ਤਲਵੰਡੀ ਸਾਬੋ, 9 ਅਕਤੂਬਰ : ਨਵੀਂ ਤਕਨੀਕ, ਖੋਜ ਕਾਰਜਾਂ ਨੂੰ ਉਤਸਾਹਿਤਕਰਨ, ਉਚੇਰੀ ਤੇ ਮਿਆਰੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਦੀ ਪ੍ਰੇਰਨਾ ਸਦਕਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਜਕਾਰੀ ਉੱਪ-ਕੁਲਪਤੀਪ੍ਰੋ. (ਡਾ.) ਪਿਯੂਸ਼ ਵਰਮਾ ਤੇ ਯੂਨੀਵਰਸਿਟੀ ਆੱਫ ਮੈਸੂਰ ਮੈਸੂਰੂ ਦੇ ਉੱਪ-ਕੁਲਪਤੀ ਪ੍ਰੋ. (ਡਾ.) ਲੋਕਾਨਾਥ ਐਨ. ਕੇ. ਵਲੋਂ ਦੁਵੱਲਾ ਸਮਝੋਤਾ ਹਸਤਾਖਰਿਤ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਸੈੱਲ ਵਲੋਂ ਉਚੇਰੀ ਸਿੱਖਿਆ ਵਿੱਚ ਖੋਜ ਅਤੇ ਕਾਢ ਵਿਸ਼ੇ ਤੇ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ। ਸਮਝੋਤੇ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਭਾਰਤ ਵਿੱਚ ਉਚੇਰੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਵਿੱਦਿਅਕ ਆਦਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ, ਜਿਸਨੂੰ ਲਾਗੂ ਕਰਕੇ ਜੀ.ਕੇ ਯੂ. ਨੇ ਅਮਲੀ ਜਾਮਾ ਪਹਿਨਾਇਆ ਹੈ।
ਇਹ ਵੀ ਪੜੋ: ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਅਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇ: ਹਰਦੀਪ ਸਿੰਘ ਮੁੰਡੀਆ
ਉਹਨਾਂ ਇਸ ਸਮਝੋਤੇ ਤੇ ਦੋਹੇਂ ਵਿੱਦਿਅਕ ਆਦਾਰਿਆਂ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ । ਡਾ. ਵਰਮਾ ਨੇ ਸਮਝੋਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਨੁਸਾਰ ਦੋਹੇਂ ਧਿਰਾਂ ਦੇ ਫੈਕਲਟੀ ਮੈਂਬਰ, ਖੋਜਾਰਥੀ ਅਤੇ ਵਿਦਿਆਰਥੀ ਖੋਜ ਕਾਰਜਾਂ ਲਈ ਆੱਫ-ਲਾਇਨ ਤੇ ਆੱਨ-ਲਾਇਨਲੈਕਚਰ, ਵਰਕਸ਼ਾਪ, ਸੈਮੀਨਾਰ, ਮੀਟਿੰਗ ਦਾ ਆਯੋਜਨ ਕਰਨਗੇ ਅਤੇ ਉਹ ਇੱਕ ਦੂਜੇ ਦੀਆਂ ਵਿੱਦਿਅਕ ਸੰਸਥਾਵਾਂ ਦਾ ਦੌਰਾ ਵੀ ਕਰ ਸਕਦੇ ਹਨ।ਦੋਹੇਂ ਧਿਰਾਂ ਵਿੱਦਿਅਕ ਆਦਾਰਿਆਂ ਵਿੱਚ ਉਪਲੱਬਧ ਲਾਇਬ੍ਰੇਰੀ, ਪ੍ਰਯੋਗਸ਼ਾਲਾਵਾਂ, ਸੰਸਥਾਗਤ ਢਾਂਚੇ ਦਾ ਸਾਂਝੇ ਤੌਰ ਤੇ ਇਸਤੇ ਮਾਲ ਕਰ ਸਕਣਗੇ ਅਤੇ ਬੋਧਿਕ ਸੰਪਦਾ ਦੇ ਵਿਕਾਸ ਲਈ ਸਹਿਯੋਗ ਕਰਨਗੇ। ਸੈਮੀਨਾਰ ਦੇ ਮੁੱਖ ਮਹਿਮਾਨ ਅਤੇ ਮੁੱਖ ਵੱਕਤਾ ਡਾ. ਲੋਕਾਨਾਥ ਨੇ ਕਿਹਾ ਕਿ ਆਧੁਨਿਕ ਤਕਨੀਕ, ਖੋਜ ਕਾਰਜਾਂ ਅਤੇ ਕਾਢਾਂ ਨੇ ਉਚੇਰੀ ਸਿੱਖਿਆ ਦਾ ਮੂੰਹ-ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ।
ਇਹ ਵੀ ਪੜੋ: ਹਰਿਆਣਾ ’ਚ ਤੀਜੀ ਵਾਰ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ ਕੀਤੀ ਪ੍ਰਧਾਨ ਮੰਤਰੀ ਤੇ ਹੋਰਨਾਂ ਨਾਲ ਮੁਲਾਕਾਤ
ਉਹਨਾਂ ਦੋਹਾਂ ਧਿਰਾਂ ਨੂੰ ਨਵੀਂ ਖੋਜ ਤਕਨੀਕ, ਸਹਿਯੋਗ ਅਤੇ ਬੋਧਿਕ ਸੰਪਦਾ ਦੇ ਅਦਾਨ-ਪ੍ਰਦਾਨ ਦਾ ਇਸਤੇਮਾਲ ਕਰਕੇ ਖੋਜ ਪੱਧਰ ਨੂੰ ਉਚੇਰਾ ਕਰਨਦੀ ਗੱਲ ਕੀਤੀ। ਉਹਨਾਂ ਅਕਾਦਮਿਕ ਖੇਤਰ ਵਿੱਚ ਇੱਕ-ਦੂਜੇ ਦੀ ਮੁਹਾਰਤ ਦਾ ਪ੍ਰਯੋਗ ਕਰਕੇ ਸਿੱਖਿਆ ਦੇ ਬਹੁ- ਪੱਖੀ ਵਿਕਾਸ ਦੀ ਉਮੀਦ ਜਤਾਈ। ਸੈਮੀਨਾਰ ਵਿੱਚ ਉਹਨਾਂ ਖੋਜਾਰਥੀਆਂ ਤੇ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਦਿੱਤੇ ਅਤੇ ਉੱਤਮ ਖੋਜ ਕਾਰਜਾਂ ਦੇ ਨੁਕਤੇ ਸਾਂਝੇ ਕੀਤੇ।ਇੰਜੀ. ਸੁਨੀਲ ਨਾਗਪਾਲ ਨੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਇਸ ਤਰਾਂ ਦੇ ਸੈਮੀਨਾਰ ਇੱਕ ਦੂਜੇ ਦੇ ਰਿਸ਼ਤਿਆਂ ਨੂੰ ਮਜਬੂਤ ਕਰਦੇ ਹਨ ਤੇ ਨਵੀਆਂ ਕਾਢਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਦੇ ਹਨ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆੱਫ ਮੈਸੂਰ ਵਿਚਾਲੇ ਦੁਵੱਲਾ ਸਮਝੋਤਾ ਸਹੀਬੱਧ"