Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਕਪੂਰਥਲਾ

ਬੈਂਕ ਨਾਲ 34,92,299 ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਭਗੌੜਾ ਮੈਨੇਜਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

46 Views

ਕਪੂਰਥਲਾ, ਨਵੰਬਰ 2024- ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਗਰਾਂਮੀਣ ਬੈਂਕ ਦੀ ਪਿੰਡ ਭਾਣੋਲੰਗਾ ਜਿਲਾ ਕਪੂਰਥਲਾ ਸਥਿਤ ਸ਼ਾਖ਼ਾ ਵਿੱਚ 34,92,299 ਰੁਪਏ ਦੀ ਹੇਰਾਫੇਰੀ ਕਰਨ ਸਬੰਧੀ ਬੈਂਕ ਦੇ ਸਾਬਕਾ ਮੈਨੇਜਰ ਦੋਸ਼ੀ ਪ੍ਰਮੋਦ ਕੁਮਾਰ, ਵਾਸੀ ਪਿੰਡ ਕੁੰਡਲ, ਜਿਲਾ ਬੀਕਾਨੇਰ ਰਾਜਸਥਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਾਲ 2022 ਤੋਂ ਫਰਾਰ ਚੱਲ ਰਿਹਾ ਸੀ।ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (2) ਅਤੇ ਆਈ.ਪੀ. ਸੀ. ਦੀ ਧਾਰਾ 409 ਤਹਿਤ ਥਾਣਾ ਸਦਰ ਜਿਲਾ ਕਪੂਰਥਲਾ ਵਿੱਚ ਦਰਜ ਮੁਕੱਦਮਾ ਨੰ: 58 ਮਿਤੀ 30/05/2022 ਵਿੱਚ ਉਕਤ ਦੋਸ਼ੀ ਪ੍ਰਮੋਦ ਕੁਮਾਰ, ਸਾਬਕਾ ਮੈਨੇਜਰ, ਲੋੜੀਂਦਾ ਸੀ। ਇਸ ਮੈਨੇਜਰ ਨੇ ਪੰਜਾਬ ਗਰਾਂਮੀਣ ਬੈਂਕ ਪਿੰਡ ਭਾਣੋਲੰਗਾ ਵਿਖੇ ਆਪਣੀਂ ਤਾਇਨਾਤੀ ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਬਰਾਂਚ ਵਿੱਚ ਤਾਇਨਾਤ ਕਲਰਕ ਜਗਦੀਸ਼ ਸਿੰਘ ਅਤੇ ਕਲਰਕ ਰਜਨੀ ਬਾਲਾ ਦੀ ਬੈਂਕ ਵਿੱਚ ਵਰਤੀ ਜਾਣ ਵਾਲੀ ਯੂਜਰ ਆਈ-ਡੀ

ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਵਿਦੇਸ਼ ਅਧਾਰਤ ਤਸਕਰਾਂ ਦੀ ਹਮਾਇਤ ਵਾਲੇ ਹਥਿਆਰ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼

ਅਤੇ ਪਾਸਵਰਡ ਦੀ ਦੁਰਵਰਤੋਂ ਕਰਦਿਆਂ ਆਪਣੇ ਹੀ ਬੈਂਕ ਦੇ ਵੱਖ-ਵੱਖ ਕੁੱਲ 12 ਖਾਤਾ ਧਾਰਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਵੱਖ-ਵੱਖ ਤਾਰੀਖਾਂ ਨੂੰ 26 ਟਰਾਂਸਜੈਕਸਨਾਂ ਰਾਹੀਂ ਕੁੱਲ 34,92,299 ਰੁਪਏ ਹੇਰਾਫੇਰੀ ਨਾਲ ਕਢਵਾ ਕੇ ਧੋਖਾਧੜੀ ਕਰਕੇ ਗਬਨ ਕੀਤਾ ਸੀ ਅਤੇ ਫਿਰ ਇਸ ਰਕਮ ਵਿਚੋਂ 8,16,023 ਰੁਪਏ ਵੱਖ-ਵੱਖ 05 ਖਾਤਾ ਧਾਰਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਵਾਪਸ ਜਮਾਂ ਕਰਵਾਉਣ ਕਰਕੇ ਜਾਂਚ ਦੌਰਾਨ ਉਸ ਖ਼ਿਲਾਫ਼ ਦੋਸ਼ ਸਾਬਤ ਹੋਣ ਤੇ ਉਕਤ ਮੁਕੱਦਮਾ ਦਰਜ ਹੋਇਆ ਸੀ ਅਤੇ ਇਹ ਮੁਕੱਦਮਾ ਵਿਜੀਲੈਂਸ ਬਿਊਰੋ ਨੂੰ ਤਬਦੀਲ ਕਰ ਦਿੱਤਾ ਗਿਆ ਸੀ।
ਉਕਤ ਦੋਸ਼ੀ ਪ੍ਰਮੋਦ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਖੁਫੀਆ ਸਰੋਤਾਂ ਤੋਂ ਪਤਾ ਲਗਾ ਕੇ ਉਸਨੂੰ ਉਸਦੇ ਜੱਦੀ ਪਿੰਡ ਕੁੰਡਲ, ਜਿਲਾ ਬੀਕਾਨੇਰ, ਰਾਜਸਥਾਨ ਤੋਂ ਵਿਜੀਲੈਂਸ ਬਿਊਰੋ, ਕਪੂਰਥਲਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਹੋਰ ਪੜਤਾਲ ਜਾਰੀ ਹੈ।

 

Related posts

ਬਿਸਤ ਦੁਆਬ ਨਹਿਰ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਸੰਤ ਸੀਚੇਵਾਲ ਨੇ ਆਰੰਭੀ ਮੁਹਿੰਮ

punjabusernewssite

ਪੰਜਾਬ ਪੁਲਿਸ ਸੂਬੇ ਵਿੱਚ ਹਾਈਟੈਕ ਨਾਕਿਆਂ ਨੂੰ ਕਰੇਗੀ ਮੁੜ ਸੁਰਜੀਤ:ਏਡੀਜੀਪੀ ਅਰਪਿਤ ਸ਼ੁਕਲਾ

punjabusernewssite

ਪ੍ਰਕਾਸ਼ ਪੁਰਬ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਯੋਜਨ

punjabusernewssite