Punjabi Khabarsaar
ਵਪਾਰ

ਡਿਪਟੀ ਕਮਿਸ਼ਨਰ ਵੱਲੋਂ ਸ਼ੀਸ ਮਹਿਲ ਸਕਾਈ ਲਾਈਨ ਪ੍ਰੋਜੈਕਟ ਦੇ ਸੈਂਪਲ ਫਲੈਟਾਂ ਦਾ ਉਦਘਾਟਨ

ਸਕਾਈ ਲਾਈਨ ਪ੍ਰੋਜੈਕਟ ਅਧੀਨ 180 ਫਲੈਟ ਤਿਆਰ ਕੀਤੇ ਜਾ ਰਹੇ ਹਨ
ਬਠਿੰਡਾ, 20 ਅਕਤੂਬਰ: ਪੰਜਾਬ ਦੇ ਨਾਮਵਰ ਮਿੱਤਲ ਗਰੁੱਪ ਵੱਲੋਂ ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸ਼ੀਸ ਮਹਿਲ ਕਲੌਨੀ ਵਿਚ ਬਣਾਏ ਜਾ ਰਹੇ ਲਗਜ਼ਰੀ ਪ੍ਰੋਜੈਕਟ ਸ਼ੀਸ ਮਹਿਲ ਸਕਾਈ ਲਾਈਨ ਦੇ ਤਿਆਰ ਹੋਏ ਸੈਂਪਲ ਫਲੈਟਾਂ ਦਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਲੋਕਾਂ ਦੇ ਦੇਖਣ ਲਈ ਤਿਆਰ ਕੀਤੇ ਗਏ ਸੈਂਪਲ ਫਲੈਟਾਂ ਦੀ ਰਸ਼ਮੀ ਸ਼ੁਰੂਆਤ ਰੀਵਨ ਕੱਟ ਕੇ ਕੀਤੀ। ਇਸ ਦੌਰਾਨ ਮਿੱਤਲ ਗਰੁੱਪ ਦੇ ਜੁੰਆਇਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਤੋਂ ਇਲਾਵਾ ਸਾਬਕਾ ਮੰਤਰੀ ਸਿਕਕਦਰ ਸਿੰਘ ਮਲੂਕਾ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਮਿੱਤਲ ਗਰੁੱਪ ਦੇ ਅਧਿਕਾਰੀਆਂ ਨੇ ਦਸਿਆ ਕਿ ਸ਼ੀਸ਼ ਮਹਿਲ ਕਾਲੋਨੀ ਵਿਖੇ ਬਣੇ ਲਗਜ਼ਰੀ ਪ੍ਰੋਜੈਕਟ ਸ਼ੀਸ਼ ਮਹਿਲ ਸਕਾਈ ਲਾਈਨ ’ਚ ਕੁਲ 180 ਫਲੈਟ ਤਿਆਰ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿਚੋਂ ਚਾਰ ਫਲੈਟਾਂ ਨੂੰ ਲੋਕਾਂ ਦੇ ਦੇਖਣ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:Big News: ‘ਆਪ’ ਨੇ ਜਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਇਨ੍ਹਾਂ ਸੈਂਪਲ ਫਲੈਟਾਂ ਦਾ ਉਦਘਾਟਨ ਕਰਨ ਮੌਕੇ ਬੋਲਦਿਆ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਨਵੇਂ ਪ੍ਰੋਜੈਕਟ ਲਈ ਜਿਥੇ ਮਿੱਤਲ ਗਰੁੱਪ ਨੂੰ ਵਧਾਈ ਦਿੱਤੀ ਉਥੇ ਹੀ ਬਠਿੰਡਾ ਦੇ ਸਰਵਪੱਖੀ ਵਿਕਾਸ ’ਚ ਮਿੱਤਲ ਗਰੁੱਪ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਬਠਿੰਡਾ ਹਰ ਪੱਖ ਤੋਂ ਤਰੱਕੀ ਕਰ ਰਿਹਾ ਹੈ ਅਤੇ ਇਥੇ ਏਮਜ਼, ਸੈਂਟਰਲ ਯੂਨੀਵਰਸਿਟੀ ਅਤੇ ਹੋਰ ਵੱਡੇ ਉਦਯੋਗਿਕ ਇਕਾਈਆਂ ਆਉਣ ਦੇ ਨਾਲ ਇਨ੍ਹਾਂ ਫਲੈਟਾਂ ਦੀ ਮੰਗ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲਾ ਸਮਾਂ ਹਾਈਰਾਈਜ਼ ਬਿਲਡਿੰਗਾਂ ਦਾ ਹੈ। ਉਨ੍ਹਾਂ ਕਿਹਾ ਕੇ ਸ਼ਹਿਰ ਦੇ ਅੰਦਰ ਅਜਿਹੇ ਹੋਰ ਜ਼ਿਆਦਾ ਪ੍ਰੋਜੈਕਟ ਲਿਆਂਦੇ ਜਾਣ ਇਸ ਲਈ ਪ੍ਰਸ਼ਾਸ਼ਨ ਵੱਲੋਂ ਵੀ ਹਰ ਤਰ੍ਹਾਂ ਦੀ ਸੰਭਵ ਮਦਦ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਬੈਂਕ ਮੈਨੇਜ਼ਰ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਸ਼ਹਿਰ ਦੇ ਨਾਮੀ 7 ਡਾਕਟਰਾਂ ਵਿਰੁਧ ਪਰਚਾ ਦਰਜ਼

ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਜੁੰਆਇਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਨੇ ਦੱਸਿਆ ਕਿ ਕੰਪਨੀ ਵੱਲੋਂ ਇਨ੍ਹਾਂ ਸੈਂਪਲ ਫਲੈਟਾਂ ਨੂੰ ਪਹਿਲਾਂ ਤਿਆਰ ਕਰਨ ਦਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਗ੍ਰਾਹਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਦੀ ਚੀਜ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ ਬਠਿੰਡਾ ਦੇ ਅੰਦਰ 700 ਤੋਂ ਜ਼ਿਆਦਾ ਫਲੈਟ ਤਿਆਰ ਕਰ ਦਿੱਤੇ ਚੁੱਕੇ ਹਨ। ਜਿਨ੍ਹਾਂ ’ਚ ਸੈਂਕੜੇ ਪਰਿਵਾਰ ਖ਼ੁਸ਼ੀ ਖੁਸ਼ੀ ਰਹਿ ਰਹੇ ਹਨ। ਉਨ੍ਹਾਂ ਸਕਾਈ ਲਾਈਨ ਪ੍ਰੋਜੈਕਟ ਸਬੰਧੀ ਦੱਸਿਆ ਕਿ ਇਹ ਪ੍ਰੋਜੈਕਟ ਹਰ ਤਰ੍ਹਾਂ ਦੀਆਂ ਅਧੁਨਿਕ ਸਹੂਲਤਾਂ ਨਾਲ ਲੈਂਸ ਹੈ। ਉਨ੍ਹਾਂ ਦੱਸਿਆ ਕਿ ਅੱਜ ਗ੍ਰਾਹਕਾਂ ਲਈ ਚਾਰ ਸੈਂਪਲ ਫਲੈਟ ਤਿਆਰ ਕਰਕੇ ਖੋਲ ਦਿੱਤੇ ਗਏ ਹਨ। ਉਨ੍ਹਾਂ ਇਸ ਮੌਕੇ ਪ੍ਰੋਜੈਕਟ ’ਚ ਰਹਿਣ ਵਾਲੇ ਲੋਕਾਂ ਨੂੰ ਮਿਲਣ ਵਾਲੀਆਂ ਖੇਡ ਸਟੇਡੀਅਮ, ਕਲੱਬ ਵਰਗੀਆਂ ਸਹੂਲਤਾਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਵੱਖ ਵੱਖ ਬੈਂਕਾਂ ਜਿਵੇ ਐਸਬੀਆਈ, ਆਈਸੀਆਈਸੀਆਈ, ਪੀਐਨਬੀ, ਕੈਨਰਾ, ਐਚਡੀਐੱਫਸੀ ਵਰਗੇ ਬੈਂਕਾਂ ਨੇ ਲੋਕਾਂ ਨੂੰ ਆਸਾਨ ਲੋਨ ਸਬੰਧੀ ਜਾਣਕਾਰੀ ਦੇਣ ਲਈ ਆਪਣੇ ਵਿਸ਼ੇਸ਼ ਕਾਊਂਟਰ ਵੀ ਲਗਾਏ।

 

Related posts

ਪੰਜਾਬੀਆਂ ਨੂੰ ‘ਬਿੱਲ ਲਿਆਓ, ਇਨਾਮ ਪਾਓ’ਦਾ ਵੱਡਾ ਮੌਕਾ; ਮੁੱਖ ਮੰਤਰੀ ਨੇ ਜਾਰੀ ਕੀਤਾ ‘ਮੇਰਾ ਬਿੱਲ ਐਪ’

punjabusernewssite

ਚੀਮਾ ਵੱਲੋਂ ਕਰ ਵਿਭਾਗ ਨੂੰ ਸੇਵਾਵਾਂ ਖੇਤਰ ਵਿੱਚ ਕਰ ਚੋਰੀ ਕਰਨ ਵਾਲਿਆਂ ਵਿਰੁੱਧ ਨਕੇਲ ਕੱਸਣ ਦੇ ਨਿਰਦੇਸ਼

punjabusernewssite

ਯਕਮੁਸ਼ਤ ਨਿਪਟਾਰਾ ਸਕੀਮ-2023: ਮੁਕੱਦਮੇਬਾਜੀ ਘਟੇਗੀ ਤੇ ਜੀ.ਐਸ.ਟੀ ਦਾ ਪਾਲਣਾ ਵਧਾ ਕੇ ਵਪਾਰ ਤੇ ਉਦਯੋਗ ਲਈ ਲਾਭਦਾਇਕ ਹੋਵੇਗੀ-ਚੀਮਾ

punjabusernewssite