ਬਠਿੰਡਾ, 14 ਨਵੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਬੀ ਕਾਮ ਸਮੈਸਟਰ ਚੌਥਾ ਦੇ ਨਤੀਜੇ ਵਿਚ ਸਥਾਨਕ ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਨਤੀਜੇ ਵਿੱਚ ਕਾਲਜ ਦੀ ਹੋਣਹਾਰ ਵਿਦਿਆਰਥਣ ਕਸ਼ਿਸ਼ ਸੋਨੀ ਨੇ 86.4 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਤਨੀਸ਼ਾ ਡਿਮਰੀ ਨੇ 85.4 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿਚੋਂ ਦੂਜਾ ਸਥਾਨ ਅਤੇ ਸਿਮਰਨ ਨੇ 79 ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਤੇ ਰਹੀ। ਕਾਲਜ ਦੇ ਪ੍ਰਿੰਸੀਪਲ ਡਾ ਰਾਜ ਕੁਮਾਰ ਗੋਇਲ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਵਿਭਾਗ ਦੇ ਮੁਖੀ ਮੈਡਮ ਇੰਦਰਪ੍ਰੀਤ ਕੌਰ ਅਤੇ ਸਟਾਫ ਨੂੰ ਵਧਾਈ ਦਿੱਤੀ
ਪੱਕੇ ਰੋਜ਼ਗਾਰ ਦੀ ਉਡੀਕ ਕਰਦੇ-ਕਰਦੇ ਹੋਈ NSQF ਮਹਿਲਾ ਅਧਿਆਪਕਾ ਦੀ ਮੌਤ, ਅਧਿਆਪਕ ਵਰਗ ਚ ਸੋਗ ਦੀ ਲਹਿਰ
ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਇਹ ਹੋਣਹਾਰ ਵਿਦਿਆਰਥੀ ਆਪਣੇ ਮਾਪੇ ਅਤੇ ਕਾਲਜ ਦਾ ਨਾਮ ਆਸਮਾਨ ਦੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ। ਪ੍ਰਿੰਸੀਪਲ ਨੇ ਕਾਲਜ ਦੇ ਦੂਜੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੀ ਇਨ੍ਹਾਂ ਵਿਦਿਆਰਥੀਆਂ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਵਿੱਚ ਅਜਿਹੀਆਂ ਉਪਲੱਬਧੀਆਂ ਹਾਸਲ ਕਰਨ ਦੇ ਨਾਲ ਹੀ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਵੀ ਭਵਿੱਖ ਵਿਚ ਹੋਰ ਜਿਆਦਾ ਮਿਹਨਤ ਤੇ ਲਗਨ ਨਾਲ ਪੜਾਉਣ ਤਾਂ ਜੋ ਵਿਦਿਆਰਥੀ ਅੱਜ ਦੇ ਆਧੁਨਿਕ ਸਮੇਂ ਦੇ ਹਾਣੀ ਬਣ ਸਕਣ। ਕਾਲਜ ਮੈਨੇਜਮੈਂਟ ਨੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਸਮਾਰੋਹ ਵਿਚ ਸਨਮਾਨਿਤ ਕਰਨ ਦਾ ਐਲਾਨ ਕੀਤਾ।