Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਿੱਖਿਆ

ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਦੇ 8 ਵਿਦਿਆਰਥੀਆਂ ਨੂੰ ਐਚਐਮਈਐਲ ਦੀ ਨੈਸ਼ਨਲ ਸੁਪਰ 100 ਸਕੀਮ ’ਚ ਚੁਣਿਆ

20 Views

ਬਠਿੰਡਾ, 10 ਅਕਤੂੁਬਰ: ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੁੱਤਰਾਂ ਨੂੰ ਇੰਜੀਨੀਅਰ ਬਣਾਉਣ ਦੇ ਲਈ ਸੈਂਟਰ ਫਾਰ ਸੋਸ਼ਲ ਰਿਸਪਾਂਸਿਬਿਲਿਟੀ ਐਂਡ ਲੀਡਰਸ਼ਿਪ (ਦਿੱਲੀ) ਨਾਲ ਹੋਏ ਇਕਰਾਰਨਾਮੇ ਤਹਿਤ ਐਚਐਮਈਐਲ (ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ) ਵੱਲੋਂ ਚਲਾਏ ਜਾ ਰਹੇ ਨੈਸ਼ਨਲ ਸੁਪਰ 100 ਪ੍ਰੋਗਰਾਮ ਵਿੱਚ ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਦੇ 8 ਵਿਦਿਆਰਥੀਆਂ ਦੀ ਵਿੱਤੀ ਸਾਲ 2024-25 ਲਈ ਚੋਣ ਕੀਤੀ ਗਈ ਹੈ । ਇਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ 11 ਮਹੀਨਿਆਂ ਦੀ ਰਿਹਾਇਸ਼ੀ ਕੋਚਿੰਗ ਲਈ ਸੀਐਸਆਰਐਲ ਦਿੱਲੀ ਭੇਜਿਆ ਗਿਆ ਹੈ, ਜਿੱਥੇ ਐਚਐਮਈਐਲ ਇਨ੍ਹਾਂ ਵਿਦਿਆਰਥੀਆਂ ਦੇ ਰਹਿਣ, ਖਾਣ-ਪੀਣ ਅਤੇ ਪੜ੍ਹਾਈ ਦਾ ਖਰਚਾ ਚੁੱਕੇਗੀ।

ਇਹ ਵੀ ਪੜੋ: Deep Sidhu ਦੇ ਸਾਥੀ ਦਾ ਪਿੰਡ ’ਚ ਗੋ+ਲੀਆਂ ਮਾਰ ਕੇ ਕ+ਤਲ

ਇਸ ਯੋਜਨਾ ਦੇ ਤਹਿਤ, ਇਨ੍ਹਾਂ ਵਿਦਿਆਰਥੀਆਂ ਨੂੰ ਐਨਆਈਟੀ ਅਤੇ ਆਈਆਈਟੀ ਵਰਗੇ ਇੰਜੀਨੀਅਰਿੰਗ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਜਾਣ ਲਈ ਜੇਈਈ ਪ੍ਰਤੀਯੋਗੀ ਪ੍ਰੀਖਿਆ ਲਈ ਤਿਆਰ ਕੀਤਾ ਜਾਵੇਗਾ। ਇਸ ਸਕੀਮ ਤਹਿਤ ਜ਼ਿਲ੍ਹਾ ਸਿੱਖਿਆ ਵਿਭਾਗ ਅਧੀਨ ਆਉਂਦੇ 24 ਸਕੂਲਾਂ ਵਿੱਚ ਵਿਦਿਆਰਥੀਆਂ ਦੀ ਚੋਣ ਲਈ ਪ੍ਰਤੀਯੋਗੀ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਬਾਰ੍ਹਵੀਂ ਜਮਾਤ ਦੇ 660 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀਖਿਆ ਤੋਂ ਬਾਅਦ ਸੁਖਦੀਪ ਕੌਰ ਵਾਸੀ ਪਿੰਡ ਸੇਲਬਰਾਹ ਬਠਿੰਡਾ, ਪ੍ਰਭਜੋਤ ਕੌਰ ਵਾਸੀ ਪੁਹਲੇਵਾਲਾ, ਰੁਪਿੰਦਰ ਕੌਰ ਵਾਸੀ ਮੰਡੀ ਕਲਾਂ, ਅਰਜੁਨਵੀਰ ਸਿੰਘ ਵਾਸੀ ਪਿੰਡ ਸਰਾਏਨਾਗਾ ਜ਼ਿਲ੍ਹਾ ਮੁਕਤਸਰ, ਰਿੱਕੀ ਕੰਬੋਜ ਵਾਸੀ ਪਿੰਡ ਸ਼ੇਰਗੜ੍ਹ ਫਾਜ਼ਿਲਕਾ, ਰਿਸ਼ੂ ਵਾਸੀ ਪਿੰਡ ਜੰਡਵਾਲਾ ਹੰਵੰਤਾ, ਸਚਿਨ ਕੁਮਾਰ ਵਾਸੀ ਪਿੰਡ ਟਾਹਲੀਵਾਲਾ ਬੋਦਲਾ, ਪ੍ਰਿੰਸ਼ੂ ਵਾਸੀ ਪਿੰਡ ਰਾਏਪੁਰ ਨੂੰ ਚੁਣਿਆ ਗਿਆ ਹੈ।

ਇਹ ਵੀ ਪੜੋ: ਗਿੱਦੜਬਾਹਾ ਵਿੱਚ ਰਾਜਾ ਵੜਿੰਗ ਦੀ ਅਗਵਾਈ ਵਿੱਚ ਐਸ. ਡੀ. ਐਮ. (SDM) ਅਤੇ ਆਰ. ਓ. (RO) ਗਿੱਦੜਬਾਹਾ ਖ਼ਿਲਾਫ਼ ਸੰਮਨ ਜਾਰੀ

ਇਨ੍ਹਾਂ ਵਿਦਿਆਰਥੀਆਂ ਨੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਤੋਂ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸੁਪਰ 100 ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪ੍ਰਤੀਯੋਗੀ ਪ੍ਰੀਖਿਆ ਵਿਚ ਹਿੱਸਾ ਲਿਆ ।ਸਾਲ 2023-24 ਵਿੱਚ ਇਸ ਸਕੀਮ ਤਹਿਤ ਐਚਐਮਈਐਲ ਵੱਲੋਂ ਦਿੱਲੀ ਭੇਜੇ ਗਏ ਵਿਦਿਆਰਥੀਆਂ ਮੁਫਤ ਕੋਚਿੰਗ ਲੈ ਕੇ ਜੇਈਈ ਐਡਵਾਂਸਡ ਦੀ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਨ ਵਾਲੇ ਸਾਧਾਰਨ, ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦੇ 4 ਬੱਚਿਆਂ ਦੀ ਚੋਣ ਐਨਆਈਟੀ ਜਲੰਧਰ ਅਤੇ ਆਈਆਈਟੀ ਗੁਹਾਟੀ ਵਿੱਚ ਕੀਤੀ ਗਈ ਹੈ, ਜੋ ਹੁਣ ਇਨ੍ਹਾਂ ਉੱਚ ਵਿਦਿਅਕ ਸੰਸਥਾਵਾਂ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ।

 

Related posts

ਡੀਏਵੀ ਸਕੂਲ ਵਲੋਂ ਹਵਨ ਕਰਕੇ ਨਵੇਂ ਸੈਸ਼ਨ ਦੀ ਸ਼ੁਰੂਆਤ

punjabusernewssite

ਇਵਨਿੰਗ ਸਕੂਲ ਦੇ ਬੱਚਿਆਂ ਨੂੰ ਸਮਾਜਸੇਵੀ ਵੱਲੋਂ ਗਰਮ ਕੋਟੀਆਂ ਦਿੱਤੀਆਂ

punjabusernewssite

ਬਠਿੰਡਾ ਦੇ ਡੀਏਵੀ ਸਕੂਲ ’ਚ ਆਰਟ ਪ੍ਰਦਰਸ਼ਨੀ ਆਯੋਜਿਤ

punjabusernewssite