25 Views
ਹੁਸ਼ਿਆਰਪੁਰ, 15 ਅਕਤੂਬਰ: ਦੇਸ਼ ਦੀ ਤੀਜੀ ਨਾਮੇ ਟਰੈਕਟਰ ਕੰਪਨੀ ਸੋਨਾਲੀਕਾ ਗਰੁੱਪ ਦੇ ਚੇਅਰਮੈਨ ਸ੍ਰੀ ਐਲਡੀ ਮਿੱਤਲ ਮੁੜ ਦੇਸ਼ ਦੇ 100 ਅਮੀਰਾਂ ਦੀ ਸੂਚੀ ਵਿੱਚ ਸ਼ਾਮਿਲ ਹੋਏ ਹਨ। ਫੋਰਬਸ ਦੀ 2024 ਦੀ ਸੂਚੀ ਵਿੱਚ ਸ੍ਰੀ ਮਿੱਤਲ ਨੇ 54ਵੇਂ ਸਥਾਨ ਹਾਸਲ ਕੀਤਾ ਹੈ। ਸੂਚੀ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 5.69 ਬਿਲੀਅਨ ਡਾਲਰ ਹੈ। ਗੌਰਤਲਬ ਹੈ ਕਿ ਐਲ ਡੀ ਮਿੱਤਲ ਪਿਛਲੇ ਲਗਾਤਾਰ 13 ਸਾਲਾਂ ਤੋਂ ਇਹ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਆ ਰਹੇ ਹਨ। ਪਹਿਲੀ ਵਾਰ 2012 ਵਿੱਚ ਉਹ ਦੇਸ਼ ਦੇ 100 ਅਮੀਰਾਂ ਦੀ ਸੂਚੀ ਵਿੱਚ ਆਏ ਸਨ। ਸ੍ਰੀ ਮਿੱਤਲ ਦੀ ਅਗਵਾਈ ਹੇਠ ਚੱਲ ਰਹੀ ਸੋਨਾਲੀਕਾ ਟਰੈਕਟਰ ਕੰਪਨੀ ਦਾ ਹੁਸ਼ਿਆਰਪੁਰ ਵਿੱਚ 3 ਲੱਖ ਟਰੈਕਟਰਾਂ ਦੀ ਸਾਲਾਨਾ ਉਤਪਾਦਨ ਸਮਰੱਥਾ ਵਾਲਾ ਪਲਾਂਟ ਹੈ। ਉਹ ਦੁਨੀਆਂ ਦੇ 140 ਦੇਸ਼ਾਂ ਨੂੰ ਟਰੈਕਟਰ ਭੇਜਦੇ ਹਨ।
Share the post "ਸੋਨਾਲੀਕਾ ਗਰੁੱਪ ਦੇ ਚੇਅਰਮੈਨ LD Mittal ਮੁੜ ਦੇਸ਼ ਦੇ 100 ਅਮੀਰ ਲੋਕਾਂ ਦੀ ਸੂਚੀ ਵਿੱਚ ਹੋਏ ਸ਼ਾਮਲ"