ਚੰਡੀਗੜ੍ਹ, 29 ਅਕਤੂਬਰ : ਸੂਬੇ ਵਿਚ ਡੀਏਪੀ ਖ਼ਾਦ ਦੀ ਕਮੀ ਦਾ ਹਊਆ(ਡਰ) ਖੜ੍ਹਾ ਕਰਕੇ ਕਿਸਾਨਾਂ ਨੂੰ ਮਹਿੰਗੇ ਭਾਅ ਵੇਚਣ ਵਾਲੇ ਡੀਲਰਾਂ ਦੀ ਹੁਣ ਖ਼ੈਰ ਨਹੀਂ ਹੋਵੇਗੀ। ਪੰਜਾਬ ਸਰਕਾਰ ਨੇ ਫ਼ੀਲਡ ਵਿਚੋਂ ਪ੍ਰਾਪਤ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਸਬੰਧੀ ਤੁਰੰਤ ਕਾਰਵਾਈ ਲਈ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਿਦਾਇਤਾਂ ਜਾਰੀਆਂ ਕੀਤੀਆਂ ਹਨ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਪੱਤਰ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ‘‘ਡੀ.ਏ.ਪੀ. ਦੀ ਕਮੀ ਦੀ ਬਿਨਾਹ ’ਤੇ ਕੁਝ ਡੀਲਰਾਂ ਵੱਲੋਂ ਡੀ.ਏ.ਪੀ. ਦੀ ਨਿਰਧਾਰਤ ਕੀਮਤ (ਜੋ ਕਿ 1350 ਰੁ. ਪ੍ਰਤੀ 50 ਕਿਲੋ ਦਾ ਬੈਗ ਹੈ) ਤੋਂ ਵੱਧ ਕੀਮਤ ਵਸੂਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਇਹ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ
Punjab Police ਦਾ Inspector ਇੱਕ ਲੱਖ ਰੁਪਏ ਰਿਸ਼ਵਤ ਲੈਂਦਾ Vigilance Bureau ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ
ਹਨ ਕਿ ਕੁਝ ਡੀਲਰਾਂ ਵੱਲੋਂ ਡੀ.ਏ.ਪੀ. ਦੇ ਨਾਲ ਕਿਸਾਨਾਂ ਨੂੰ ਕੁਝ ਬੇਲੋੜੀਆਂ ਵਸਤਾਂ ਟੈਗ ਕਰਕੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਇੱਕ ਬੜਾ ਗੰਭੀਰ ਮਸਲਾ ਹੈ।’’ ਵਧੀਕ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਿਦਾਇਤਾਂ ਦਿੰਦਿਆਂ ਕਿਹਾ ਹੈ ਕਿ ਇਸ ਵਰਤਾਰੇ ਨੂੰ ਤੁਰੰਤ ਰੋਕਣ ਦੇ ਲਈ ਐਕਜੀਕਿਊਟ ਮੈਜਿਸਟਰੇਟ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਆਪਣੇ ਜ਼ਿਲ੍ਹੇ ਦੇ ਕੁਝ ਡੀਲਰਾਂ ਦੀ ਅਚਨਚੇਤ ਚੈਕਿੰਗ ਕਰਵਾਈ ਜਾਵੇ। ਜੇ ਕਿਤੇ ਵੱਧ ਕੀਮਤ ਵਸੂਲ ਕਰਨ, ਬੇਲੋੜੀਆਂ ਵਸਤਾਂ ਦੀ ਟੈਗਿੰਗ ਕਰਨ ਜਾਂ ਕਾਲਾਬਜਾਰੀ ਕਰਨ ਦਾ ਮਾਮਲਾ ਧਿਆਨ ਵਿੱਚ ਆਉਂਦਾ ਹੈ, ਤਾਂ ਉਹ ਤੁਰੰਤ ਨਿਮਨਹਸਤਾਖਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਉਸ ਕੇਸ ਵਿੱਚ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਨੂੰਨੀ ਕਾਰਵਾਈ ਕੀਤੀ ਜਾ ਸਕੇ।
ਵੱਡੀ ਖ਼ਬਰ: ਆਮ ਆਦਮੀ ਪਾਰਟੀ ਨੇ ਆਪਣੇ ਜ਼ਿਲ੍ਹਾ ਪ੍ਰਧਾਨ ਨੂੰ ਦਿਖ਼ਾਇਆ ਬਾਹਰ ਦਾ ਰਾਸਤਾ
ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨਾਲ ਇਸ ਮੁੱਦੇ ਨੂੰ ਲੈ ਕੇ 02.11.2024 ਨੂੰ ਵਿਡੀਓ ਕਾਨਫਰੰਸ ਕਰਕੇ ਅਚਨਚੇਤ ਚੈਕਿੰਗਾਂ ਬਾਰੇ ਸਥਿਤੀ ਰਿਵਿਊ ਕੀਤੀ ਜਾਵੇਗੀ। ਗੌਰਤਲਬ ਹੈ ਕਿ ਸੂਬੇ ਵਿਚ ਡੀਏਪੀ ਦੀ ਖ਼ਾਦ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਨੇ ਕੇਂਦਰੀ ਖਾਦ ਤੇ ਰਸਾਇਣ ਮੰਤਰੀ ਨਾਲ ਵੀ ਕੁੱਝ ਦਿਨ ਪਹਿਲਾਂ ਮੀਟਿੰਗ ਕਰਕੇ ਇਸ ਮੁੱਦੇ ਵੱਲ ਧਿਆਨ ਦਿਵਾਇਆ ਹੈ, ਜਿੱਥੇ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਯਕੀਨ ਦਵਾਇਆ ਸੀ ਕਿ ਰਾਜ ਵਿੱਚ ਖਾਦਾਂ ਦੀ ਕਮੀ ਨਹੀਂ ਆਣ ਦਿਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਡੀ.ਏ.ਪੀ. ਦੇ ਬਦਲ ਵਜੋਂ ਹੋਰ ਫਾਸਫੈਟਿਕ ਖਾਦਾਂ ਸਬੰਧੀ Advisory ਜਾਰੀ ਕੀਤੀ ਹੈ ।
Share the post "DAP ਖ਼ਾਦ ਦੀ ਕਾਲਾਬਜ਼ਾਰੀ ਕਰਨ ਵਾਲੇ ਡੀਲਰਾਂ ਦੀ ਹੁਣ ਖ਼ੈਰ ਨਹੀਂ ਹੋਵੇਗੀ, Punjab Govt ਨੇ ਲਿਆ ਗੰਭੀਰ ਨੋਟਿਸ"