Punjabi Khabarsaar
ਪਟਿਆਲਾ

ਬੇਅਦਬੀ ਮਾਮਲਿਆਂ ’ਚ ਸਖ਼ਤ ਸਜਾਵਾਂ ਦੀ ਮੰਗ ਨੂੰ ਲੈ ਕੇ ਮੋਬਾਇਲ ਟਾਵਰ ’ਤੇ ਚੜ੍ਹੇ ‘ਸਿੰਘ’

ਸਮਾਣਾ, 12 ਅਕਤੂਬਰ: ਸਾਲ 2015 ਤੋਂ ਪੰਜਾਬ ਵਿਚ ਧਾਰਮਿਕ ਗਰੰਥਾਂ ਤੇ ਖ਼ਾਸਕਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਸ਼ੁਰੂ ਹੋਏ ਦੌਰ ਨੂੰ ਰੋਕਣ ਦੇ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੀ ਮੰਗ ਦੇ ਲਈ ਅੱਜ ਦੁਸ਼ਿਹਰੇ ਵਾਲੇ ਦਿਨ ਸਥਾਨਕ ਇੱਕ ਮੋਬਾਇਲ ਟਾਵਰ ’ਤੇ ਦੋ ਸਿੰਘਾਂ ਵੱਲੋਂ ਚੜ੍ਹਣ ਦੀ ਸੂਚਨਾ ਹੈ। ਸ਼ਨੀਵਾਰ ਨੂੰ ਪਹੁ ਫ਼ੁਟਾਲੇ ਤੋਂ ਪਹਿਲਾਂ ਹੀ ਦੋ ਸਿੰਘਾਂ ਦੇ ਬੀਐਸਐਨਐਲ ਟਾਵਰ ’ਤੇ ਚੜ੍ਹੇ ਹੋਣ ਦੀ ਸੂਚਨਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਇੱਥੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਇੰਨ੍ਹਾਂ ਸਿੰਘਾਂ ਦੀ ਪਹਿਚਾਣ ਰਜਿੰਦਰ ਸਿੰਘ ਫ਼ਤਿਹਗੜ੍ਹ ਛੰਨਾ ਅਤੇ ਗੁਰਜੀਤ ਸਿੰਘ ਖੇੜੀ ਨਿਗਾਹੀਆ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ: ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਫੂਕਿਆ ਸਰਕਾਰ ਦਾ ਪੁਤਲਾ

ਸੂਚਨਾਂ ਮੁਤਾਬਕ ਇੰਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਧਾਰਮਿਕ ਗਰੰਥਾਂ ਦੀ ਬੇਅਦਬੀ(ਚਾਹੇ ਉਹ ਸ਼੍ਰੀ ਗੁਰੂ ਗਰੰਥ ਸਾਹਿਬ, ਕੁਰਾਨ, ਗੀਤਾ ਆਦਿ) ਕਿਸੇ ਦੀ ਵੀ ਹੋਵੇ, ਉਸਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਜਾਣ ਤੇ ਇਸਦੇ ਲਈ ਮੌਜੂਦਾ ਕਾਨੂੰਨ ਵਿਚ ਸੋੋਧ ਕੀਤੀ ਜਾਵੇ। ਇਸਤੋਂ ਇਲਾਵਾ ਉਨ੍ਹਾਂ ਹੁਣ ਤੱਕ ਹੋਈਆਂ ਸੈਕੜੇ ਬੇਅਦਬੀ ਦੀਆਂ ਘਟਨਾਵਾਂ ਵਿਚ ਇਨਸਾਫ਼ ਦੀ ਵੀ ਮੰਗ ਕੀਤੀ ਹੈ। ਉਧਰ ਦੁਸ਼ਿਹਰੇ ਦੇ ਦਿਨ ਸਿੰਘਾਂ ਦੇ ਟਾਵਰ ’ਤੇ ਚੜ੍ਹਣ ਦਾ ਪਤਾ ਲੱਗਦੇ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਦੋਨਾਂ ਸਿੰਘਾਂ ਨੂੰ ਥੱਲੇ ਉਤਾਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

Related posts

ਸਿਵ ਸੈਨਾ ਦੇ ਸੱਦੇ ਤੋਂ ਬਾਅਦ ਪਟਿਆਲਾ ’ਚ ਹਿੰਸਕ ਝੜਪਾਂ, ਕਰਫ਼ਿਊ ਲਗਾਇਆ

punjabusernewssite

DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ‘ਚ SIT ਕਰੇਗੀ ਮਜੀਠੀਆ ਕੇਸ ਦੀ ਜਾਂਚ ਪੜਤਾਲ

punjabusernewssite

ਪਟਿਆਲਾ ਤੋਂ ਡਾ ਗਾਂਧੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਹੀ ਟਕਸਾਲੀ ਕਾਂਗਰਸੀਆਂ ਨੇ ਬੀੜਾਂ ਤੋਪਾਂ

punjabusernewssite