ਚੰਡੀਗੜ੍ਹ, 18 ਅਕਤੂਬਰ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਆਪਣੀ ਸਰਕਾਰ ਬਣਾਉਣ ਦੀ ਉਮੀਦ ਲਗਾਈ ਬੈਠੀ ਕਾਂਗਰਸ ਪਾਰਟੀ ਹੁਣ ਹੈਰਾਨੀਜਨਕ ਢੰਗ ਨਾਲ ਆਏ ਚੋਣ ਨਤੀਜਿਆਂ ’ਚ ਹਾਰਨ ਤੋਂ ਬਾਅਦ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਕਾਰਨ ਜਾ ਰਹੀ ਹੈ। ਇਸ ਸਬੰਧ ਦੇ ਵਿਚ ਅੱਜ ਚੰਡੀਗੜ੍ਹ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਹੈ, ਜਿਸਦੇ ਵਿਚ ਕੇਂਦਰੀ ਆਬਜਰਵਰ ਵੀ ਹਿੱਸਾ ਲੈਣਗੇ। ਸੂਚਨਾ ਮੁਤਾਬਕ ਵਿਰੋਧੀ ਧਿਰ ਦੇ ਨੇਤਾ ਦਾ ਅਹੁੱਦਾ ਹਾਸਲ ਕਰਨ ਲਈ ਹੁਣ ਮੁੜ ਸਾਬਕਾ ਮੁੱਖ ਮੰਤਰੀ ਭੂਪਿੰਦਰ ਹੁੱਡਾ ਅਤੇ ਐਮ.ਪੀ ਕੁਮਾਰੀ ਸ਼ੈਲਜਾ ਧੜੇ ਵਿਚਕਾਰ ਦੋੜ ਲੱਗੀ ਹੋਈ ਹੈ।
ਇਹ ਵੀ ਪੜ੍ਹੋ:ਮੁੜ ਲੀਹੋ ਉੱਤਰੀ ਰੇਲ ਗੱਡੀ, ਜਾਨੀ ਨੁਕਸਾਨ ਤੋ ਹੋਇਆ ਬਚਾਅ
ਵੋਟਾਂ ਤੋਂ ਪਹਿਲਾਂ ਵੀ ਦੋਨਾਂ ਧੜਿਆਂ ਵਿਚਕਾਰ ਮੁੱਖ ਮੰਤਰੀ ਦੇ ਅਹੁੱਦੇ ਨੂੰ ਲੈ ਕੇ ਖਿੱਚੋਤਾਣ ਚੱਲਦੀ ਰਹੀ ਸੀ, ਜਿਸਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ ਹੈ। ਸਿਆਸੀ ਗਲਿਆਰਿਆ ਵਿਚ ਚੱਲ ਰਹੀ ਚਰਚਾ ਮੁਤਾਬਕ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਮੁੜ ਵਿਰੋਧੀ ਧਿਰ ਦੇ ਨੇਤਾ ਬਣਨ ਲਈ ਤਿਆਰ ਹਨ ਤੇ ਇਸਦੇ ਲਈ ਉਨ੍ਹਾਂ ਦੇ ਧੜੇ ਵੱਲੋਂ ਹਾਈਕਮਾਂਡ ਕੋਲ ਆਪਣਾ ਦਾਅਵਾ ਰੱਖ ਦਿੱਤਾ ਹੈ। ਦੂਜੇ ਪਾਸੇ ਸ਼ੈਲਜਾ ਤੇ ਸੂਰਜੇਵਾਲਾ ਧੜੇ ਅੰਦਰਖ਼ਾਤੇ ਇਸਦਾ ਵਿਰੋਧ ਕਰਦਾ ਦਿਖ਼ਾਈ ਦੇ ਰਿਹਾ।
ਇਹ ਵੀ ਪੜ੍ਹੋ:Salman Khan ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਮੁੜ ਮਿਲੀ ਧਮਕੀ, Police ਦੇ whatspp ’ਤੇ ਭੇਜਿਆ massage
ਹਾਲਾਂਕਿ ਸ਼੍ਰੀ ਹੁੱਡਾ ਨੇ ਬੀਤੇ ਕੱਲ ਆਪਣੇ ਦਿੱਲੀ ਨਿਵਾਸ ’ਤੇ 31 ਵਿਧਾਇਕਾਂ ਨੂੰ ਸੱਦ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਦਿੱਤਾ ਹੈ। ਜਦੋਂਕਿ ਅੱਧੀ ਦਰਜ਼ਨ ਦੇ ਕਰੀਬ ਦੂਜੇ ਧੜੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਅਜਿਹੀ ਹਾਲਾਤ ਵਿਚ ਹੁੱਡਾ ਦਾ ਮੁੜ ਆਗੂ ਚੁਣਿਆਂ ਜਾਣਾ ਯਕੀਨੀ ਮੰਨਿਆ ਜਾ ਰਿਹਾ। ਉਧਰ ਸ਼ੈਲਜਾ ਧੜੇ ਨੇ ਇੱਕ ਸਿਆਸੀ ਚਾਲ ਖੇਡਦਿਆਂ ਮਰਹੂਮ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਤੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਬਿਸ਼ਨੋਈ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ ਮੰਗ ਰੱਖ ਦਿੱਤੀ ਹੈ। ਉਹ ਪੰਚਕੂਲਾ ਤੋਂ ਵਿਧਾਇਕ ਬਣੇ ਹਨ।
Share the post "ਹਰਿਆਣਾ ’ਚ ਲਗਾਤਾਰ ਤੀਜੀ ਵਾਰ ਹਾਰਨ ਵਾਲੀ ਕਾਂਗਰਸ ਅੱਜ ਚੁਣੇਗੀ ਆਪਣੀ ਆਗੂ, ਦੋ ਧੜਿਆਂ ’ਚ ਕਸ਼ਮਕਸ"