spot_img
spot_img

ਬਠਿੰਡਾ ਦੇ ਬੀਬੀਵਾਲ ਚੌਕ ’ਤੇ ਲੱਗੀ ਭਿਆਨਕ ਅੱਗ ’ਚ ਸਬਜੀ ਮਾਰਕੀਟ ਹੋਈ ‘ਰਾਖ਼’

Date:

spot_img

ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਬਾਅਦ ਅੱਗੇ ‘ਤੇ ਪਾਇਆ ਕਾਬੁੂ, ਗਰੀਬ ਪ੍ਰਵਾਰਾਂ ਦਾ ਰੋ-ਰੋ ਕੇ ਬੁਰਾ ਹਾਲ
ਬਠਿੰਡਾ, 13 ਅਕਤੂਬਰ: ਸਥਾਨਕ ਬੀਬੀਵਾਲਾ ਚੌਕ ’ਤੇ ਸਥਿਤ ਸਬਜੀ ਮਾਰਕੀਟ ’ਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗਣ ਦੀ ਸੂਚਨਾ ਹੈ। ਇਸ ਘਟਨਾ ਵਿਚ ਦੋ ਦਰਜ਼ਨ ਕੇ ਕਰੀਬ ਗਰੀਬ ਪ੍ਰਵਾਰਾਂ ਦੀਆਂ ਬਾਂਸ ਤੇ ਲੱਕੜ ਨਾਲ ਬਣੀਆਂ ਸਬਜੀ, ਫ਼ਰੂਟਾਂ ਦੀਆਂ ਦੁਕਾਨਾਂ ਅਤੇ ਇੱਥੋ ਤੱਕ ਜੂਸ ਆਦਿ ਦੀਆਂ ਰੇਹੜੀਆਂ ਅਤੇ ਸਟਾਲਾਂ ਵੀ ਸੜ ਕੇ ਸੁਆਹ ਹੋ ਗਈਆਂ। ਘਟਨਾ ਦਾ ਪਤਾ ਚੱਲਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪੁੱਜ ਕੇ ਕਾਫ਼ੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ:CM ਨੂੰ ਮਹਾਤਮਾ ਗਾਂਧੀ ਦੇ ਵਾਂਗ ਮਿਲੀ ਮਾ+ਰਨ ਦੀ ਧਮਕੀ

ਗਨੀਮਤ ਇਹ ਰਹੀ ਕਿ ਅੱਗ ਉਪਰ ਜਲਦੀ ਹੀ ਕਾਬੂ ਹੋ ਗਿਆ, ਨਹੀਂ ਤਾਂ ਇਸ ਘਟਨਾ ਵਾਲੀ ਥਾਂ ’ਤੇ ਬਿਜਲੀ ਦਾ ਗਰਿੱਡ ਅਤੇ ਬਿਲਕੁਲ ਨਾਲ ਹੀ ਛਾਉਣੀ ਦੀ ਕੰਧ ਲੱਗਦੀ ਸੀ ਤੇ ਅੱਗ ਫੈਲਣ ਕਾਰਨ ਹੋਰ ਵੀ ਨੁਕਸਾਨ ਹੋ ਸਕਦਾ ਸੀ। ਘਟਨਾ ਵਿਚ ਸੜੀਆਂ ਦੁਕਾਨਾਂ ਤੇ ਸਟਾਲਾਂ ਵਾਲੇ ਗਰੀਬ ਪ੍ਰਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇੱਕ ਗੰਨੇ ਦੇ ਜੂਸ ਵਾਲੀ ਰੇਹੜੀ ਦੀ ਪੂਰੀ ਤਰ੍ਹਾਂ ਰਾਖ ਹੋ ਗਈ ਤੇ ਜੂਸ ਮਸ਼ੀਨ ਤੋਂ ਇਲਾਵਾ ਇਸਨੂੰ ਚਲਾਉਣ ਵਾਲਾ ਇੰਜ਼ਣ ਵੀ ਸੜ ਗਿਆ। ਇਸੇ ਤਰ੍ਹਾਂ ਇੱਕ ਟੇਲਰ ਮਾਸਟਰ ਦੀ ਮਸ਼ੀਨ ਵੀ ਸੜ ਗਈ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਸਿਆ ਸ਼ਿਕੰਜਾ

ਮੁਢਲੀ ਜਾਣਕਾਰੀ ਮੁਤਾਬਕ ਦੋ ਦਰਜ਼ਨ ਦੇ ਕਰੀਬ ਲੱਕੜ ਦੀਆਂ ਦੁਕਾਨਾਂ, ਰੇਹੜੀਆਂ ਤੇ ਸਟਾਲਾਂ ਦਾ ਨੁਕਸਾਨ ਹੋਇਆ ਹੈ। ਅੱਗ ਦੀ ਇਹ ਘਟਨਾ ਇੱਥੋਂ ਗੁਜਰਦੀਆਂ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਮੌਕੇ ’ਤੇ ਪੁਲਿਸ ਪ੍ਰਸ਼ਾਸਨ ਵੀ ਪੁੱਜਿਆ ਹੋਇਆ ਸੀ ਤੇ ਛਾਉਣੀ ਦੀ ਕੰਧ ਲੱਗਦੀ ਹੋਣ ਕਾਰਨ ਫ਼ੌਜ ਦੇ ਅਫ਼ਸਰ ਤੇ ਜਵਾਨਾਂ ਨੇ ਵੀ ਪੂਰੀ ਨਿਗਾਹ ਬਣਾਈ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

सिख इतिहास में बाबा लखी शाह बंजारा का योगदान अमर – सुमन सैनी

👉गुरुद्वारा सिंह सभा लोहारा को मुख्यमंत्री नायब सिंह सैनी...