ਯੂ-ਵਿਨ ਪੋਰਟਲ ਦਾ ਟੀਚਾ ਆਨਲਾਇਨ ਪਲੇਟਫਾਰਮ ਰਾਹੀਂ ਟੀਕਾਕਰਣ ਸੇਵਾਵਾਂ ਨੂੰ ਕਰਨਾ ਹੈ ਮਜਬੂਤ
ਚੰਡੀਗੜ੍ਹ, 29 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਯੂ-ਵਿਨ ਪੋਰਟਲ ਦੀ ਸ਼ੁਰੂਆਤ ਭਾਰਤ ਸਰਕਾਰ ਦੀ ਦੇਸ਼ ਦੇ ਨਾਗਰਿਕਾਂ ਦੇ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਕਰਨ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ ਅਤੇ ਸਾਰਿਆਂ ਲਈ ਬੁਨਿਆਦੀ ਤੇ ਜਰੂਰੀ ਸੇਵਾਵਾਂ ਦੀ ਸਾਰਵਭੌਕਿਮ ਅਤੇ ਸਮਾਨ ਪਹੁੰਚ ਨੂੰ ਪ੍ਰੋਤਸਾਹਨ ਵੀ ਕਰਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੁੰ ਆਨਲਾਇਨ ਰਾਹੀਂ ਟੀਕਾਕਰਣ ਸੇਵਾਵਾਂ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਯੂ-ਵਿਨ ਪੋਰਟਲ ਰਾਸ਼ਟਰ ਨੂੰ ਸਮਰਪਿਤ ਕੀਤਾ।ਈਵਿਨ ਅਤੇ ਕੋ-ਵਿਨ ਸਫਲ ਲਾਗੂ ਕਰਨ ਦੇ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਵਿਚ ਨਿਯਮਤ ਟੀਕਾਕਰਣ ਸੇਵਾਵਾਂ ਨੂੰ ਡਿਜੀਟਲ ਬਨਾਉਣ ਲਈ ਤੀਜੇ ਥੰਮ੍ਹ ਵਜੋ ਯੂ-ਵਿਨ ਦੀ ਸਥਾਪਨਾ ਕੀਤੀ ਹੈ।
DAP ਖ਼ਾਦ ਦੀ ਕਾਲਾਬਜ਼ਾਰੀ ਕਰਨ ਵਾਲੇ ਡੀਲਰਾਂ ਦੀ ਹੁਣ ਖ਼ੈਰ ਨਹੀਂ ਹੋਵੇਗੀ, Punjab Govt ਨੇ ਲਿਆ ਗੰਭੀਰ ਨੋਟਿਸ
ਮੂੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਇਸ ਪ੍ਰਮੁੱਖ ਸਿਹਤ ਪਹਿਲ ਨੂੰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰਿਆਣਾ ਦਾ ਸਰਵਪੌਮਿਕ ਟੀਕਾਕਰਣ ਪ੍ਰੋਗ੍ਰਾਮ (ਯੂਆਈਪੀ) ਦਾ ਟੀਚਾ ਸਾਲਾਨਾ 5.95 ਲੱਖ ਤੋਂ ਵੱਧ ਨਵਜਾਤ ਸ਼ਿਸ਼ੂਆਂ ਅਤੇ 6.80 ਲੱਖ ਤੋਂ ਵੱਧ ਜਣੈਪਾ ਮਹਿਲਾਵਾਂ ਤਕ ਪਹੁੰਚਣ ਦਾ ਹੈ। ਯੂ-ਵਿਨ ਪਲੇਟਫਾਰਮ ਇਕ ਡਿਜੀਟਲ ਹੱਲ ਹੈ, ਜੋ ਹਰ ਜਣੇਪਾ ਮਹਿਲਾ, ਨਵਜਾਤ ਸ਼ਿਸ਼ੂਆਂ , ਬੱਚੇ ਅਤੇ ਕਿਸ਼ੋਰ ਦੇ ਟੀਕਾਕਰਣ ਦੇ ਲਈ ਟ੍ਰੈਕਿੰਗ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਹ ਪ੍ਰਣਾਲੀ ਟੀਕਾਕਰਣ ਸੈਸ਼ਨਾਂ ਦੀ ਯੋਜਨਾ, ਲਾਭਕਾਰਾਂ ਦੇ ਰਜਿਸਟਰੇਸ਼ਣ, ਟੀਕਾਕਰਣ ਸਥਿਤੀ ਅਪਡੇਟ ਮੌਜੂਦਾ ਸਮੇਂ ਵਿਚ ਡਿਜੀਟਲ ਰੂਪ ਨਾਲ ਆਖੀਰੀ ਸੇਵਾ ਵੰਡ ਬਿੰਦੂ ਤੋਂ ਕਰਨ ਅਤੇ ਸਾਰੇ ਆਂਕੜਿਆਂ ਦੇ ਰਿਕਾਰਡਿੰਗ ਅਤੇ ਰਿਪੋਟਿੰਗ ਨੂੰ ਸਮਰੱਥ ਬਣਾਏਗੀ।
Share the post "ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਯੂ-ਵਿਨ ਪੋਰਟਲ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕੀਤਾ ਧੰਨਵਾਦ"