spot_img
spot_img
spot_img

ਭਾਈ ਅੰਮ੍ਰਿਤਪਾਲ ਸਿੰਘ ਉਪਰ ਲੱਗਿਆ ਐਨਐਸਏ ਇੱਕ ਸਾਲ ਲਈ ਹੋਰ ਵਧਿਆ,ਸਸਪੈਂਸ ਬਰਕਰਾਰ!

Date:

spot_img

Amritsar News : ਦੋ ਸਾਲ ਪਹਿਲਾਂ ਐਨਐਸਏ ਲਗਾ ਕੇ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿਚ ਬੰਦ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਉਪਰ ਇੱਕ ਸਾਲ ਲਈ ਹੋਰ ਐਨਐਸਏ ਵਧਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਪੰਜਾਬ ਸਰਕਾਰ ਤੇ ਅਧਿਕਾਰੀ ਇਸ ਮਾਮਲੇ ਵਿਚ ਚੁੱਪ ਹਨ।

ਇਸਤੋਂ ਪਹਿਲਾਂ ਅੰਮ੍ਰਿਤਪਾਲ ਦੇ ਨਾਲ ਹੀ ਡਿੱਬਰੂਗੜ੍ਹ ਜੇਲ੍ਹ ’ਚ ਐਨਐਸਏ ਤਹਿਤ ਬੰਦ ਕੀਤੇ ਉਨ੍ਹਾਂ ਦੇ 9 ਸਾਥੀਆਂ ਨੂੰ ਹੁਣ ਪੰਜਾਬ ਪੁਲਿਸ ਵਾਪਸ ਲੈ ਆਈ ਹੈ। ਮੌਜੂਦਾ ਸਮੇਂ ਇਕੱਲੇ ਅੰਮ੍ਰਿਤਪਾਲ ਸਿੰਘ ਹੀ ਉਥੇ ਬਾਕੀ ਰਹਿ ਗਏ ਹਨ।

ਇਹ ਵੀ ਪੜ੍ਹੋ ਅਮਰੀਕਾ ਵਿੱਚ ਗ੍ਰਿਫ਼ਤਾਰ ਗੈਂਗਸਟਰ ਹੈਪੀ ਪਾਸੀਆਂ ਦੀ ਹਵਾਲਗੀ ਸਬੰਧੀ ਪ੍ਰਕਿਰਿਆ ਦੀ ਕਾਰਵਾਈ ਕੀਤੀ ਸ਼ੁਰੂ: ਡੀਜੀਪੀ

ਪਹਿਲਾਂ ਚੱਲ ਰਹੀ ਚਰਚਾ ਵਿਚ ਕਿਹਾ ਜਾ ਰਿਹਾ ਸੀ ਕਿ 22 ਅਪ੍ਰੈਲ ਨੂੰ ਐਨਐਸਏ ਦੇ ਖਾਤਮੇ ਤੋਂ ਬਾਅਦ ਪੰਜਾਬ ਪੁਲਿਸ ਉਸਨੂੰ ਵੀ ਵਾਪਸ ਲਿਆ ਰਹੀ ਹੈ ਤੇ ਇਸਦੇ ਲਈ ਖ਼ਬਰਾਂ ਇਹ ਵੀ ਸਾਹਮਣੇ ਆਈਆਂ ਸਨ ਕਿ ਪੰਜਾਬ ਪੁਲਿਸ ਦੀ ਇੱਕ ਟੀਮ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਆਸਾਮ ਨੂੰ ਰਵਾਨਾ ਹੋ ਗਈ ਹੈ

ਪ੍ਰੰਤੂ ਦੇਰ ਸ਼ਾਮ ਮੁੜ ਉਸਦੇ ਉਪਰ ਐਨਐਸਏ ਵਿਚ ਵਾਧੇ ਦੀਆਂ ਖ਼ਬਰਾਂ ਚੱਲਣ ਲੱਗੀਆਂ। ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਅਤੇ ਇੱਥੋਂ ਤੱਕ ਕਿ ਪ੍ਰਵਾਰ ਵਾਲਿਆਂ ਨੂੰ ਵੀ ਹਾਲੇ ਤੱਕ ਐਨਐਸਏ ਵਧਾਉਣ ਬਾਰੇ ਕੋਈ ਦਸਤਾਵੇਜ਼ ਨਹੀਂ ਮਿਲਿਆ।

ਇਹ ਵੀ ਪੜ੍ਹੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣੀ ਭਰਤੀ ਕਮੇਟੀ ਨੂੰ ਵੱਡਾ ਹੂੰਗਾਰਾ; 20 ਲੱਖ ਤੋਂ ਵੱਧ ਮੈਂਬਰਸ਼ਿਪ ਸਲਿੱਪ ਜਾਰੀ

ਉਨ੍ਹਾਂ ਦੇ ਵਕੀਲ ਰਹੇ ਹਰਪਾਲ ਸਿੰਘ ਖ਼ਾਰਾ ਨੇ ਵੀ ਸੰਪਰਕ ਕਰਨ ’ਤੇ ਦਸਿਆ ਕਿ ‘‘ ਹਾਲੇ ਤੱਕ ਕਿਸੇ ਪਾਸਿਓ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਉਸਨੂੰ ਵਾਪਸ ਲਿਆਂਦਾ ਜਾ ਰਿਹਾ ਜਾਂ ਫ਼ਿਰ ਐਨਐਸਏ ਵਧਾ ਦਿੱਤਾ ਗਿਆ। ’’

ਉਧਰ ਮੀਡੀਆ ਵਿਚ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ ਪੰਜਾਬ ਦੇ ਖੁਫ਼ੀਆ ਵਿੰਗ ਦੀ ਸਿਫ਼ਾਰਿਸ਼ ਤੋਂ ਬਾਅਦ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੇਂਦਰੀ ਗ੍ਰਹਿ ਵਿਭਾਗ ਨੂੰ ਐਨਐਸਏ ਵਿਚ ਇੱਕ ਸਾਲ ਦਾ ਹੋਰ ਵਾਧਾ ਕਰਨ ਲਈ ਪੱਤਰ ਲਿਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ ਐਕਟਰ ਸੰਨੀ ਦਿਊਲ, ਰਣਦੀਪ ਹੁੱਡਾ ਸਹਿਤ ਜਲੰਧਰ ਪੁਲਿਸ ਵੱਲੋਂ ਡਾਇਰੈਕਟਰ ਤੇ ਪ੍ਰਡਿਊਸਰ ਵਿਰੁਧ ਪਰਚਾ ਦਰਜ਼

ਜਿਕਰਯੋਗ ਹੈ ਕਿ ਅਜਨਾਲਾ ਥਾਣੇ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਦਰਜ਼ ਕੇਸ ’ਚ ਮਾਰਚ 2023 ਵਿਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਵੱਡੀ ਪੱਧਰ ’ਤੇ ਫ਼ੜੋ-ਫ਼ੜੀ ਹੋਈ ਸੀ ਅਤੇ ਖੁਦ ਅੰਮ੍ਰਿਤਪਾਲ ਸਿੰਘ ਨੂੰ ਅਪ੍ਰੈਲ 2023 ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਜਿਸਤੋਂ ਬਾਅਦ ਉਸ ਸਮੇਤ ਪਪਲਪ੍ਰੀਤ ਸਿੰਘ, ਵਰਿੰਦਰ ਸਿੰਘ ਫ਼ੌਜੀ , ਚਾਚਾ ਹਰਜੀਤ ਸਿੰਘ , ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕਾ, ਤੂਫ਼ਾਨ ਸਿੰਘ, ਕੁਲਵੰਤ ਸਿੰਘ ਤੇ ਬਸੰਤ ਸਿੰਘ ਨੂੰ ਐਨਐਸਏ ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ ਸ਼ੋਮਣੀ ਕਮੇਟੀ ਦੇ ਵਫ਼ਦ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ੍ਰੀ ਵਿਸ਼ਨੂੰਦੇਵ ਸਾਏ ਨਾਲ ਕੀਤੀ ਮੁਲਾਕਾਤ

ਹੁਣ ਬਾਕੀ 9 ਸਾਥੀ ਵਾਪਸ ਆ ਚੁੱਕੇ ਹਨ ਤੇ ਇੰਨ੍ਹਾਂ ਨੂੰ ਵੱਖ ਵੱਖ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸ ਦੌਰਾਨ ਹੀ ਜੇਲ੍ਹ ’ਚ ਬੈਠੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਾਲ 2024 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਖਡੂਰ ਸਾਹਿਬ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਜਿੱਤ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰ ਰਹੀ ਹੈ ਪੰਜਾਬ ਸਰਕਾਰ: ਡਾ. ਬਲਬੀਰ ਸਿੰਘ

👉ਸਿਹਤ ਮੰਤਰੀ ਨੇ ਤੀਰਥ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ...

पंजाब में कानून व्यवस्था की स्थिति चिंताजनक : मुख्यमंत्री नायब सिंह सैनी

👉जनता से किए वादे पूरे करने में विफल रही...

Heritage and City Walk 2026 : हरियाणा की विरासत से जुड़ने का बना सशक्त माध्यम

👉हेरिटेज एंड सिटी वॉक 2026 के जरिए युवाओं और...

CM Nayab Singh Saini ने डेरा राधा स्वामी ब्यास में बाबा गुरिंदर सिंह ढिल्लों से की शिष्टाचार भेंट

👉कपूरथला के माता भद्रकाली मंदिर में की पूजा-अर्चना Haryana News:...