ਵੱਡੀ ਖ਼ਬਰ: ਆਮ ਆਦਮੀ ਪਾਰਟੀ ਨੇ ਆਪਣੇ ਜ਼ਿਲ੍ਹਾ ਪ੍ਰਧਾਨ ਨੂੰ ਦਿਖ਼ਾਇਆ ਬਾਹਰ ਦਾ ਰਾਸਤਾ

0
14
371 Views

ਬਰਨਾਲਾ ਤੋਂ ਪਾਰਟੀ ਉਮੀਦਵਾਰ ਦੇ ਮੁਕਾਬਲੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਗੁਰਦੀਪ ਬਾਠ
ਬਰਨਾਲਾ, 29 ਅਕਤੂੁਬਰ: ਆਗਾਮੀ ਜਿਮਨੀ ਚੋਣਾਂ ’ਚ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਦੇ ਮੁਕਾਬਲੇ ਬਾਗੀ ਹੋ ਕੇ ਚੋਣ ਲੜ ਰਹੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੂੰ ਬਾਹਰ ਦਾ ਰਾਸਤਾ ਦਿਖ਼ਾ ਦਿੱਤਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਡਾ ਸੰਦੀਪ ਪਾਠਕ ਤੇ ਸੂਬਾ ਪ੍ਰਧਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਸਤਖ਼ਤਾਂ ਹੇਠ ਜਾਰੀ ਇੱਕ ਪੱਤਰ ਰਾਹੀਂ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ।

ਮੁੱਖ ਮੰਤਰੀ ਵੱਲੋਂ ਸੂਬੇ ਦੇ ਸ਼ਹਿਰੀ ਇਲਾਕਿਆਂ ਦੇ ਵਿਕਾਸ ਲਈ ਵੱਡੀਆਂ ਪਹਿਲਕਦਮੀਆਂ

ਦਸਣਾ ਬਣਦਾ ਹੈ ਕਿ ਬਾਠ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਸਨ, ਪ੍ਰੰਤੂ ਅਜਾਦ ਉਮੀਦਵਾਰ ਵਜੋਂ ਚੋਣ ਲੜਣ ਤੋਂ ਪਹਿਲਾਂ ਉਨ੍ਹਾਂ ਇਸ ਪੋਸਟ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ। ਗੁਰਦੀਪ ਸਿੰਘ ਬਾਠ ਪਾਰਟੀ ਵੱਲੋਂ ਬਰਨਾਲਾ ਹਲਕੇ ਤੋਂ ਟਿਕਟ ਦਾ ਦਾਅਵੇਦਾਰ ਸੀ ਪ੍ਰੰਤ ਪਾਰਟੀ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ, ਜੋਕਿ ਲੋਕ ਸਭਾ ਮੈਂਬਰ ਮੀਤ ਹੇਅਰ ਦਾ ਨਜਦੀਕੀ ਹੈ। ਜਿਸਤੋਂ ਬਾਅਦ ਨਰਾਜ਼ ਹੁੰਦਿਆਂ ਗੁਰਦੀਪ ਸਿੰਘ ਬਾਠੀ ਨੇ ਬਗਾਵਤ ਕਰ ਦਿੱਤੀ ਸੀ।

 

LEAVE A REPLY

Please enter your comment!
Please enter your name here