ਸੋਨੇ-ਚਾਂਦੀ ਦੇ ਆਯਾਤ ’ਤੇ ਘੱਟ ਕੀਤੀ ਕਸਟਮ ਡਿਊਟੀ ਅਤੇ ਸੈਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ: ਕਰਤਾਰ ਜੌੜਾ

Date:

spot_img

ਬਠਿੰਡਾ, 3 ਅਗੱਸਤ : ਅਖਿਲ ਭਾਰਤੀਅ ਸਵਰਨਕਾਰ ਸੰਘ ਦੇ ਨੈਸ਼ਨਲ ਪ੍ਰੈਜੀਡੈਂਟ ਅਤੇ ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਸਾਲ 2024-25 ਦੇ ਬਜਟ ਵਿਚ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਸੋਨਾ ਚਾਂਦੀ ਦੀ ਆਯਾਤ ’ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕੀਤੀ ਗਈ ਹੈ ਪਰੰਤੂ ਇਸ ਨਾਲ ਜੁੜੇ ਹੋਏ ਐਗਰੀਕਲਚਰ ਸੈਸ ਅਤੇ ਸ਼ੋਸਲ ਵੈਲਫੇਅਰ ਸਰਚਾਰਜ ਨੂੰ ਖਤਮ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਰੀਬ 10 ਦਿਨ ਬੀਤ ਜਾਣ ਤੱਕ ਵੀ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ।

ਹਰਿਆਣਾ ਸਰਕਾਰ ਨੇ ਸੂਬੇ ਵਿਚ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦਾ ਕੀਤਾ ਐਲਾਨ

ਸ੍ਰੀ ਜੌੜਾ ਨੇ ਦੱਸਿਆ ਕਿ ਕਰੀਬ 12 ਸਾਲ ਪਹਿਲਾਂ ਸੋਨਾ ਚਾਂਦੀ ਦੇ ਆਯਾਤ ’ਤੇ ਕਸਟਮ ਟਿਊਟੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ (ਕਾਂਗਰਸ ਸਰਕਾਰ) ਦੇ ਸਮੇਂ ਤਰੀਕ 16-01-2012 ਨੂੰ 2% ਤੋਂ ਸ਼ੁਰੂ ਹੋਈ ਸੀ, ਜੋ ਬਾਰ-ਬਾਰ ਵਧਾ ਕੇ 4%, 6%, 8%, 10%, 10.75%, ਤੋਂ ਬਾਦ 1-7-2022 ਨੂੰ 12.5% ਕੀਤੀ ਗਈ ਸੀ। ਜਿਸ ਅਨੁਸਾਰ ਸੋਨੇ ਦੀ 100 ਰੁਪੇ ਦੀ ਕੀਮਤ ਤੇ ਐਗਰੀਕਲਚਰ ਇਨਫਰਾਸਟਕਚਰ ਸੈਸ, ਜੋੜ ਕੇ 115 ਰੁਪੈ ਬਣਦੇ ਸੀ ਅਤੇ 3% ਜੀ.ਐਸ.ਟੀ. ਲਗਾ ਕੇ 118 ਰੁਪੈ 45 ਪੈਸੇ ਬਣਦੇ ਸੀ।

ਛੇ ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਸੀਆਈਏ ਦਾ ਸਾਬਕਾ ਇੰਚਾਰਜ਼ ਵਿਜੀਲੈਂਸ ਵੱਲੋਂ ਗ੍ਰਿਫਤਾਰ

ਕਰੀਬ ਦਸ ਦਿਨ ਬੀਤ ਜਾਣ ਤੱਕ ਵੀ ਆਯਾਤ ਡਿਊਟੀ ਘੱਟ ਹੋ ਜਾਣ ਦੇ ਅਧਾਰ ਤੇ ਸੋਨੇ ਦੇ ਹੋਲਸੇਲ ਅਤੇ ਰਿਟੇਲ ਭਾਅ (ਰੇਟ) ਪੂਰੀ ਤਰ੍ਹਾਂ ਸਥਿਰ ਨਹੀ ਹੋ ਸਕੇ ਹਨ ਕਿਉਕਿ ਸੋਨੇ ’ਤੇ ਲੱਗ ਰਹੇ ਸੈਸ ਅਤੇ ਸਰਚਾਰਜ ਦੇ ਵੇਰਵੇ ਨਹੀਂ ਦਿੱਤੇ ਗਏ ਹਨ। ਸ੍ਰੀ ਜੌੜਾ ਨੇ ਕਿਹਾ ਹੈ ਕਿ ਅਸੀਂ ਉਮੀਦ ਰਖਦੇ ਹਾਂ ਕਿ ਕੇਂਦਰ ਸਰਕਾਰ/ ਵਿੱਤ ਮੰਤਰੀ ਬਹੁਤ ਜਲਦ ਇਹਨਾਂ ਤੱਥਾਂ ਤੇ ਨੋਟੀਫਿਕੇਸ਼ਨ ਜਾਰੀ ਕਰਨਗੇ ਤਾਂ ਕਿ ਕਸਟਮ ਡਿਊਟੀ ਘਟਣ ਮੁਤਾਬਕ, ਦੇਸ਼ ਵਿੱਚ ਸੋਨਾ-ਚਾਂਦੀ ਦੇ ਨਵੇਂ ਰੇਟ ਅਨੁਸਾਰ ਕਾਰੋਬਾਰ ਕੀਤੇ ਜਾਣ ਅਤੇ ਦੇਸ਼ ਦੇ ਨਾਗਰਿਕ ਵੀ ਘਟੀ ਹੋਈ ਕੀਮਤ ਦਾ ਪੂਰਾ ਲਾਭ ਲੈ ਸਕਣ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...