ਮੋਗਾ, 22 ਅਕਤੂਬਰ: ਪਿਛਲੇ ਕੁੱਝ ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਆਪਣੀ ਆਡੀਓ ਰਿਕਾਡਿੰਗ ਲੀਕ ਹੋਣ ਕਾਰਨ ਚਰਚਾ ਵਿਚ ਚੱਲ ਰਹੇ ਚਰਚਿਤ ਬਾਬੇ ਭਾਈ ਰਵਿੰਦਰ ਸਿੰਘ ਜੌਨੀ ਨੇ ਖ਼ੁਦ ਨੂੰ ਧਮਕੀਆਂ ਮਿਲਣ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਬਾਬੇ ਵੱਲੋਂ ਐਸਐਸਪੀ ਨੂੰ ਇੱਕ ਸਿਕਾਇਤ ਵੀ ਕੀਤੀ ਗਈ ਹੈ ਤੇ ਨਾਲ ਹੀ ਆਪਣੀ ਜਾਨ ਨੂੰ ਖ਼ਤਰੇ ਬਾਰੇ ਧਮਕੀਆਂ ਦੀ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:ਬੇਅਦਬੀ ਕਾਂਡ: ਡੇਰਾ ਮੁਖੀ ਰਾਮ ਰਹੀਮ ਵਿਰੁਧ ਤਿੰਨ ਕੇਸਾਂ ’ਚ ਚੱਲੇਗਾ ਮੁਕੱਦਮਾ, CM Mann ਨੇ ਦਿੱਤੀ ਮੰਨਜੂਰੀ
ਬਾਬੇ ਜੌਨੀ ਮੁਤਾਬਕ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਦੇਖਦਿਆਂ ਉਸਨੂੰ ਗੰਨਮੈਂਨ ਦਿੱਤੇ ਹਨ ਤੇ ਨਾਲ ਹੀ ਬਾਬੇ ਨੇ ਆਪਣੀ ਪ੍ਰਾਈਵੇਟ ਸਕਿਉੂਰਟੀ ‘ਟਾਈਟ’ ਕਰਨ ਦਾ ਦਾਅਵਾ ਕੀਤਾ ਹੈ।ਆਪਣੇ ਬਿਆਨਾਂ ਕਾਰਨ ਅਕਸਰ ਹੀ ਸ਼ੋਸਲ ਮੀਡੀਆ ’ਤੇ ਚਰਚਾ ਵਿਚ ਰਹਿਣ ਵਾਲੇ ਇਸ ਬਾਬੇ ਨੇ ਹੁਣ ਇੱਕ ਵੀਡੀਓ ਬਣਾ ਕੇ ਦਾਅਵਾ ਕੀਤਾ ਹੈ ਕਿ ‘‘ਉਕਤ ਆਡੀਓ ਰਿਕਾਡਿੰਗ ਲੀਕ ਹੋਣ ਤੋਂ ਬਾਅਦ ਲਗਾਤਾਰ ਉਸਨੂੰ ਧਮਕੀਆਂ ਮਿਲ ਰਹੀਆਂ ਹਨ ਜਦਂੋਕਿ ਉਹ ਪਹਿਲਾਂ ਹੀ ਸਪੱਸ਼ਟੀਕਰਨ ਦੇ ਚੁੱਕਿਆ ਹੈ ਇਹ ਆਡੀਓ ਇੱਕ ਸਿੰਘ ਨੇ ਵਾਈਰਲ ਕੀਤੀ ਹੈ। ’’
ਇਹ ਵੀ ਪੜ੍ਹੋ:ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪਰਾਲੀ ਸਾੜਣ ਵਾਲਿਆਂ ਵਿਰੁਧ ਸਖ਼ਤੀ, 874 ਮੁਕੱਦਮੇ ਦਰਜ਼
ਆਪਣੀ ਵੀਡੀਓ ਵਿਚ ਇਹ ਬਾਬਾ ਜਿੱਥੇ ਇੱਕ ਪਾਸੇ ਆਪਣੀ ਸੁਰੱਖਿਆ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਧਮਕੀਆਂ ਦੇਣ ਵਾਲਿਆਂ ਨੂੰ ਵੀ ਇਹ ਸੁਨੇਹਾ ਦਿੰਦਾ ਹੈ ਕਿ ਉਸਦੇ ਵੀ ਹੱਥਾਂ ’ਚ ਚੂੜੀਆਂ ਨਹੀਂ ਪਾਈਆਂ ਹੋਈਆਂ। ਗੌਰਤਲਬ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਲੀਕ ਹੋਈ ਇਸ ਬਾਬੇ ਦੀ ਆਡੀਓ ਵਿਚ ਦੋਨੋਂ ਗੈਗਸਟਰਾਂ ਅਤੇ ਪੁਲਿਸ ਦੇ ਕੁੱਝ ਅਫ਼ਸਰਾਂ ਦੇ ਕਿਰਦਾਰ ਬਾਰੇ ਗੱਲਬਾਤ ਕਰਦੇ ਸੁਣਾਈ ਦਿੰਦੇ ਹਨ। ਮਹਿਰੋਂ ਨੇ ਕੁੱਝ ਦਿਨ ਪਹਿਲਾਂ ਹੀ ਨਾਨਕਸਰ ਠਾਠ ਨਾਲ ਸਬੰਧਤ ਇੱਕ ਬਾਬੇ ਨੂੰ ਇੱਕ ਲੜਕੀ ਦਾ ਜਿਨਸੀ ਸੋਸਣ ਕਰਨ ਦੇ ਮਾਮਲੇ ਵਿਚ ਜੇਲ੍ਹ ਅੰਦਰ ਭਿਜਵਾਇਆ ਹੈ।
Share the post "ਹੁਣ ‘ਜੌਨੀ‘ ਬਾਬੇ ਨੂੰ ਮਿਲੀਆਂ ਧਮਕੀਆਂ, ਮਿਲੀ ਪੁਲਿਸ ਸੁਰੱਖਿਆ, ਦੇਖੋ ਵੀਡੀਓ"