ਨਵੀਂ ਦਿੱਲੀ, 6 ਨਵੰਬਰ: ਪੂਰੀ ਦੁਨੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਹੁਣ ਆਪਣੇ ਅੰਤਿਮ ਪੜਾਅ ਵੱਲ ਪੁੱਜ ਗਈਆਂ ਹਨ। ਚੋਣਾਂ ਦਾ ਕੰਮ ਖਤਮ ਹੋਣ ਤੋਂ ਬਾਅਦ ਵੋਟਾਂ ਦੀ ਚੱਲ ਰਹੀ ਗਿਣਤੀ ਦੇ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਵੱਲ ਜਾਂਦੇ ਦਿਖਾਈ ਦੇ ਰਹੇ ਹਨ।
ਸੁਖਬੀਰ ਸਿੰਘ ਬਾਦਲ ਸਬੰਧੀ ਜਥੇਦਾਰ ਦੀ ਅਗਵਾਈ ਹੇਠ ਮੀਟਿੰਗ ਸ਼ੁਰੂ
ਹੁਣ ਤੱਕ ਸਾਹਮਣੇ ਆਏ ਚੋਣ ਨਤੀਜਿਆਂ ਦੇ ਵਿੱਚ ਟਰੰਪ ਨੂੰ ਕੁੱਲ 538 ਇਲੈਕਟਰੋਲਕ ਵੋਟ ਦੇ ਵਿੱਚੋਂ 267 ਮਿਲ ਚੁੱਕੇ ਹਨ। ਜਦੋਂ ਕਿ ਉਹਨਾਂ ਦੀ ਵਿਰੋਧੀ ਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਿਰਫ 214 ਵੋਟ ਹੀ ਮਿਲੇ ਹਨ। ਇਸ ਤੋਂ ਇਲਾਵਾ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਵੀ ਦੇਸ਼ ਦੇ ਦੋਨੋਂ ਸੰਸਦ ਵਿੱਚ ਬਹੁਮਤ ਮਿਲ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਸਜ਼ਾ
ਹੁਣ ਤੱਕ ਸਾਹਮਣੇ ਆਏ ਚੋਣ ਨਤੀਜਿਆਂ ਦੇ ਵਿੱਚ ਅਮੇਰਿਕਾ ਦੇ ਕੁੱਲ 50 ਸੂਬਿਆਂ ਦੇ ਵਿੱਚੋਂ 43 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਿਨਾਂ ਦੇ ਵਿੱਚੋਂ 27 ਵਿੱਚ ਟਰੰਪ ਨੇ ਜਿੱਤ ਹਾਸਿਲ ਕੀਤੀ ਹੈ ਜਦੋਂ ਕਿ ਕਮਲਾ ਹੈਰਿਸ ਨੂੰ ਸਿਰਫ਼ 15 ਸੂਬਿਆਂ ਵਿੱਚ ਹੀ ਬਹੁਮਤ ਮਿਲਿਆ ਹੈ। ਇਸੇ ਤਰ੍ਹਾਂ ਸੱਤ ਸੂਬਿਆਂ ਦੇ ਚੋਣ ਨਤੀਜੇ ਆਉਣੇ ਬਾਕੀ ਹੈ ਪਰੰਤੂ ਇਹਨਾਂ ਦੇ ਵਿੱਚੋਂ ਵੀ ਕੈਂਪ ਅੱਗੇ ਚੱਲ ਰਿਹਾ ਹੈ।