨ ਸੋਮਵਾਰ ਨੂੰ ਪੱਟੀ ਦੇ ਇੱਕ ਆਪ ਆਗੂ ਦਾ ਅਗਿਆਤ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਜਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਮੋਹਰ ਸਿੰਘ ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਨੌਜਵਾਨ ਨੇ ਆਪਣੇ ਜੱਦੀ ਪਿੰਡ ਵਿਚ ਇੱਕ ਮਹਿਲਾ ਦੀ ਸਰਬਸੰਮਤੀ ਨਾਲ ਚੋਣ ਕਰਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ ਤੇ ਇਸੇ ਨੂੂੰ ਹੀ ਕਤਲ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ।
ਇਹ ਵੀ ਪੜ੍ਹੋ:Bhagwant Mann ਦੀ ਅਪੀਲ ਦਾ ਅਸਰ: ਜੱਦੀ ਪਿੰਡ ‘ਸਤੌਜ’ ਵਿਚ ਹੋਈ ਸਰਬਸੰਮਤੀ
ਅੱਜ ਇਹ ਘਟਨਾ ਉਸ ਸਮੇਂ ਵਾਪਰੀ ਜਦ ਬੀਡੀਪੀਓ ਦਫ਼ਤਰ ਪੱਟੀ ਵਿਖੇ ਸਰਬਸੰਮਤੀ ਹੌਣ ਤੋਂ ਬਾਅਦ ਰਾਜਵਿੰਦਰ ਸਿੰਘ ਆਪਣੇ ਦੋ ਸਾਥੀਆਂ ਨਾਲ ਕਾਰ ’ਤੇ ਵਾਪਸ ਜਾ ਰਿਹਾ ਸੀ ਤਾਂ ਪਿੰਡ ਠੱਕਰਪੁਰਾ ਵਿਖੇ ਉਸਦੀ ਕਾਰ ਰੋਕ ਕੇ ਤਿੰਨ ਨੌਜਵਾਨਾਂ ਨੇ ਉਸਦੇ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਸ ਉਪਰ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਰਾਜਵਿੰਦਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਥੇ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ ਤੇ ਕਾਤਲਾਂ ਨੂੰ ਲੱਭਣ ਲਈ ਟੀਮਾਂ ਬਣਾਈਆਂ ਗਈਆਂ ਹਨ।