ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਕੈਨੇਡਾ ਵਿਖੇ “ਪਹਿਲਾ ਅੰਤਰਰਾਸ਼ਟਰੀ ਵਿਦਿਆਰਥੀ ਮਿਲਣੀ ਸਮਾਰੋਹ”ਆਯੋਜਿਤ

Date:

spot_img

ਤਲਵੰਡੀ ਸਾਬੋ, 28 ਮਈ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਾ “ਪਹਿਲਾ ਅੰਤਰ-ਰਾਸ਼ਟਰੀ ਵਿਦਿਆਰਥੀ ਮਿਲਣੀ ਸਮਾਰੋਹ”ਬਰੈਂਪਟਨ, ਕੈਨੇਡਾ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਪੁਰਾਣੇ ਵਿਦਿਆਰਥੀਆਂ ਨੇ ਹੁੰਮ-ਹੁੰਮਾ ਕੇ ਸ਼ਿਰਕਤ ਕੀਤੀ।ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਸਾਬਕਾ ਵਿਦਿਆਰਥੀਆਂ ਨੂੰ ਧੀਆਂ, ਭੈਣਾਂ ਅਤੇ ਮਾਵਾਂ ਦੇ ਸੰਬੋਧਨ ਨਾਲ ਸਤਿਕਾਰ ਦਿੰਦੇ ਹੋਏ ਸਭਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀਆਂ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ।ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਵਿਦਿਆਰਥੀਆਂ ਨੂੰ ਆਪਣਾ ਹੁਨਰ ਨਿਖਾਰਨ ਅਤੇ ਪੇਸ਼ੇਵਰ ਸਥਾਪਤੀ ਲਈ ਸਹਿਯੋਗ ਦੀ ਗੱਲ ਕਹੀ।

ਭਾਜਪਾ ਤੇ ਆਪ ਵਰਕਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ

ਪਰੋ. ਵਾਈਸ ਚਾਂਸਲਰ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਨੇ ‘ਵਰਸਿਟੀ ਦੇ ਵਿਜ਼ਨ, ਮਿਸ਼ਨ, ਸੰਚਾਲਨ ਅਤੇ ਪ੍ਰਾਪਤੀਆਂ ਦਾ ਵੇਰਵਾ ਪਾਵਰ ਪੁਆਇੰਟ ਦੀ ਪੇਸ਼ਕਾਰੀ ਨਾਲ ਕੀਤਾ। ਉਨ੍ਹਾਂ ਜੀ.ਕੇ.ਯੂ. ਵਿਖੇ ਉਪਲਬਧ ਡਿਪਲੋਮੇ, ਪ੍ਰੋਗਰਾਮਾਂ ਤੇ ਡਾਕਟਰੇਟ ਤੱਕ ਦੀਆਂ ਡਿਗਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜੀ.ਕੇ.ਯੂ. ਵੱਲੋਂ ਨੈਕ ਏ++ ਰੈਂਕਿੰਗ ਨੂੰ ਹਾਸਿਲ ਕਰਨ ‘ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਇਹ ਸਭ ਦਾ ਸਿਹਰਾ ਯੂਨੀਵਰਸਿਟੀ ਦੇ ਜੀਵੰਤ ਅਤੇ ਸੱਭਿਆਚਾਰਕ ਮਾਹੌਲ, ਅੰਤਰ-ਰਾਸ਼ਟਰੀ ਪੱਧਰ ਦੇ ਅਕਾਦਮਿਕ ਪਾਠਕ੍ਰਮ, ਸਮੇਂ ਤੇ ਉਦਯੋਗਾਂ ਦੀ ਲੋੜ ਅਨੁਸਾਰ ਚੱਲ ਰਹੇ ਪ੍ਰੋਗਰਾਮਾਂ ਨੂੰ ਦਿੱਤਾ।ਪਤਵੰਤਿਆਂ ਦਾ ਸੁਆਗਤ ਡਾ. ਦਲਬੀਰ ਸਿੰਘ ਕਥੂਰੀਆ ਅਤੇ ਮੇਜਰ ਨਾਗਰਾ ਵੱਲੋਂ ਕੀਤਾ ਗਿਆ।

ਰਾਮ ਰਹੀਮ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ

ਇੰਜ. ਮਨਕਰਨ ਧੀਮਾਨ ਸਹਾਇਕ ਪ੍ਰੋਫੈਸਰ ਜੀ.ਕੇ.ਯੂ. ਵੱਲੋਂ ਆਡਿਓ ਵਿਜ਼ੂਅਲ ਦਾ ਪ੍ਰਬੰਧਨ ਕਾਬਿਲ-ਏ-ਤਾਰੀਫ਼ ਰਿਹਾ।ਸਮਾਰੋਹ ਵਿੱਚ ਡਾ. ਰਮੇਸ਼ ਪੀ. ਰੁਧਰਾ ਯੂਨੀਵਰਸਿਟੀ ਆਫ਼ ਗੈਲਫ ਵੱਲੋਂ ਖੇਤੀਬਾੜੀ ਖੋਜ਼ ਖੇਤਰ ਵਿੱਚ ਸਹਿਯੋਗ ਅਤੇ ਨਵੀਆਂ ਸੰਭਾਵਨਾਵਾਂ ਤੇ ਵਿਚਾਰ ਰੱਖੇ ਗਏ। ਇਸ ਮੌਕੇ ਕੈਨੇਡਾ ਦੇ ਨਾਮਵਰ ਉੱਦਮੀ ਅਤੇ ਉਦਯੋਗਪਤੀਆਂ ਤੋਂ ਇਲਾਵਾ ਖੋਜਕਾਰ ਡਾ. ਜਸਕਰਨ ਧੀਮਾਨ, ਮੈਕਗਿਲ ਯੂਨੀਵਰਸਿਟੀ, ਪਰਮਜੀਤ ਸਿੰਘ ਪੁੰਨੀ, ਡਾ. ਸਤਨਾਮ ਸਿੰਘ ਜੱਸਲ ਅਤੇ ਕੈਨੇਡਾ ਦੇ ਬੁੱਧੀਜੀਵੀ ਹਾਜ਼ਰ ਹੋਏ। ਡਾ. ਦਵਿੰਦਰ ਸਿੰਘ ਲੱਧੜ ਵੱਲੋਂ ਅਲੂਮਨੀ ਮੀਟ ਦੇ ਸਫ਼ਲ ਆਯੋਜਨ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ।

 

spot_img
spot_img

Share post:

Popular

More like this
Related

ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ ਦਿੱਤੀ ਕਲੀਨ ਚਿੱਟ- ਭਗਵੰਤ ਸਿੰਘ ਮਾਨ

👉ਪੂਰੇ ਪੰਜਾਬ ਵਿੱਚ 12 ਘੰਟੇ ਚੱਲੀ ਰੇਡ ਤੋਂ ਬਾਅਦ...

CM Bhagwant Singh Mann ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ; ਦਹਾਕਿਆਂ ਦੀ ਉਡੀਕ ਖ਼ਤਮ ਹੋਈ

👉ਲਾਲ ਲਕੀਰ ’ਤੇ ਸਰਕਾਰ ਜਾਂ ਅਦਾਲਤਾਂ ਦੀ ਲਟਕਦੀ ਤਲਵਾਰ...

ਜ਼ਿਲ੍ਹੇ ਭਰ ‘ਚ ਮੇਰਾ ਘਰ, ਮੇਰੇ ਨਾਮ ਸਕੀਮ ਤਹਿਤ 808 ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ

Bathinda News: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ “ਮੇਰਾ...