ਬਠਿੰਡਾ,6 ਨਵੰਬਰ: ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਐਨ ਐੱਸ ਕਿਊ ਐੱਫ ਵੋਕੇਸ਼ਨਲ ਅਧਿਆਪਕ ਜਥੇਬੰਦੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਨਾ ਕਰਵਾਉਣ ’ਤੇ ਰੋਸ਼ ਜਤਾਇਆ ਹੈ। ਇੱਥੇ ਜਾਰੀ ਬਿਆਨ ਵਿਚ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦਿਵਾਏ ਭਰੋਸੇ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਵੋਕੇਸ਼ਨਲ ਅਧਿਆਪਕ ਸਕੂਲਾਂ ਵਿੱਚੋਂ ਬਿਨਾਂ ਤਨਖਾਹ ਛੁੱਟੀਆਂ ਲੈ ਕੇ ਸੀ ਐਮ ਭਗਵੰਤ ਮਾਨ ਨਾਲ ਮੁਲਾਕਾਤ ਸਬੰਧੀ ਤਰਲੇ ਹਾੜੇ ਕਰ ਰਹੇ ਸੀ ਪ੍ਰੰਤੂ ਅੱਜ ਪ੍ਰਸ਼ਾਸਨ ਦੇ ਬੁਲਾਵੇ ’ਤੇ ਰੈਸਟ ਹਾਊਸ ਬਠਿੰਡਾ ਵਿਖੇ ਪੁੱਜੇ ਪ੍ਰੰਤੂ ਉਥੇ ਮੁੱਖ ਮੰਤਰੀ ਦੀ ਜਗਹਾ ਉਹਨਾਂ ਦੇ ਓ ਐਸ ਡੀ ਸੁਖਵਿੰਦਰ ਸੁੱਖੀ ਨਾਲ ਮੀਟਿੰਗ ਕਰਵਾਈ ਗਈ ਜੋ ਕਿ ਬੇਸਿਟਾਂ ਨਿਕਲੀ।
ਆਪਣੀਆਂ ਮੰਗਾਂ ਦਾ ਜਿਕਰ ਕਰਦਿਆਂ ਅਧਿਆਪਕ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਤਰਜ ’ਤੇ 33550 ਤਨਖਾਹ ਤੇ ਆਉਟਸੋਰਸ ਕੰਪਨੀਆਂ ਨੂੰ ਬਾਹਰ ਕਰਕੇ ਪੱਕੇ ਰੁਜ਼ਗਾਰ ਦੀ ਮੰਗ ਵੀ ਪੂਰੀ ਨਹੀਂ ਕੀਤੀ ਜਾ ਰਹੀ। ਇਸ ਮੌਕੇ ਮੌਜੂਦ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਨਹੀਆਵਾਲਾ ਅਤੇ ਬਰਨਾਲਾ ਜਿਲੇ ਦੇ ਪ੍ਰਧਾਨ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵਿਰੁੱਧ ਪੱਕਾ ਮੋਰਚਾ ਖੋਲਣਗੇ ਅਤੇ ਜਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਡੱਟ ਕੇ ਵਿਰੋਧ ਕਰਨਗੇ
Share the post "ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਉਣ ’ਤੇ NSQF Vocational teachers ਨੇ ਜਤਾਇਆ ਰੋਸ਼"