ਗ੍ਰਾਹਕ ਨੂੰ ਸੁਵਿਧਾ ਮੁਹੱਈਆਂ ਨਾ ਕਰਵਾਉਣ ਦੇ ਲੱਗੇ ਸਨ ਦੋਸ਼
ਬਠਿੰਡਾ, 24 ਨਵੰਬਰ: ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਇੱਕ ਵੱਡਾ ਫੈਸਲਾ ਸੁਣਾਉਂਦਿਆਂ ਇੱਕ ਨਾਮੀ ਹੋਟਲ ਅਤੇ ਹੋਟਲ ਬੁਕਿੰਗ ਵਾਲੀ ‘ਐਪ’ ਨੂੰ ਵੱਡਾ ਹਰਜ਼ਾਨਾ ਕਰਦਿਆਂ ਕਿਰਾਇਆ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਦਿੰਦਿਆਂ ਗੌਰਵ ਬਾਂਸਲ ਨੇ ਦੱਸਿਆ ਕਿ ਉਹਨਾ ਵੱਲੋਂ ਮੇਕ ਮਾਈ ਟ੍ਰਿਪ ਕੰਪਨੀ ਰਾਹੀ ਮੰਸੂਰੀ ਵਿਖੇ ਸਥਿਤ ਹੋਟਲ ਹਾਵਰਡ ਵਿੱਚ ਦੋ ਡਿਲਕਸ ਕਮਰੇ ਆਨ ਲਾਇਨ ਬੁੱਕ ਕਰਵਾਏ ਗਏ ਸਨ ਅਤੇ ਇਸਦੇ ਲਈ 13,882/- ਰੁਪਏ ਆਨ-ਲਾਇਨ ਅਦਾ ਕੀਤੇ ਗਏ ਸਨ।
‘‘ਹਮ ਤੋਂ ਡੁਬੇ ਸਨਮ,ਸਾਥ ਤੁਮੇ ਵੀ ਲੈ ਡੂੰਬੇਗੇਂ’’:ਅਕਾਲੀ ਦਲ ਦੀ ਗੈਰ-ਮੌਜੂਦਗੀ ਨੇ ਕੀਤਾ ਕਾਂਗਰਸ ਦਾ ਨੁਕਸਾਨ!
ਪ੍ਰੰਤੂ 19 ਜੂਨ 2022 ਨੂੰ ਜਦ ਉਕਤ ਹੋਟਲ ਵਿਖੇ ਪੁੱਜੇ ਤਾਂ ਉਹਨਾ ਨੂੰ ਕਾਫੀ ਵੱਡਾ ਝਟਕਾ ਲੱਗਿਆ, ਕਿਉਕਿ ਉਕਤ ਹੋਟਲ ਵਿੱਚ ਅਜੇ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਆਸ-ਪਾਸ ਕਾਫੀ ਜਿਆਦਾ ਧੂੜ ਸੀ ਅਤੇ ਕਮਰਿਆ ਦੀ ਹਾਲਤ ਵੀ ਬਹੁਤ ਮਾੜੀ ਸੀ, ਜਿਸ ਕਾਰਨ ਉਹਨਾ ਦਾ ਉਕਤ ਹੋਟਲ ਵਿੱਚ ਰਹਿਣਾ ਕਾਫੀ ਜਿਆਦਾ ਮੁਸ਼ਕਿਲ ਹੋ ਗਿਆ। ਗੌਰਵ ਬਾਂਸਲ ਨੇ ਦੱਸਿਆ ਕਿ ਉਹਨਾ ਵੱਲੋ ਉਕਤ ਸਮੱਸਿਆਵਾ ਦੇ ਸਬੰਧ ਵਿੱਚ ਹੋਟਲ ਪ੍ਰਬੰਧਕਾਂ ਕੋਲ ਸ਼ਿਕਾਇਤ ਕੀਤੀ ਅਤੇ ਮੇਕ ਮਾਈ ਟ੍ਰਿਪ ਕੰਪਨੀ ਨੂੰ ਬੁੱਕਿੰਗ ਕੈਂਸਲ ਕਰਨ ਦੀ ਬੇਨਤੀ ਕੀਤੀ ਗਈ ਪ੍ਰੰਤੂ ਕੰਪਨੀ ਨੇ ਇਸਦੇ ਬਦਲੇ ਉਸਨੂੰ 2500 ਰੁਪਏ ਦਾ ਇੱਕ ਵਿਸ਼ੇਸ ਕੂਪਨ ਦੇਣ ਦੀ ਪੇਸ਼ਕਸ਼ ਕੀਤੀ, ਜਿਸਨੂੰ ਉਨ੍ਹਾਂ ਵੱਲੋਂ ਰੱਦ ਕਰ ਦਿੱਤਾ ਗਿਆ।
Punjab by election results: ਮਨਪ੍ਰੀਤ ਬਾਦਲ ਸਹਿਤ ਤਿੰਨ ਹਲਕਿਆਂ ’ਚ ਭਾਜਪਾ ਉਮੀਦਵਾਰਾਂ ਦੀ ਜਮਾਨਤ ਹੋਈ ਜਬਤ
ਗੌਰਵ ਬਾਂਸਲ ਨੇ ਅੱਗੇ ਦਸਿਆ ਕਿ ਇਸ ਸਬੰਧ ਵਿਚ ਉਸਦੇ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀ 14 ਜੁਲਾਈ 2022 ਨੂੰ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ। ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਣ ਇਸ ਕੇਸ ਦਾ ਫੈਸਲਾ ਸੁਣਾਉਂਦਿਆਂ ਮਾਨਯੋਗ ਕਮਿਸ਼ਨ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਮੇਕ ਮਾਈ ਟ੍ਰਿਪ ਅਤੇ ਹੋਟਲ ਹਾਵਰਡ ਨੂੰ ਹੁਕਮ ਦਿੱਤਾ ਹੈ ਕਿ ਉਹ ਮੁਦਈ ਵੱਲੋਂ ਅਦਾ ਕੀਤੀ ਗਈ 13,882/- ਰੁਪਏ ਦੀ ਰਾਸ਼ੀ ਵਾਪਿਸ ਕਰਨ ਅਤੇ ਇਸ ਤੋਂ ਇਲਾਵਾ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਆਦਿ ਦੇ ਲਈ 10,000/- ਰੁਪਏ ਦੀ ਅਦਾਇਗੀ 45 ਦਿਨਾ ਦੇ ਅੰਦਰ/-ਅੰਦਰ ਅਦਾ ਕਰਨ।
Share the post "Consumer Commission ਦਾ ਵੱਡਾ ਫੈਸਲਾ; ਨਾਮੀ ਹੋਟਲ ਤੇ ਹੋਟਲ ਬੁਕਿੰਗ ਵਾਲੀ ‘ਐਪ’ ਨੂੰ ਕੀਤਾ ਹਰਜ਼ਾਨਾ"