Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

Baba Siddique: ਸਾਬਕਾ ਮੰਤਰੀ ਦਾ ਗੋ.ਲੀਆਂ ਮਾਰ ਕੇ ਕ+ਤਲ, ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਚਰਚਾ

ਮੁੰਬਈ, 13 ਅਕਤੂਬਰ: ਬੀਤੀ ਦੇਰ ਰਾਤ ਮਹਾਰਾਸ਼ਟਰਾ ਦੇ ਸਾਬਕਾ ਰਾਜ ਮੰਤਰੀ ਅਤੇ ਤਿੰਨ ਵਾਰ ਦੇ ਵਿਧਾਇਕ ਰਹੇ ਬਾਬਾ ਸਿਦੀਕੀ ਨੂੰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਮੁਲਜਮਾਂ ਵਿਚੋਂ ਇੱਕ ਹਰਿਆਣਾ ਅਤੇ ਇੱਕ ਯੂਪੀ ਨਾਲ ਸਬੰਧਤ ਦਸਿਆ ਜਾ ਰਿਹਾ। ਚਰਚਾ ਮੁਤਾਬਕ ਇਸ ਘਟਨਾ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੈ।

ਇਹ ਵੀ ਪੜ੍ਹੋ:CM ਨੂੰ ਮਹਾਤਮਾ ਗਾਂਧੀ ਦੇ ਵਾਂਗ ਮਿਲੀ ਮਾ+ਰਨ ਦੀ ਧਮਕੀ

ਇਹ ਘਟਨਾ ਬਾਂਦਰਾ ਇਲਾਕੇ ਵਿਚ ਉਸ ਸਮੇਂ ਵਾਪਰੀ ਜਦ ਬਾਬਾ ਸਿਦੀਕੀ ਆਪਣੇ ਪੁੱਤਰ ਦੇ ਦਫ਼ਤਰ ਤੋਂ ਬਾਹਰ ਆਇਆ ਸੀ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੁੰਬਈ ਪੁਲਿਸ ਨੇ ਇਸ ਘਟਨਾ ਦੀ ਜਾਂਚ ਦਾ ਜਿੰਮਾ ਕ੍ਰਾਇਮ ਬ੍ਰਾਂਚ ਨੂੰ ਸੌਂਪਿਆ ਹੈ। ਬਾਬਾ ਸਿਦੀਕੀ ਐਨਸੀਪੀ ਦਾ ਨਾਮੀਂ ਆਗੂ ਸੀ ਅਤੇ ਮੁੰਬਈ ਦਾ ਚਰਚਿਤ ਚਿਹਰਾ ਸੀ। ਉਸਦੇ ਬਾਲੀਵੁੱਡ ’ਚ ਵੱਡੇ ਸਿਤਾਰਿਆਂ ਦੇ ਨਾਲ ਦੋਸਤਾਨਾਂ ਸਬੰਧ ਸਨ, ਜਿਸਦੇ ਚੱਲਦੇ ਸਲਮਾਨ ਖ਼ਾਨ ਘਟਨਾ ਦਾ ਪਤਾ ਲੱਗਦੇ ਹੀ ਆਪਣੀ ਫ਼ਿਲਮ ਦੀ ਸੂਟਿੰਗ ਵਿਚੇ ਹੀ ਛੱਡ ਹਸਪਤਾਲ ਪੁੱਜੇ।

ਇਹ ਵੀ ਪੜ੍ਹੋ:ਦੁਖਦਾਈ ਖ਼ਬਰ: ਦੁਸਹਿਰੇ ਮੌਕੇ ਨਹਿਰ ‘ਚ ਕਾਰ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ ਅੱਠ ਜੀਆਂ ਦੀ ਹੋਈ ਮੌ+ਤ

ਇਸੇ ਤਰ੍ਹਾਂ ਸੰਜੇ ਦੱਤ ਅਤੇ ਹੋਰ ਅਦਾਕਾਰ ਮੌਕੇ ‘ਤੇ ਪੁੱਜੇ। ਦਸਣਾ ਬਣਦਾ ਹੈ ਕਿ ਲਾਰੈਂਸ ਗੈਗ ਵੱਲੋਂ ਸਲਮਾਨ ਖ਼ਾਨ ਨੂੰ ਵੀ ਜਾਨੋ-ਮਾਰਨ ਦੀ ਧਮਕੀ ਦਿਤੀ ਗਈ ਹੈ ਤੇ ਹੁਣ ਬਾਬਾ ਸਿਦੀਕੀ ਦੇ ਕਤਲ ਕਾਂਡ ’ਚ ਗ੍ਰਿਫਤਾਰ ਕੀਤੇ ਗਏ ਦੋਨਾਂ ਮੁਲਜਮਾਂ ਨੇ ਮੁਢਲੀ ਜਾਂਚ ਦੌਰਾਨ ਪੁਛਗਿਛ ਵਿਚ ਅਹਿਮ ਖ਼ੁਲਾਸੇ ਕੀਤੇ ਹਨ। ਉਧਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਾਬਾ ਸਿਦੀਕੀ ਦੇ ਕਤਲ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਉੱਤੇ ਨਿਯੰਤਰਣ ਦੀ ਸਥਿਤੀ ਨੂੰ ਬਿਆਨਦੀ ਘਟਨਾ ਹੈ।

 

Related posts

ਅਰਵਿੰਦ ਕੇਜ਼ਰੀਵਾਲ ਨੇ ਦਿੱਤਾ ਅਸਤੀਫ਼ਾ, ਆਤਿਸ਼ੀ ਨਵੇਂ ਮੁੱਖ ਮੰਤਰੀ ਵਜੋਂ ਚੁੱਕੇਗੀ ਸਹੁੰ

punjabusernewssite

ਸਾਬਕਾ ਰਾਜਪਾਲ ਦੇ ਘਰ ਤੇ ਹੋਰਨਾਂ ਟਿਕਾਣਿਆਂ ’ਤੇ ਸੀਬੀਆਈ ਦੀ ਛਾਪੇਮਾਰੀ

punjabusernewssite

ਸੁਪਰੀਮ ਕੋਰਟ ਦਾ ਅਹਿਮ ਫੈਸਲਾਂ, ਸੰਜੇ ਸਿੰਘ ਨੂੰ ਦਿੱਤੀ ਜ਼ਮਾਨਤ

punjabusernewssite