ਚੰਡੀਗੜ੍ਹ,10 ਅਕਤੂਬਰ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਢਾਈ ਸਾਲ ਪਹਿਲਾਂ ਹੋਏ ਕਤਲ ਮਾਮਲੇ ਵਿਚ ਹੁਣ ਇੱਕ ਭਾਜਪਾ ਆਗੂ ਦੇ ਬਿਆਨ ਤੋਂ ਬਾਅਦ ਨਵਾਂ ਵਿਵਾਦ ਛਿੜ ਪਿਆ ਹੈ। ਹਮੇਸ਼ਾ ਆਪਣੇ ਬਿਆਨਾਂ ਕਾਰਨ ਚਰਚਾ ਵਿਚ ਰਹਿਣ ਵਾਲੇ ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਬੱਗਾ, ਜੋਕਿ ਹੁਣ ਬਿਗ ਬੋਸ ਦਾ ਹਿੱਸਾ ਬਣੇ ਹੋਏ ਹਨ, ਨੇ ਦਾਅਵਾ ਕੀਤਾ ਹੈ ਕਿ ‘‘ ਸਿੱਧੂ ਦੀ ਮੌਤ ਤੋਂ ਕੁੱਝ ਦਿਨ ਪਹਿਲਾਂ ਇੱਕ ਜੋਤਸ਼ੀ ਨੇ ਉਸਨੂੰ ਜਾਨ ਦਾ ਖ਼ਤਰਾ ਹੋਣ ਬਾਰੇ ਦਸਿਆ ਸੀ। ’’ਬੱਗਾ ਦੇ ਇਸ ਬਿਆਨ ਤੋਂ ਬਾਅਦ ਮੁਹਾਲੀ ਦੇ ਰੁਦਰ ਕਰਨ ਪ੍ਰਤਾਪ ਸਿੰਘ ਨਾਂ ਦੇ ਇਸ ਜੋਤਸ਼ੀ ਨੇ ਵੀ ਕੁੱਝ ਨਿੱਜੀ ਟੀਵੀ ਚੈਨਲਾਂ ਵਾਲਿਆਂ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜੋ:ਨਹੀਂ ਰਹੇ ‘ਦੇਸ਼ ਦੇ ਪੁੱਤ’ ਰਤਨ ਟਾਟਾ, ਵੱਡੇ ਉਦਯੋਗਪਤੀ ਦੇ ਨਾਲ ਦਿਆਲੂ ਪੁਰਸ਼ ਵੀ ਸਨ ਟਾਟਾ
ਉਸਨੇ ਕਿਹਾ ਹੈ ਕਿ ‘‘ਸਿੱਧੂ ਨੂੰ ਕੁੱਝ ਸਮੇਂ ਲਈ ਆਪਣੀ ਜਨਮ ਭੂਮੀ ਛੱਡਣ ਵਾਸਤੇ ਕਿਹਾ ਸੀ। ’’ ਜੋਤਸ਼ੀ ਮੁਤਾਬਕ ਸਿੱਧੂ ਉਸਨੂੰ ਇੱਕ ਸਾਂਝੇ ਜਾਣਕਾਰ ਰਾਹੀਂ 7 ਮਈ ਨੂੰ ਮੁਹਾਲੀ ਦੇ ਵਿਚ ਹੀ ਮਿਲਿਆ ਸੀ। ਜਿਸਦੇ ਵਿਚ ਉਸਨੇ ਆਪਣੇ ਵਿਰੁਧ ਚੱਲ ਰਹੇ ਪੁਲਿਸ ਕੇਸਾਂ ਅਤੇ ਹੋਰ ਮਾਮਲਿਆਂ ਵਿਚ ਪ੍ਰੇਸਾਨੀ ਦੱਸੀ ਸੀ। ਜੋਤਸ਼ੀ ਮੁਤਾਬਕ ਉਸ ਦੌਰਾਨ ਉਸਨੇ ਉਸਦੀ ਜਨਮ ਕੁੰਡਲੀ ਦੇਖ ਕੇ ਉਸਨੂੰ ਸੰਭਾਵੀਂ ਖਤਰੇ ਤੋਂ ਜਾਣੂ ਕਰਵਾਇਆ ਸੀ। ਉਸਨੇ ਇਹ ਵੀ ਦਸਿਆ ਕਿ ਉਸਦੀ ਗੱਲ ਮੰਨ ਕੇ ਉਹ ਮੁੰਬਈ ਚਲਾ ਗਿਆ ਸੀ ਅਤੇ 4 ਜੂਨ ਨੂੰ ਅਮਰੀਕਾ ਸੋਅ ਲਈ ਜਾਣਾ ਸੀ
ਇਹ ਵੀ ਪੜੋ:Deep Sidhu ਦੇ ਸਾਥੀ ਦਾ ਪਿੰਡ ’ਚ ਗੋ+ਲੀਆਂ ਮਾਰ ਕੇ ਕ+ਤਲ
ਪ੍ਰੰਤੂ ਇਸ ਦੌਰਾਨ ਹੀ ਉਹ ਆਪਣੇ ਮਾਪਿਆਂ ਨੂੰ ਮਿਲਣ ਲਈ ਪਿੰਡ ਚਲਾ ਗਿਆ, ਜਿਥੇ ਇਹ ਘਟਨਾ ਵਾਪਰ ਗਈ। ਉਧਰ, ਭਾਜਪਾ ਆਗੂ ਤੇ ਜੋਤਸ਼ੀ ਦੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਹੈਰਾਨ ਹੁੰਦਿਆਂ ਕਿਹਾ ਕਿ ‘‘ ਜੇਕਰ ਕੋਈ ਅਜਿਹੀ ਗੱਲ ਹੁੰਦੀ ਤਾਂ ਉਸਦਾ ਪੁੱਤ ਜਰੂਰ ਘਰੇ ਗੱਲ ਕਰਦਾ। ’’ ਉਨ੍ਹਾਂ ਹੁਣ ਪੌਣੇ ਤਿੰਨ ਸਾਲ ਬਾਅਦ ਇਹ ਮੁੱਦਾ ਚੁੱਕਣ ‘ਤੇ ਵੀ ਸਵਾਲ ਉਠਾਏ। ਬਹਰਹਾਲ ਪ੍ਰਸਿੱਧ ਗਾਇਕ ਨਾਲ ਜੁੜੇ ਹੋਣ ਕਾਰਨ ਇਹ ਗੱਲ ਸੋਸਲ ਮੀਡੀਆ ’ਤੇ ਛਾਈ ਹੋਈ ਹੈ।
Share the post "Sidhu Moose Wala ਦੀ ਮੌਤ ’ਤੇ ਹੁਣ ਨਵਾਂ ਵਿਵਾਦ, ਜੋਤਸ਼ੀ ਦਾ ਦਾਅਵਾ ਕਿਹਾ ਸੀ ਦੇਸ ਛੱਡਣ ਲਈ"